ਸੀਨੀਅਰ ਕਾਂਗਰਸੀ ਆਗੂ ਸੱਚਰ ਨੇ ਬਾਬੋਵਾਲ ਵਿੱਚ ਬਣੀ ਕਾਂਗਰਸੀ ਪੰਚਾਇਤ ਨੂੰ ਸਨਮਾਨਿਤ

4678121
Total views : 5511752

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਵਿੱਚ ਸਾਰੀਆਂ ਧਿਰਾਂ ਨੂੰ ਹਰਾ ਕੇ ਸ਼ਮਸ਼ੇਰ ਸਿੰਘ ਬਾਬੋਵਾਲ ਦੀ ਅਗਵਾਈ ਵਿੱਚ ਵੱਡੇ ਫਰਕ ਨਾਲ ਜਿੱਤਕੇ ਪੰਚਾਇਤ ਬਣੀ ਜਿਸਨੂੰ ਅੱਜ ਸੀਨੀਅਰ ਕਾਂਗਰਸੀ ਆਗੂ ਤੇ ਮਜੀਠਾ ਹਲਕੇ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਹੁਣ ਆਪਣੀ ਨਿਰਪੱਖ ਹੋ ਕੇ ਜਿੰਮੇਵਾਰੀ ਸਮਝਦਿਆਂ ਪਿੰਡਾਂ ਦੇ ਵਿਕਾਸ ਕਰਵਾਉਣ।

ਸ਼ਮਸ਼ੇਰ ਸਿੰਘ ਦੀ ਅਗਵਾਈ ’ਚ ਬਣੀ ਪੰਚਾਇਤ

ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ ਢਾਈ ਸਾਲ ਹੋ ਗਏ ਹਨ ਪਰ ਪਿੰਡਾਂ ਵਿੱਚ ਗ੍ਰਾਟਾਂ ਨਾਮ ਦੀ ਕੋਈ ਚੀਜ਼ ਹੀ ਨਹੀਂ। ਪਿੰਡਾਂ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਦਿੱਤੀਆਂ ਗ੍ਰਾਂਟਾ ਨਾਲ ਕੰਮ ਚਲਾਇਆ ਜਾ ਰਿਹਾ ਹੈ। ਸੱਚਰ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਸਰਕਾਰ ਨੇ ਹਰ ਹੀਲਾ ਵਰਤਿਆ ਚਾਹੇ ਉਹ ਕਾਗਜ ਰੱਦ ਕਰਵਾਏ ਜਾਂ ਵਾਰਡਾਂ ਦੀ ਅਦਲਾ ਬਦਲੀ ਜਾਂ ਮੌਕੇ ਤੇ ਵੋਟਾਂ ਦੀ ਕੱਟ ਵੱਡ ਕੀਤੀ ਗਈ ਇਸ ਸਬ ਦੇ ਬਾਵਜੂਦ ਵੀ ਅਸੀ ਵੱਡੀ ਗਿਣਤੀ ਵਿੱਚ ਪੰਚਾਇਤਾਂ ਬਨਾਉਣ ਵਿੱਚ ਕਾਮਯਾਬ ਹੋਏ। ਇਸ ਮੋਕੇ ਸ਼ਮਸ਼ੇਰ ਸਿੰਘ ਸਰਪੰਚ, ਮੈਂਬਰ ਦਿਲਬਾਗ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਮੈਂਬਰ ਗੁਰਮੀਤ ਸਿੰਘ, ਮੈਂਬਰ ਹਰਜੀਤ ਸਿੰਘ, ਮੈਂਬਰ ਕਿਰਨ ਰਾਣੀ, ਮੈਂਬਰ ਕੁਲਵਿੰਦਰ ਕੌਰ, ਪਰਮਜੀਤ ਸਿੰਘ ਬਿੱਲੂ, ਮੱਖਣ ਸਿੰਘ, ਮੈਂਬਰ ਸੁੱਖਦੇਵ ਸਿੰਘ, ਅੰਗਰੇਜ ਸਿੰਘ ਬਿੱਟੂ ਤੇ ਕੁਲਦੀਪ ਸਿੰਘ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-  

Share this News