Total views : 5506908
Total views : 5506908
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਏ.ਸੀ.ਪੀ ਪੱਛਮੀ ਸ: ਸ਼ਿਵਦਰਸ਼ਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ‘ਤੇ ਮਾੜੇ ਅਨਸਰਾਂ ਤੇ ਝਪਟਮਾਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਕਾਰਵਾਈ ਕਰਦਿਆ ਇੰਸਪੈਕਟਰ ਰੋਬਿਨ ਹੰਸ, ਮੁੱਖ ਅਫਸਰ ਥਾਣਾ ਛੇਹਰਟਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਹੀਰਾ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ 02 ਝਪਟਮਾਰਾ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਸ੍ਰੀ ਦੀਪਕ ਦੇਵਗਨ ਵਾਸੀ ਵਿਕਾਸ ਨਗਰ, ਛੇਹਰਟਾ,ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਮਿਤੀ 29.09.2024 ਸਮਾ ਕਰੀਬ 04:30 PM ਉਹ ਤੇ ਉਸਦਾ ਲੜਕਾ ਆਪਣੀ ਦੁਕਾਨ ਦੁੱਧ ਦੀ ਡੇਅਰੀ ਪਰ ਬੈਠਾ ਸੀ ਤੇ ਦੋ ਮੋਨੇ ਨੌਜਵਾਨ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ 100/-ਰੁਪੈ ਦਾ ਦੁੱਧ ਮੰਗਿਆ ਤੇ ਕਹਿਣ ਲੱਗੇ ਕਿ ਸਾਡੇ ਕੋਲ 500/-ਰੁਪੈ ਹੈ ਬਾਕੀ 400/-ਰੂਪੈ ਦੇਣ ਗੱਲਾ ਖੋਲਿਆ ਤਾਂ ਬਾਇਕ ਸਵਾਰ ਲੜਕਿਆ ਨੇ ਗੱਲੇ 4000/- ਰੁਪੈ ਖੋਹ ਕੇ ਮੋਕਾ ਤੋ ਫਰਾਰ ਹੋ ਗਏ। ਜਿਸਤੇ ਥਾਣਾ ਛੇਹਰਟਾ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਖੋਹ ਕਰਨ ਵਾਲੇ ਗੁਰਦੇਵ ਸਿੰਘ ਉਰਫ ਗੁਰੀ ਪੁੱਤਰ ਸੰਤੋਖ ਸਿੰਘ ਵਾਸੀ ਮਕਾਨ ਨੰਬਰ 63 ਗਲੀ ਨੰਭਰ ਆਨੰਦ ਖਾਲਸਾ ਰੋਡ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ ਅਤੇ ਸ਼ਾਹਨਾਜਬੀਰ ਸਿੰਘ ਉਰਫ ਸ਼ੁਭ ਪੁੱਤਰ ਬਲਜੀਤ ਸਿੰਘ ਵਾਸੀ ਬਹਿਕ ਕੋਟ ਖਾਲਸਾ ਰੋਡ ਗੁਰੂ ਕੀ ਵਡਾਲੀ ਛੇਹਰਟਾ,ਅੰਮ੍ਰਿਤਸਰ ਨੂੰ ਮਿਤੀ 01.10.2024 ਨੂੰ ਗ੍ਰਿਫ਼ਤਾਰ ਕੀਤਾ ਅਤੇ ਵਾਰਦਾਤ ਸਮੇਂ ਵਰਿਤਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-