Total views : 5509519
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਨਗਰ ਸੁਧਾਰ ਟਰੱਸਟ ਦੇ ਸਮੂੰਹ ਅਧਿਕਾਰੀਆਂ ਤੇ ਮੁਲਾਜਮਾਂ ਨੇ ਈ.ਓ ਸਵਿੰਦਰ ਕੁਮਾਰੀ, ਐਕਸੀਅਨ ਰਵਿੰਦਰ ਕੁਮਾਰ ,ਰਵਿੰਦਰਪਾਲ ਸਿੰਘ ਕਾਹਲੋ ਤੇ ਮੁਲਾਜਮ ਆਗੂ ਸੋਨੂੰ ਗਾਂਧੀ ਦੀ ਅਗਵਾਈ ‘ਚ ਰੋਸ ਪ੍ਰਦਰਸ਼ਨ ਕਰਕੇ ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਵਲੋ ਇਕ ਕਲਰਕ ਤੇ ਹੋਰ ਮੁਲਾਜਮਾਂ ਵਿਰੁੱਧ ਝੂਠਾ ਕੇਸ ਦਰਜ ਕਰਾਏ ਕੇਸ ਦੀ ਜੋਰਦਾਰ ਨਿੰਦਾ ਕੀਤੀ ।ਇਸ ਦੌਰਾਨ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਨੇ ਲਈ ਹੜਤਾਲ ਕਰ ਕੇ ਆਪਣਾ ਕੰਮਕਾਜ ਠੱਪ ਕੀਤਾ।
ਮਾਮਲਾ :ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਲੋ ਕਲਰਕ ਤੇ ਹੋਰ ਮੁਲਾਜਮਾਂ ਵਿਰੁੱਧ ਦਰਜ ਕਰਾਏ ਕੇਸ ਦਾ
ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਕਿ ਚੇਅਰਮੈਨ ਨੇ ਬਿਨਾਂ ਜਾਂਚ ਕੀਤੇ ਹੀ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਐੱਫਆਈਆਰ ਪੁਲਿਸ ਨੇ ਵੀ ਚੇਅਰਮੈਨ ਦੀਆਂ ਹਦਾਇਤਾਂ ’ਤੇ ਹੀ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਹ ਠੀਕ ਨਹੀਂ ਹੈ। ਈਓ ਸਵਿੰਦਰ ਕੁਮਾਰੀ, ਐਕਸੀਅਨ ਰਵਿੰਦਰ ਕੁਮਾਰ ਅਤੇ ਮੁਲਾਜਮ ਆਗੂ ਸੋਨੂੰ ਗਾਂਧੀ ਨੇ ਕਿਹਾ ਕਿ ਇਹ ਐੱਫਆਈਆਰ ਗਲਤ ਤਰੀਕੇ ਨਾਲ ਦਰਜ ਕੀਤੀ ਗਈ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਚੇਅਰਮੈਨ ਨੇ ਇਨ੍ਹਾਂ ਮੁਲਾਜ਼ਮਾਂ ਤੋਂ ਇਕ ਵਾਰ ਵੀ ਸਪੱਸ਼ਟੀਕਰਨ ਨਹੀਂ ਮੰਗਿਆ। ਜੇਕਰ ਕਿਸੇ ਨੇ ਕੋਈ ਜੁਰਮ ਜਾਂ ਗਲਤ ਕੰਮ ਕੀਤਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ, ਪਰ ਬਿਨਾਂ ਜਾਂਚ ਤੋਂ ਕਾਰਵਾਈ ਕਰਨਾ ਜਾਇਜ਼ ਨਹੀਂ ਹੈ। ਮੁਲਾਜ਼ਮਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਐਫਆਈਆਰ ਰੱਦ ਨਾ ਕੀਤੀ ਗਈ ਤਾਂ ਉਹ ਸਮੂਹ ਪੰਜਾਬ ਦੇ ਮੁਲਾਜਮਾਂ ਨਾਲ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-