Total views : 5505916
Total views : 5505916
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀ ਨਾਮਵਰ ਚਿੱਤਰਕਾਰ ਕੁਲਵੰਤ ਸਿੰਘ ਗਿੱਲ ਤੇ ਧਰਮਿੰਦਰ ਸ਼ਰਮਾ ਨੂੰ ਕਲਾ ਦੀ ਦੁਨੀਆਂ ਵਿੱਚ ਸਮਰਪਣ ਭਾਵਨਾ ਅਤੇ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰੱਖਦਿਆਂ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦਾ ਕਰਮਵਾਰ ਕੋਆਰਡੀਨੇਟਰ ਤੇ ਸਭ ਕੁਆਰਡੀਨੇਟਰ ਬਣਾਇਆ ਗਿਆ ਹੈ। ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਗੁਰਦੀਪ ਧੀਮਾਨ ਦੇ ਦਸਖਤਾਂ ਹੇਠ ਜਾਰੀ ਪੱਤਰ ਅਨੁਸਾਰ ਉਹਨਾਂ ਨਿਯੁਕਤੀਆਂ ‘ਤੇ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਤੁਹਾਡਾ ਤਜ਼ਰਬਾ ਅਤੇ ਸੂਝ ਕਲਾਤਮਕ ਜਗਤ ਵਿੱਚ ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਤ ਕਰਨ ਅਤੇ ਉੱਚਾ ਚੁੱਕਣ ਦੇ ਸਾਡੇ ਮਿਸ਼ਨ ਨੂੰ ਬਹੁਤ ਹੱਲਾਸ਼ੇਰੀ ਦੇਵੇਗੀ।
ਚਿੱਤਰਕਾਰ ਕੁਲਵੰਤ ਸਿੰਘ ਗਿੱਲ ਅਤੇ ਚਿੱਤਰਕਾਰ ਧਰਮਿੰਦਰ ਸ਼ਰਮਾ ਨੇ ਅਕਾਦਮੀ ਦੇ ਆਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਪੰਜਾਬੀ ਕਲਾ ਜਗਤ ਅੰਦਰ ਨਵੀਂ ਰਚਨਾਤਮਕ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਹਿਤ ਪੂਰਨ ਸਹਿਯੋਗ ਦੇਵਾਂਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-