ਚਵਿੰਡਾ ਦੇਵੀ ਦੇ ਨਵੇਂ ਬਣੇ ਸਰਪੰਚ ਬੀਬੀ ਪਰਮਜੀਤ ਕੌਰ ਪੜੇਵੀ ਵਾਲੇ ਬਾਬੇ ਦੀ ਜਗ੍ਹਾ ਹੋਏ ਨਤਮਸਤਕ

4678121
Total views : 5511752

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚਵਿੰਡਾ ਦੇਵੀ ਜੋਂ ਕਿ 22 ਪਿੰਡਾਂ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇਸ ਪਿੰਡ ਵਿੱਚ ਸਾਲ ਦੇ (ਦੇਸੀ) ਕਤਕ ਮਹੀਨੇ ਦੀ ਪੁੰਨਿਆ ਦੀ ਰਾਤ ਨੂੰ ਇਸ ਧਾਰਮਿਕ ਜਗ੍ਹਾ ਪੜੇਵੀ ਵਾਲੇ ਬਾਬੇ ਦੀ ਜਗ੍ਹਾ ਉੱਪਰ ਪਿੰਡ ਅਤੇ ਇਲਾਕਾ ਨਿਵਾਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਾਬਾ ਜੀ ਦੀ ਜਗ੍ਹਾ ਉੱਪਰ ਨਤਮਸਤਕ ਹੋ ਕਿ ਮੱਥਾ ਟੇਕਦੇ ਹਨ ਅਤੇ ਆਪੋ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਸ਼ੁਕਰੀਆ ਕਰਦੇ ਹਨ।

ਹਰ ਧਾਰਮਿਕ ਜਗ੍ਹਾ ਦਾ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ-ਸਰਪੰਚ ਚਵਿੰਡਾ

ਅੱਜ ਇਸ ਇਤਿਹਾਸਕ ਜਗ੍ਹਾ ਉੱਪਰ ਪਿੰਡ ਚਵਿੰਡਾ ਦੇਵੀ ਦੇ ਨਵੇਂ ਬਣੇ ਸਰਪੰਚ ਬੀਬੀ ਪਰਮਜੀਤ ਕੌਰ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਨਤਮਸਤਕ ਹੋਏ ਬਾਬਾ ਜੀ ਕੋਲੋਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਸਰਪੰਚ ਚਵਿੰਡਾ ਦੇਵੀ ਬੀਬੀ ਪਰਮਜੀਤ ਕੌਰ ਨੂੰ ਜਗਾ ਦੇ ਮੁੱਖੀਆਂ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਰਪੰਚ ਬੀਬੀ ਪਰਮਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੀ ਹਰ ਧਾਰਮਿਕ ਜਗ੍ਹਾ ਦਾ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-  

Share this News