Total views : 5505085
Total views : 5505085
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਹਿਣਾ/ਬਾਰਡਰ ਨਿਊਜ ਸਰਵਿਸ
ਬਲਾਕ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਤੋਂ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੱਸ ਅਤੇ ਨੂੰਹ ਦੀ ਲੜਾਈ ਵਾਟਰ ਵਰਕਸ ਦੀ ਟੈਂਕੀ ਅਤੇ ਟਾਵਰ ਤੱਕ ਪਹੁੰਚ ਗਈ। ਝਗੜਾ ਹੋਣ ਤੋਂ ਬਾਅਦ ਸੱਸ ਟੈਂਕੀ ’ਤੇ ਚੜ੍ਹ ਕੇ ਅਤੇ ਨੂੰਹ ਟਾਵਰ ’ਤੇ ਚੜ੍ਹ ਕੇ ਵਿਰੋਧ ਜਤਾਉਣ ਲੱਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਨੂੰਹ ਨੇ ਘਰ ਵਿੱਚ ਲੜਾਈ-ਝਗੜਾ ਹੋਣ ਦੀ ਸ਼ਿਕਾਇਤ ਥਾਣਾ ਸ਼ਹਿਣਾ ਵਿਖੇ ਦਿੱਤੀ ਸੀ ਜਿਸ ਉਪਰੰਤ ਥਾਣਾ ਸ਼ਹਿਣਾ ਦੀ ਪੁਲੀਸ ਅੱਜ ਦੋ ਵਿਅਕਤੀਆਂ ਨੂੰ ਥਾਣੇ ਲੈ ਗਈ। ਇਸ ਦਾ ਵਿਰੋਧ ਕਰਦਿਆਂ ਦੇ ਵਿਰੋਧ ਕਰਿਆਂ ਸਹੁਰਾ ਪਰਿਵਾਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਨੂੰਹ ਵੱਲੋਂ ਸੱਸ ਦੀ ਕੁੱਟਮਾਰ ਕੀਤੀ ਗਈ ਅਤੇ ਉਲਟਾ ਪੁਲੀਸ ਸਾਡੇ ਹੀ ਮੈਂਬਰਾਂ ਨੂੰ ਥਾਣੇ ਲੈ ਗਈ ।