





Total views : 5597583








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
–ਸੇਂਟ ਸੋਲਜ਼ਰ ਸਕੂਲ ਚਵਿੰਡਾ ਦੇਵੀ ਨੇ ਸੀ.ਬੀ.ਐਸ.ਈ ਕਲਸਟਰ ਗੇਮ ਪਠਾਨਕੋਟ ਵਿੱਚੋਂ ਸੱਤ ਮੈਡਲ ਜਿੱਤ ਕੇ ਸਕੂਲ ਦਾ ਅਤੇ ਆਪਣੇ ਮਾਤਾ -ਪਿਤਾ ਦਾ ਨਾਂ ਰੋਸ਼ਨ ਕੀਤਾ। ਜਿਸ ਵਿੱਚੋਂ ਅੰਡਰ-19 ਕਿਰਨਦੀਪ ਕੌਰ ਨੇ ਟਰਿਪਲ ਜੰਪ ਵਿੱਚੋਂ ਪਹਿਲਾਂ ਸਥਾਨ, ਅੰਡਰ 17 ਜਸ਼ਨਦੀਪ ਕੌਰ ਨੇ ਲੌਂਗ ਜੰਪ ਵਿੱਚੋਂ ਦੂਸਰਾ ਸਥਾਨ ਅਤੇ ਅੰਡਰ 17 ਰੀਲੇਅ ਵਿੱਚੋਂ ਜਸ਼ਨਦੀਪ ਕੌਰ, ਮਨਰੀਤ ਕੌਰ, ਅਬਨੂਰ ਅਤੇ ਸੁਖਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।
ਵਿਦਿਆਰਥੀਆਂ ਨੇ ਕੋਚ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਖੇਡ ਕੇ ਇਹ ਮੈਡਲ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ ਕੋਮਲ ਕਪੂਰ ਅਤੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੰਦਿਆਂ ਹੋਇਆਂ, ਉਹਨਾਂ ਨੂੰ ਖੇਡਾਂ ਦੀ ਮਹੱਤਤਾ ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਬਾਰੇ ਜਾਣੂ ਕਰਵਾਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-