Total views : 5505330
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜ਼ਿਲ੍ਹੇ ‘ਚ ਪੈਂਦੇ ਇਤਿਹਾਸਿਕ ਕਸਬਾ ਚਵਿੰਡਾ ਦੇਵੀ ਵਿਖੇ ਬਾਬਾ ਦਲ ਜੀ ਰੰਧਾਵਾ ਦੀ ਯਾਦ ‘ਚ ਪੜੇਵੀ ਵਾਲਾ ਖੇਡ ਸਟੇਡੀਅਮ ‘ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕੇ ਨਾਲ ਲੱਗਦੇ 22 ਪਿੰਡਾਂ ਦੇ ਸਹਿਯੋਗ ਸਦਕਾ ਦੋ ਰੋਜ਼ਾ ਛਿੰਞ ਮੇਲਾ ਸਾਨੌ-ਸੌਕਤ ਨਾਲ ਸੁਰੂ ਹੋਇਆ। ਇਸ ਦੋ ਰੋਜ਼ਾ ਛਿੰਝ ਮੇਲੇ ਦੇ ਪਹਿਲੇ ਦਿਨ ਵੱਡੀ ਗਿਣਤੀ ‘ਚ ਪ੍ਰਸਿੱਧ ਪਹਿਲਵਾਨਾਂ ਨੇ ਪੁੱਜ ਕੇ ਆਪਣੇ ਸਰੀਰਕ ਜੌਹਰ ਵਿਖਾਏ, ਪਹਿਲੇ ਦਿਨ ਦਾ ਪਿੜ੍ਹ ਪਿੰਡ ਚੌਗਾਵਾਂ-ਰੂਪੋਵਾਲੀ ਦੀ ਦੇਖ-ਰੇਖ ‘ਤੇ ਸਰਪੰਚ ਦਰਬਾਰਾ ਸਿੰਘ ਚੌਗਾਵਾਂ, ਸਰਪੰਚ ਹਰਜਿੰਦਰ ਸਿੰਘ ਰੂਪੇਵਾਲੀ ਖੁਰਦ ਅਤੇ ਰੁਪੋਵਾਲੀ ਕਲ੍ਹਾਂ ਦੀ ਸਮੂਹ ਪੰਚਾਇਤ ਦੀ ਅਗਵਾਈ ਹੇਠ ਕੁਝ ਨੇੜਲੇ ਪਿੰਡਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਚਵਿੰਡਾ ਦੇਵੀ ਵਿਖੇ ਪਹਿਲੇ ਪਿੜ ‘ਚ ਪਹਿਲਵਾਨਾਂ ਦਿਖਾਏ ਸਰੀਰਕ ਜੌਹਰ
ਇਸ ਛਿੰਝ ਮੇਲੇ ‘ਚ ਸਪੈਸ਼ਲ ਕੁਸਤੀਆਂ ਤੋਂ ਇਲਾਵਾ ਤਿੰਨ ਵੱਡੀਆਂ ਇਨਾਮੀ ਕੁਸਤੀਆਂ ਕਰਵਾਈਆਂ ਗਈਆਂ ਜਿਨ੍ਹਾਂ ‘ਚ ਮਾਲੀ ਦੀ ਪਹਿਲੀ ਕੁਸਤੀ ਭੁਪਿੰਦਰ ਅਜਨਾਲਾ ਅਤੇ ਸੋਨੂੰ ਕਾਂਗੜਾ ਦਰਮਿਆਨ ਹੋਈ ਜਿਸ ਵਿੱਚ ਭੁਪਿੰਦਰ ਅਜਨਾਲਾ ਜੇਤੂ ਰਿਹਾ, ਇਸੇ ਤਰ੍ਹਾਂ ਸੁਭਾਸ਼ ਹੁਸਿਆਰਪੁਰ ‘ਤੇ ਬੱਬੂ ਬੱਬੇਹਾਲੀ, ਭੋਲਾ ਅਟਾਰੀ ਅਤੇ ਜੱਸਾ ਬਾੜ੍ਹੋਵਾਲ ਦਰਮਿਆਨ ਹੋਈਆਂ ਜਿੰਨ੍ਹਾਂ ‘ਚ ਸੁਭਾਸ ਹੁਸਿਆਰਪੁਰ ਅਤੇ ਭੋਲਾ ਅਟਾਰੀ ਕ੍ਰਮਵਾਰ ਜੇਤੂ ਰਹੇ। ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ‘ਤੇ ਜੇਤੂ ਪਹਿਲਵਾਨਾਂ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕਰਨ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇਹੋ ਜਿਹੇ ਵੱਡੇ ਛਿੰਝ ਮੇਲੇ ਕਰਾਉਣ ਦਾ ਮੁੱਖ ਮਕਸਦ ਹੈ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰੱਖਣਾ ਹੈ ਤਾਂ ਜੋ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਤਾਂ ਜੋ ਭਵਿੱਖ ‘ਚ ਨਰੋਏ ਸਮਾਜ ਦੀ ਸਿਰਜ਼ਨਾਂ ਹੋ ਸਕੇ।
ਇਸ ਛਿੰਝ ਮੇਲੇ ਦੇ ਪਹਿਲੇ ਪਿੰੜ ‘ਚ ਬਲਕਾਰ ਸਿੰਘ ਰੰਧਾਵਾ, ਡੀ.ਆਈ.ਜੀ ਜਸਨਦੀਪ ਸਿੰਘ ਰੰਧਾਵਾ, ਪ੍ਰਗਟ ਸਿੰਘ ਚੌਗਾਵਾਂ, ਰਣਜੀਤ ਸਿੰਘ ਰਾਣਾ ਵੰਝ, ਪਹਿਲਵਾਨ ਪ੍ਰਵੀਨ ਚੌਗਾਵਾਂ, ਪਹਿਲਵਾਨ ਸਰਦਾਰਾ ਸਿੰਘ ਚੌਗਾਵਾਂ, ਕੁਲਦੀਪ ਸਿੰਘ ਚੌਗਾਵਾਂ, ਸਰਪੰਚ ਜਤਿੰਦਰਪਾਲ ਸਿੰਘ ਸੰਧੂ ਕੱਥੂਨੰਗਲ, ਸਰਪੰਚ ਹਰਗੁਰਿੰਦਰ ਸਿੰਘ ਮਾਨ, ਸਰਪੰਚ ਕਾਲਾ ਰਾਮਦਿਵਾਲੀ ਸਮੇਤ ਹੋਰ ਨਾਲ ਲੱਗਦੇ ਪਿੰਡਾਂ ਦੇ ਆਗੂ ਮੋਹਤਬਰਾਂ ਅਤੇ ਖੇਡ ਪ੍ਰੇਮੀਆਂ ਦਾ ਵੱਡਾ ਸਹਿਯੋਗ ਰਿਹਾ। ਇਸ ਮੌਕੇ ਭੁਪਿੰਦਰ ਬਿੱਟੂ ਚਵਿੰਡਾ ਦੇਵੀ, ਮਨਜੀਤ ਸਿੰਘ ਸੋਹੀ ਅਬਦਾਲ, ਪ੍ਰੇਮ ਸਿੰਘ ਸੋਨੀ ਰੰਧਾਵਾ ਕੱਥੂਨੰਗਲ, ਗੁਰਵਿੰਦਰ ਸਿੰਘ ਗਿੰਦਾ ਰੰਧਾਵਾ, ਜਸਪਾਲ ਸਿੰਘ ਚੌਗਾਵਾਂ, ਹਰਦੇਵ ਸਿੰਘ ਰੰਧਾਵਾ, ਜਸਪਾਲ ਸਿੰਘ ਭੋਆ, ਕਿਰਪਾਲ ਸਿੰਘ ਕਨੇਡਾ ਵਾਲੇ, ਗੁਰਭੇਜ ਸਿੰਘ, ਸੋਨਾ ਭੋਆ, ਬਲਦੇਵ ਸਿੰਘ, ਸਨੀ ਹਦਾਇਤਪੁਰ, ਸ਼ੇਰਾ ਢੱਡੇ, ਸਰਪੰਚ ਲਵਜੀਤ ਸਿੰਘ ਕੋਟ, ਹਰਪਾਲ ਸਿੰਘ ਲਾਡੀ, ਬਾਬਾ ਨਵਨੀਤ ਸਿੰਘ ਚਵਿੰਡਾ ਦੇਵੀ, ਕੁਲਦੀਪ ਸ਼ਰਮਾਂ, ਤਰਸੇਮ ਸਿੰਘ ਪ੍ਰਧਾਨ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਅਤੇ ਪਹਿਲਵਾਨ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-