ਪੰਚਾਇਤ ਸਕੱਤਰ ਨੂੰ ਐਨ.ਓ.ਸੀ ਨਾ ਦੇਣਾ ਪਿਆ ਮਹਿੰਗਾ ! ਡਿਊਟੀ ‘ਚ ਕੁਤਾਹੀ ਵਰਤਣ ਲਈ ਕੀਤਾ ਮੁੱਅਤਲ

4678125
Total views : 5511763

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫਿਰੋਜਪੁਰ/ਬਾਰਡਰ ਨਿਊਜ ਸਰਵਿਸ 

ਡਾਇਰੈਕਟਰ ਪੇਡੂਵਿਕਾਸ ਤੇ ਪੰਚਾਇਤ ਵਿਭਾਗ ਸ: ਪ੍ਰਮਜੀਤ ਸਿੰਘ ਆਈ.ਏ.ਐਸ ਨੇ ਹੁਕਮ ਜਾਰੀ ਕਰਕੇ ਫਿਰੋਜ਼ਪੁਰ ਦੇ ਪੰਚਾਇਤ ਸਕੱਤਰ ਬਲਵਿੰਦਰ ਸਿੰਘ ਨੂੰ ਪੰਚਾਇਤ ਸੈਕਟਰੀ ਫਿਰੋਜ਼ਪੁਰ ਵੱਲੋਂ ਮੁਅੱਤਲ ਕਰ ਦਿੱਤਾ  ਹੈ।, ਜਿਸ ਨੂੰ ਲੈ ਕੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਦੀ ਨੌਕਰੀ ਅਤੇ ਪੰਚਾਇਤੀ ਚੋਣਾਂ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਜਾਣਬੁੱਝ ਕੇ ਐਨਓਸੀ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਅੱਜ ਏਡੀਸੀ ਵਿਕਾਸ ਫ਼ਿਰੋਜ਼ਪੁਰ ਨੇ ਡਾਕਟਰ ਨੂੰ ਪੱਤਰ ਭੇਜ ਕੇ ਉਸ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ ਹੈ।

ਦੱਸ ਦਈਏ ਕਿ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਇਹ ਐਨਓਸੀ ਬੜੀ ਜ਼ਰੂਰੀ ਹੁੰਦੀ ਹੈ। ਐਨਓਸੀ ਮਤਲਬ ਨੌਨ ਓਬਜੈਕਸ਼ਨ ਸਰਟੀਫਿਕੇਟ ਜੋ ਕਿ ਕਿਸੇ ਵੀ ਉਮੀਦਵਾਰ ਲਈ ਜ਼ਰੂਰੀ ਹੁੰਦਾ ਪਰ ਇਹ ਸਰਪੰਚੀ ਦੇ ਉਮੀਦਵਾਰਾਂ ਨੂੰ ਹਾਲੇ ਤੱਕ ਨਹੀਂ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਪੰਚਾਇਤ ਸੈਕਟਰੀ ਦੇ ਡਿਊਟੀ ਦੇ ਦੌਰਾਨ ਕੁਤਾਹੀ ਵਰਤਣ ਦੇ ਇਲਜ਼ਾਮ ਲੱਗੇ ਸੀ ਤਾਂ ਹੁਣ ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-

1

 

Share this News