





Total views : 5596434








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੀੜ ਸਾਹਿਬ/ਦਿਲਬਾਗ ਸਿੰਘ ਝਬਾਲ
ਜ਼ਿਲੇ ਦੇ ਐਸ਼, ਐਸ਼,ਪੀ ਸ੍ਰੀ ਗੋਰਵ ਤੂਰਾ ਆਈ, ਪੀ, ਐਸ਼ , ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਸਮੇਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਤੇ ਸੁਰੱਖਿਆ ਲਈ 2 ਐਸ਼, ਪੀ , 8 ਡੀ, ਐਸ ਪੀ, 17 ਇੰਸਪੈਕਟਰ, ਪੁਲਿਸ ਜਵਾਨਾਂ ਅਤੇ ਲੇਡੀਜ਼ ਪੁਲਿਸ ਸਮੇਤ 250 ਜਵਾਨ ਦਿਨ ਰਾਤ ਸੰਗਤਾਂ ਦੀ ਸੁਰੱਖਿਆ ਲਈ ਤਾਇਨਾਤ ਰਹਿਣਗੇ।
ਉਨ੍ਹਾਂ ਕਿਹਾ ਕਿ ਜੋੜ ਮੇਲੇ ਸਮੇਂ ਕਿਸੇ ਨੂੰ ਹੁਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਮੇਲੇ ਸਮੇਂ 3 ਸਪੈਸ਼ਲ ਪੁਲਿਸ ਸਹਾਇਤਾ ਕੇਂਦਰ ਵੀ ਬਨਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗ਼ਲਤ ਅਨਸਰਾਂ ਤੇ ਨਿਗਰਾਨੀ ਰੱਖਣ ਲਈ ਸੀ ,ਸੀ, ਟੀ ਵੀ ਕੈਮਰੇ ਅਤੇ ਦੂਰਬੀਨਾਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਟ੍ਰੈਫਿਕ ਸਬੰਧੀ ਕਿਸੇ ਵੀ ਸ਼ਰਧਾਲੂ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਲਈ ਪੀ,ਸੀ,ਆਰ , ਮੋਟਰਸਾਈਕਲ ਅਤੇ ਰੂਰਲ ਰੈਪਿਡ ਗੱਡੀਆਂ ਲਗਾਈਆਂ ਗਈਆਂ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-