Total views : 5505336
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੀੜ ਸਾਹਿਬ /ਦਿਲਬਾਗ ਸਿੰਘ ਝਬਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਤਪ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਵਿਖੇ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਲਈ ਵਰ ਦੇਣ ਦੀ ਖੁਸ਼ੀ ਵਿਚ ਹਰ ਸਾਲ ਦੀ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪ੍ਰਬੰਧਕਾਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸਲਾਨਾ ਜੋੜ ਮੇਲਾ ਤੇ ਅੱਜ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।
ਥਾਂ ਥਾਂ ਨਗਰ ਕੀਰਤਨ ਦਾ ਸੰਗਤਾਂ ਵਲੋ ਕੀਤਾ ਗਿਆ ਨਿੱਘਾ ਸਵਾਗਤ
ਜਿਸ ਦੇ ਆਰੰਭ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਕੀਤੀ। ਉਪਰੰਤ ਪੰਜਾਬ ਪੁਲਿਸ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਦੇ ਜਵਾਨਾ ਵਲੋਂ ਡੀ .ਐਸ .ਪੀ ਸਰਬਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦਿੱਤੀ ਗਈ।ਇਸ ਸਮੇਂ ਅੰਤ੍ਰਿੰਗ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ,ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾ ਕੋਹਨਾ , ਬਾਬਾ ਨਿਰਮਲ ਸਿੰਘ ਨੋਸਿਹਰਾਢਾਲਾ ਤੇ ਮੈਨੇਜਰ ਸਰਬਦਿਆਲ ਸਿੰਘ ਨੇ ਸੰਤਾਂ ਮਹਾਂਪੁਰਸ਼ਾਂ ਤੇ ਹੋਰ ਪੁੱਜੇ ਪ੍ਰਮੁੱਖ ਆਗੂਆਂ ਨੂੰ ਸਨਮਾਨਤ ਕੀਤਾ।ਇਸ ਉਪਰੰਤ ਰਵਾਨਾ ਹੋਏ ਵਿਸ਼ਾਲ ਨਗਰ ਕੀਰਤਨ ਦੇ ਅੱਗੇ ਵੱਖ-ਵੱਖ ਸਕੂਲਾਂ ਦੇ ਸੁੰਦਰ ਡਰੈਸ ਸਜਾਏ ਬੱਚੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਮੇਲਾ ਪ੍ਰਬੰਧਕ ਮੀਤ ਸਕੱਤਰ ਗੁਰਨਾਮ ਸਿੰਘ ਕੋਟ,ਚੀਫ ਜਗਦੀਸ਼ ਸਿੰਘ ਬੁੱਟਰ,ਗੁਰਦੁਆਰਾ ਇੰਸਪੈਕਟਰ ਤਲਵਿੰਦਰ ਸਿੰਘ ਰੈਸੀਆਨਾ,ਇੰਦਰਪ੍ਰੀਤ ਸਿੰਘ ਝਬਾਲ , ਖੁਸ਼ਵਿੰਦਰ ਸਿੰਘ ਭਾਟੀਆ, ਪਰਮਜੀਤ ਸਿੰਘ ਮੁੰਡਾ ਪਿੰਡ ਸਾਬਕਾ ਸਕੱਤਰ , ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਸਾਬਕਾ ਸਕੱਤਰ ਹਰਜੀਤ ਸਿੰਘ ਲਾਲੂ ਘੁੰਮਣ,ਕਾਂਗਰਸੀ ਆਗੂ ਰਾਜਬੀਰ ਸਿੰਘ, ਭੁੱਲਰ,ਹੀਰਾ ਸਿੰਘ ਮੱਲੀ,ਸਾਬਕਾ ਸਰਪੰਚ ਜਰਨੈਲ ਸਿੰਘ ਪੰਡੋਰੀ, ਭਾਈ ਸਤਨਾਮ ਸਿੰਘ ਖੰਡਾ, ਸਾਬਕਾ ਮੈਨੇਜਰ ਜਗਜੀਤ ਸਿੰਘ ਸਾਘਣਾ, ਵਰਿੰਦਰ ਸਿੰਘ ਠੱਠਾ, ਬਲਦੇਵ ਸਿੰਘ ਫੌਜੀ , ਮਾਸਟਰ ਗੁਰਬੀਰ ਸਿੰਘ ਐਮਾਂ ,ਅੰਗਰੇਜ ਸਿੰਘ ਭੁੱਚਰ ,ਪ੍ਰਿੰਸੀਪਲ ਜਗਰੂਪ ਕੌਰ ,ਪ੍ਰਿੰਸੀਪਲ ਤਰਨਜੀਤ ਸਿੰਘ ,ਸਾਬਕਾ ਡਾਇਰੈਕਟਰਦਲਜੀਤ ਸਿੰਘ ਐਮਾ,ਰਵੇਲ ਸਿਘ ਜੋਹਲ, ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਮੈਨੇਜਰ ਨਵਤੇਜ ਸਿੰਘ ਠੱਠਾ, ਮੈਨੇਜਰ ਸਤਨਾਮ ਸਿੰਘ ਝਬਾਲ,ਸੁਖਰਾਜ ਸਿੰਘ ਕਾਲਾ ਗੰਡੀਵਿੰਡ,ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾਂ, ਸੁਖਦੇਵ ਸਿੰਘ ਖਾਲਸਾ, ਵਰਿੰਦਰ ਸਿੰਘ ਸੇਠ ,ਨਿਸ਼ਾਨ ਸਿੰਘ ਦੋਦੇ,ਚੇਅਰਮੈਨ ਹਰਵੰਤ ਸਿੰਘ ਝਬਾਲ, ਜਥੇ. ਤੇਗਾ ਸਿੰਘ ਸੋਹਲ, ਸੁਰਿੰਦਰ ਸਿੰਘ ਚੂਸਲੇਵੜ,ਮਾਸਟਰ ਗੁਰਬੀਰ ਸਿੰਘ ਐਮਾ,ਗੁਰਜੀਤ ਸਿੰਘ ਪੰਜਵੜ, ਜਸਪਾਲ ਸਿੰਘ ਨੌਸਹਿਰਾ, ਗੁਰਵਿਕਰਮ ਸਿੰਘ ਅਕਾਊਂਟੈਂਟ, ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼੍ਰੋਮਣੀ ਕਮੇਟੀ ਦੇ ਮੁਲਾਜਮ, ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਹਾਜ਼ਰ ਸਨ। ਵਿਸ਼ਾਲ ਨਗਰ ਕੀਰਤਨ ਦਾ ਰਸਤੇ ਵਿੱਚ ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਭੋਲਾ ਸਿੰਘ ਤੇ ਸੰਗਤ ਨੇ ,ਬਘਿਆੜੀ ਮੋੜ, ਸਵਰਗਾਪੁਰੀ ਮੋੜ, ਅੱਡਾ ਝਬਾਲ, ਗੁਰਦੁਆਰਾ ਬੀਬੀ ਵੀਰੋ ਜੀ ਤੋ ਗੁ ਮਾਤਾ ਭਾਗੋ ਜੀ ਝਬਾਲ, ਗੁ ਪੱਤੀ ਪਾਡੋ ਕੀ ਦੀ ਸੰਗਤ ਵੱਲੋਂ ਅੱਡਾ ਮਾਤਾ ਰਾਣੀ ਵਿਖੇ ਅਤੇ ਠੱਠਾ ਤੇ ਹੋਰ ਥਾਵਾਂ ਤੋਂ ਸੰਗਤਾ ਨੇ ਨਗਰ ਕੀਰਤਨ ਦਾ ਜੋਰਦਾਰ ਸਤਿਕਾਰ ਸਹਿਤ ਸੁਆਗਤ ਕਰਦਿਆਂ ਨਗਰ ਕੀਰਤਨ ਵਿੱਚ ਹਾਜਰ ਸੰਗਤ ਨੂੰ ਲੰਗਰ ਚਾਹ ਪਕੌੜੇ ਤੇ ਠੰਡੇ ਜਲ ਵਰਤਾਏ।ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਦਾ ਸੁਆਗਤ ਕਰਦਿਆ ਪੰਜ ਪਿਆਰਿਆਂ ਨੂੰ ਸਨਮਾਨਤ ਕੀਤਾ। ਇਸ ਸਮੇਂ ਡੀ ਐਸ ਪੀ ਕਮਲਮੀਤ ਸਿੰਘ ਅਤੇ ਇੰਸਪੈਕਟਰ ਪ੍ਰਮਜੀਤ ਸਿੰਘ ਵਿਰਦੀ ਦੀ ਅਗਵਾਈ ਵਿੱਚ ਸਖਤ ਸੁਰਖਿਆ ਪ੍ਰਬੰਧ ਕੀਤੇ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-