Total views : 5507564
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਬਾਬਾ ਬੁੱਢਾ ਜੀ ਦੇ ਜਨਮ ਅਸਥਾਨ ਪਿੰਡ ਕੱਥੂਨੰਗਲ ਵਿੱਚ ਅੱਜ ਮਜੀਠਾ ਹਲਕੇ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਨਵੇਂ ਬਣੇ ਬੱਸ ਸਟੈਂਡ ਸ਼ੈਡ ਦਾ ਉਦਘਾਟਨ ਕੀਤਾ ਜਿਕਰਯੋਗ ਹੈ ਕਿ ਬੀਤੇ ਹਫ਼ਤੇ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਪਿੰਡ ਵਾਸੀਆਂ ਨਾਲ ਇਸ ਅਸਥਾਨ ਤੇ ਮੁਲਾਕਾਤ ਕਰਦਿਆਂ ਕਈ ਵਿਚਾਰਾਂ ਸਾਂਝੀਆਂ ਕੀਤੀਆਂ ਜਦ ਪਿੰਡ ਵਾਸੀਆਂ ਵੱਲੋਂ ਸ੍ਰ ਸੁਲੱਖਣ ਸਿੰਘ ਤੇ ਡਾ ਸੁੱਖਵਿੰਦਰ ਸਿੰਘ ਵੱਲੋ ਮੰਗ ਕੀਤੀ ਗਈ ਕਿ ਜਦ ਧੁੱਪ ਜਾਂ ਬਾਰਸ਼ ਦਾ ਮੌਸਮ ਹੋਵੇ ਤਾਂ ਲੋਕਾਂ ਨੂੰ ਬਹੁਤ ਮੁਸ਼ਕਲ ਆਉਦੀ ਹੈ ਇਸ ਲਈ ਇੱਥੇ ਕੋਈ ਸ਼ੈਡ ਬਣਾ ਦਿੱਤਾ ਜਾਵੇ ਤਾਂ ਭਗਵੰਤ ਪਾਲ ਸੱਚਰ ਵੱਲੋ ਤੁਰੰਤ ਉਹਨਾਂ ਦੇ ਹੁਕਮ ਨੂੰ ਸਵੀਕਾਰਦਿਆਂ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਸ਼ੈਡ ਬਣਾ ਦਿੱਤਾ ਜਾਵੇਗਾ ਤਾਂ ਅੱਜ ਇਸ ਨਵੇਂ ਸ਼ੈਡ ਦਾ ਉਦਘਾਟਨ ਕਰ ਦਿੱਤਾ ।
ਪਿੰਡ ਵਾਸੀਆਂ ਨੇ ਇਸ ਉਪਰਾਲੇ ਲਈ ਸੱਚਰ ਦਾ ਕੀਤਾ ਧੰਨਵਾਦ
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਭਗਵੰਤ ਪਾਲ ਸੱਚਰ ਨੇ ਕਿਹਾ ਕਿ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਕਰੋੜਾਂ ਰੂਪੈ ਇਸ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ ਚਾਹੇ ਉਹ ਪੰਜਾਬ ਨਿਰਮਾਣ ਅਧੀਨ ਸੀ ਜਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਕੱਥੂਨੰਗਲ ਨੂੰ ਬਹੁਤ ਸਾਰੀਆਂ ਗ੍ਰਾਟਾਂ ਦੇ ਰੂਪ ਵਿੱਚ ਕਰੋੜ ਰੂਪੈ ਦੇ ਕਰੀਬ ਪੈਸੇ ਆਏ ਸਨ ਪਰ ਫਿਰ ਵੀ ਕੁਝ ਕੰਮ ਅਧੂਰੇ ਰਹਿ ਗਏ ਜੋ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਪੂਰੇ ਕੀਤੇ ਜਾਣਗੇ ।
ਕਿਉਂਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਢਾਈ ਸਾਲ ਹੋ ਗਏ ਹਨ ਪਰ ਅਜੇ ਤੱਕ ਕੋਈ ਵੀ ਗ੍ਰਾਟ ਇਸ ਪਿੰਡ ਨੂੰ ਨਹੀਂ ਮਿਲ ਸਕੀ ਇਸ ਮੋਕੇ ਉਹਨਾਂ ਦੇ ਨਾਲ ਸ੍ਰ ਸੁਲੱਖਣ ਸਿੰਘ , ਡਾ ਸੁੱਖਵਿੰਦਰ ਸਿੰਘ ਰੰਧਾਵਾ , ਸ੍ਰ ਹਰਭਜਨ ਸਿੰਘ , ਸ੍ਰ ਮਹਿੰਦਰ ਸਿੰਘ , ਸ੍ਰ ਤਰਲੋਚਨ ਸਿੰਘ , ਸਰਪੰਚ ਰਾਜ ਕੁਮਾਰ , ਮੈਂਬਰ ਬਿੱਲਾ, ਮੈਂਬਰ ਵਰਿੰਦਰ ਸਿੰਘ ਕੱਥੂਨੰਗਲ , ਅਵਤਾਰ ਸਿੰਘ , ਸ਼ੱਬਾ ਵੀਰ ਕੱਥੂਨੰਗਲ , ਬਲਦੇਵ ਸਿੰਘ ਬੰਟੀ , ਸੁੱਚਾ ਸਿੰਘ , ਰਘਬੀਰ ਸਿੰਘ , ਸ੍ਰ ਕਰਮ ਸਿੰਘ , ਸ੍ਰ ਜੋਗਿੰਦਰ ਸਿੰਘ ਤੇ ਡਾ ਮੋਹਨ ਸਿੰਘ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-