Total views : 5505413
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਪੁਲੀਸ ਚੌਕੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਜਿਸ ਕਾਰਨ ਮਕਬੂਲ ਪੁਰਾ ਪੁਲਿਸ ਚੌਕੀ ਨੂੰ ਵੀ ਖਤਮ ਕਰ ਦਿੱਤਾ ਗਿਆ। ਪੁਲੀਸ ਨੇ ਇਹ ਚੌਕੀ ਵੀ ਖਾਲੀ ਕਰ ਦਿੱਤੀ ਸੀ। ਇਸ ਪੁਲੀਸ ਚੌਕੀ ’ਤੇ ਕਿਸੇ ਨੇ ਕਬਜ਼ਾ ਕਰਕੇ ਇਸ ਨੂੰ ਹੋਟਲ ਅਤੇ ਰੈਸਟੋਰੈਂਟ ਵਿੱਚ ਤਬਦੀਲ ਕਰ ਦਿੱਤਾ ਸੀ। ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਇਹ ਸ਼ਿਕਾਇਤ ਮਿਲੀ ਸੀ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ‘ਤੇ ਨਿਗਮ ਦੇ ਅਸਟੇਟ ਅਫ਼ਸਰ ਧਰਮਿੰਦਰ ਜੀਤ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜੇ।ਟੀਮ ਵੱਲੋਂ ਪੁਰਾਣੀ ਪੁਲੀਸ ਚੌਕੀ ਦੇ ਬਾਹਰ ਕੀਤੀ ਗਈ ਕੰਕਰੀਟ ਦੀ ਉਸਾਰੀ ਅਤੇ ਚੌਕੀ ਦੇ ਵਿਚਕਾਰ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ। ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਨਗਰ ਨਿਗਮ ਦੀ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਦੀ ਜ਼ਮੀਨ ’ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨਿਗਮ ਕਮਿਸ਼ਨਰ ਦੇ ਹੁਕਮਾਂ ‘ਤੇ ਅੱਜ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਨੇ ਮਕਬੂਲ ਪੁਰਾ ਰੋਡ ‘ਤੇ ਸਥਿਤ ਬਿਲਡਿੰਗ ਮਟੀਰੀਅਲ ਵੇਚਣ ਵਾਲੇ ਦੋ ਦੁਕਾਨਦਾਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ, ਜੋ ਫੁੱਟਪਾਥ ਅਤੇ ਸੜਕ ‘ਤੇ ਕਬਜ਼ਾ ਕਰਕੇ ਬਿਲਡਿੰਗ ਮਟੀਰੀਅਲ ਰੱਖ ਰਹੇ ਸਨ। ਧਰਮਿੰਦਰ ਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਕੁਝ ਸਾਮਾਨ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਲਿਖਤੀ ਤੌਰ ’ਤੇ ਦਿੱਤਾ ਸੀ ਕਿ ਉਹ ਆਉਂਦੇ ਦੋ ਦਿਨਾਂ ਵਿੱਚ ਖੁਦ ਹੀ ਕਬਜ਼ੇ ਹਟਾ ਲੈਣਗੇ। ਜਿਸ ‘ਤੇ ਦੁਕਾਨਦਾਰਾਂ ਨੂੰ ਦੋ ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-