ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ ‘ਤੇ ਵੈਦਿਕ ਹਵਨ ਯੱਗ ਦਾ ਆਯੋਜਨ

4675073
Total views : 5506513

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ ‘ਤੇ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਹਵਨ ਯੱਗ ‘ਚ ਯਜਮਾਨ ਦੀ ਭੂਮਿਕਾ ਨਿਭਾਈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾਂ ਹਵਨ ਦੀ ਨਿਰਵਿਘਨ ਸਮਾਪਤੀ ‘ਤੇ ਪਰਮਾਤਮਾ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ‘ਚ ਵਿਦਿਆਰਥਣਾਂ ਨੂੰ ਪਰਮਾਤਮਾ ਦੀ ਵਿਆਪਕਤਾ ਤੋਂ ਜਾਣੂੰ ਕਰਵਾਉਦੇਂ ਹੋਏ ਕਿਹਾ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ। ਜੀਵਨ ‘ਚ ਕਦੀ ਨਿਰਾਸ਼ਾ ਉਤਪੰਨ ਹੋਵੇ ਤਾਂ ਸਾਨੂੰ ਉਸ ਪਰਮਾਤਮਾ ਦੀ ਸ਼ਰਨ ‘ਚ ਹੀ ਜਾਣਾ ਚਾਹੀਦਾ ਹੈ ਕਿਉਂਕਿ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ। ਈਸ਼ਵਰ ‘ਤੇ ਵਿਸ਼ਵਾਸ ਹੀ ਸਾਡੇ ਜੀਵਨ ਦਾ ਆਧਾਰ ਹੈ। ਜਦੋਂ ਅਸੀਂ ਈਸ਼ਵਰ ‘ਤੇ ਵਿਸ਼ਵਾਸ ਰੱਖਦੇ ਹਾਂ ਤਾਂ ਉਹ ਸਾਨੂੰ ਚੰਗਾ ਮਾਰਗ ਪ੍ਰਦਾਨ ਕਰਦਾ ਹੈ। ਜ਼ਿਕਰਯੋਗ ਹੈ ਕਿ ਵੇਦ ਪ੍ਰਚਾਰ ਸਪਤਾਹ ਦੇ ਅੰਤਰਗਤ ਕਾਲਜ ‘ਚ ਪੋਸਟਰ ਮੇਕਿੰਗ, ਕਵਿਤਾ ਗਾਇਨ ਅਤੇ ਭਜਨ ਗਾਇਨ, ਹਵਨ ਵਰਕਸ਼ਾਪ, ਆਰਿਆ ਸਮਾਜ ਦੀਆਂ ਮਹਾਨ ਵਿਭੂਤੀਆਂ ‘ਤੇ ਅਧਾਰਿਤ ਨਿਬੰਧ ਪ੍ਰਤੀਯੋਗਿਤਾ ਵਰਗੀਆਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।


ਸ਼੍ਰੀ ਇੰਦਰਪਾਲ ਆਰਿਆ, ਪ੍ਰਧਾਨ, ਆਰਿਆ ਸਮਾਜ, ਲਕਸ਼ਮਣਸਰ ਨੇ ਆਪਣੇ ਸੰਬੋਧਨ ‘ਚ ਵਿਦਿਆਰਥਣਾਂ ਨੂੰ ਸ਼ਰਾਵਣੀ ਮਹੋਤਸਵ ਤੋਂ ਜਾਣੂੰ ਕਰਵਾਉਂਦੇ ਹੋਏ ਆਪਣੇ ਦੈਨਿਕ ਜੀਵਨ ‘ਚ ਆਰਿਆ ਸਮਾਜ ਦੇ ਨਿਯਮਾਂ ਅਤੇ ਯੱਗ ਨੂੰ ਧਾਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀ ਸੁਦਰਸ਼ਨ ਕਪੂਰ ਜੀ ਨੇ ਵੇਦ ਪ੍ਰਚਾਰ ਸਪਤਾਹ ਦੇ ਸਫਲ ਆਯੋਜਨ ‘ਤੇ ਕਾਲਜ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਅਤੇ ਆਪਣੇ ਸੰਬੋਧਨ ‘ਚ ਵਿਦਿਆਰਥਣਾਂ ਨੂੰ ਕਿਹਾ ਕਿ ਵੇਦ ਸਾਡੇ ਪ੍ਰਾਚੀਨ ਗ੍ਰੰਥ ਹਨ। ਅੰਤ ‘ਚ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ‘ਤੇ ਵੇਦ ਪ੍ਰਚਾਰ ਸਪਤਾਹ ‘ਚ ਆਯੋਜਿਤ ਵਿਭਿੰਨ ਗਤੀਵਿਧੀਆਂ ‘ਚ ਹਿੱਸਾ ਲੈਣ ਵਾਲੀਆਂ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸੰਗੀਤ ਵਿਭਾਗ ਦੁਆਰਾ “ਵੇਦ ਪੜ੍ਹੋ ਅਤੇ ਪੜ੍ਹਾਇਆ ਕਰੋ” ਭਜਨ ਪ੍ਰਸਤੁਤ ਕੀਤਾ ਗਿਆ। ਹਵਨ ‘ਚ ਸ਼੍ਰੀ ਰਾਕੇਸ਼ ਮਹਿਰਾ, ਪ੍ਰਧਾਨ, ਆਰਿਆ ਸਮਾਜ, ਸ਼ਕਤੀ ਨਗਰ, ਸ਼੍ਰੀ ਸੰਦੀਪ ਅਹੁਜਾ, ਸ਼੍ਰੀ ਵਿਮਲ ਕਪੂਰ, ਸ਼੍ਰੀ ਅਤੁਲ ਮਹਿਰਾ, ਆਰਿਆ ਸਮਾਜ, ਮਾਡਲ ਟਾਊਨ,
ਸ਼੍ਰੀ ਅਨਿਲ ਵਿਨਾਇਕ, ਆਰਿਆ ਸਮਾਜ, ਲਾਰੰਸ ਰੋਡ ਦੇ ਮੈਂਬਰਾਂ ਸਹਿਤ ਕਾਲਜ ਆਫਿਸ ਬੀਅਰਰਜ਼, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥਣਾਂ ਨੇ ਹਿੱਸਾ ਲਿਆ। ਅੰਤ ‘ਚ ਪ੍ਰਸਾਦ ਵੰਡ ਕੇ ਹਵਨ ਦਾ ਸਮਾਪਨ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-=

Share this News