ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਅੰਤਰਰਾਜ਼ੀ ਨਜ਼ਾਇਜ਼ ਹਥਿਆਰਾ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼:5 ਕਾਬੂ, 3 ਪਿਸਟਲ ਤੇ 30 ਰੋਂਦ ਬ੍ਰਾਮਦ

4673992
Total views : 5504861

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ੍ਰੀ ਆਲਮ ਵਿਜੇ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ  ਦੀਆਂ ਹਦਾਇਤਾਂ ਤੇਸਬ-ਇੰਸਪੈਕਟਰ ਜਸਬੀਰ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਅੰਤਰਰਾਜ਼ੀ ਨਜ਼ਾਇਜ਼ ਹਥਿਆਰਾ ਦਾ ਧੰਦਾ ਕਰਨ ਵਾਲੇ 05 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਪੁਤਲੀਘਰ ਦੇ ਖੇਤਰ ਤੋਂ 1. ਮੁਹੰਮਦ ਅਕਬਰ 2. ਜਾਵੇਦ ਖਾਨ ਅਤੇ 3. ਕਾਸਿਮ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਪਿਸਟਲ 32 ਬੋਰ ਤੇ 20 ਰੌਦ ਬ੍ਰਾਮਦ ਕੀਤੇ ਗਏ । 
ਸੁਰੁਆਤੀ ਪੁੱਛਗਿੱਛ ਦੌਰਾਨ ਇਹਨਾਂ ਦੱਸਿਆ ਕਿ ਇਹ ਮੁਕੇਸ਼ ਕੁਮਾਰ ਉਰਫ ਮੁੱਖੂ ਅਤੇ ਆਲਮੀਨ ਅੰਸਾਰੀ ਪਾਸੋ ਅਸਲ੍ਹਾਂ ਲਿਆ ਕੇ ਅੱਗੇ ਵੇਚਦੇ ਹਨ।ਜਿਸਤੇ ਪੁਲਿਸ ਪਾਰਟੀ ਵੱਲੋਂ ਮਿਤੀ 01-10-2024 ਨੂੰ ਰੇਲਵੇ ਕੁਆਟਰ ਨਜਦੀਕ ਗੁਰੂ ਤੇਗ ਬਹਾਦਰ ਨਗਰ ਦੇ ਖੇਤਰ ਤੋਂ ਦੋਸ਼ੀ ਮੁਕੇਸ਼ ਕੁਮਾਰ ਉਰਫ ਮੁੱਖੂ ਅਤੇ ਆਲਮੀਨ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ 02 ਪਿਸਟਲ 32 ਬੋਰ ਸਮੇਤ 10 ਰੋਦ 32 ਬੋਰ ਬ੍ਰਾਮਦ ਕੀਤੇ। 
 ਗ੍ਰਿਫਤਾਰ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਮੁਹੰਮਦ ਅਕਬਰ, ਕਾਸਿਮ ਅਤੇ ਜਾਵੇਦ ਖਾਨ ਨਜ਼ਾਇਜ਼ ਅਸਲਾ ਸਮੇਤ ਗੋਲੀ ਸਿੱਕਾ ਮੁਕੇਸ਼ ਕੁਮਾਰ ਉਰਫ ਮੁੱਖੂ, ਅਤੇ ਆਲਮੀਨ ਅੰਸਾਰੀ ਪਾਸੋਂ ਲੈ ਕੇ ਅੱਗੇ ਸਪਲਾਈ ਕਰਦੇ ਸਨ । ਮੁਕੇਸ਼ ਕੁਮਾਰ ਉਰਫ਼ ਮੁੱਖੂ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਨਜਾਇੰਜ ਅਸਲਾ ਤੇ ਗੋਲੀ ਸਿੱਕਾ ਰਾਜਸਥਾਨ ਤੋਂ ਲਿਆ ਕੇ ਅੱਗੋ ਆਲਮੀਨ ਅੰਸਾਰੀ ਦੇ ਜਰੀਏ ਅੱਗੇ ਸਪਲਾਈ ਕਰਦਾ ਸੀ।
ਗ੍ਰਿਫ਼ਤਾਰ ਦੌਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਫੜੇ ਗਏ ਦੋਸ਼ੀਆ ਤੋਂ ਬੈਕਵਰਡ ਅਤੇ ਫਾਰਵਰਡ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਇਸ ਸਮੇ ਉਨਾਂ ਨਾਲ ਸ੍ਰੀ ਵਿਸ਼ਾਲਜੀਤ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜਸਪਾਲ ਸਿੰਘ ਪੀ.ਪੀ.ਐਸ ਏ.ਸੀ.ਸੀ ਕੇਂਦਰੀ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News