Total views : 5506908
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਮ੍ਰਿਤਸਰ /ਉਪਿੰਦਰਜੀਤ ਸਿੰਘ
ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮੀ ਅਧਿਆਪਕ ਦਿਨ ਦੀ ਪੂਰਵ ਸੰਧਿਆ ਤੇ ਜ਼ਿਲੇ ਦੇ ਵੱਖ ਵੱਖ ਬਲਾਕਾਂ ਦੇ ਸਰਕਾਰੀ ਸਕੂਲਾਂ ਵਿੱਚੋਂ ਚੋਣਵੇਂ ਅਧਿਆਪਕਾਂ ਦਾ ਸਨਮਾਨ ਸਮਾਰੋਹ ਕਲ 4 ਸਤੰਬਰ ਨੂੰ ਸ਼ਾਮ ਚਾਰ ਵਜੇ ਵਿਰਸਾ ਵਿਹਾਰ ਅਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸੇਖੋਂ ਤੇ ਸਕੱਤਰ ਕਮਲ ਨੈਨ ਸਿੰਘ ਨੇ ਦੱਸਿਆ ਕਿ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਦੀ ਚੋਣ, ਇੱਕ ਕਮੇਟੀ ਵਲੋਂ ਵੇਰਵਿਆ ਦੀ ਘੋਖ ਕਰਨ ਉਪਰੰਤ ਕਰ ਲਈ ਗਈ ਹੈ।
ਇਸ ਮੌਕੇ ਤੇ ਦੋਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ, ਭਾਸ਼ਾ ਅਫ਼ਸਰ,ਓਲੀਪੀਅਨ ਰਿਟਾ. ਬ੍ਰਗੇਡੀਅਰ ਹਰਚਰਨ ਸਿੰਘ ਮਰੜ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ੍ਰੀਮਤੀ ਜਯੋਤੀ ਮੱਟੂ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ,ਸ੍ਰੀਮਤੀ ਰਿਚਾ ਅਗਨੀਹੋਤਰੀ ਏ. ਆਈ. ਜੀ.ਪੰਜਾਬ ਪੁਲੀਸ,ਡਾ.ਦਵਿੰਦਰ ਮੰਡ ਡੀ ਏ ਵੀ ਕਾਲਜ ਜਲੰਧਰ, ਆਦਿ ਸਨਮਾਨਯੋਗ ਸਖ਼ਸ਼ੀਅਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਇਸ ਮੌਕੇ ਸਿਖਿਆ, ਵਾਤਾਵਰਣ, ਤੇ ਸਾਹਿਤ ਦੇ ਵੱਖ ਵੱਖ ਰੰਗਾਂ ਨੂੰ ਦਰਸਾਉਂਦੇ ਲੇਖਾਂ,ਰਚਨਾਵਾਂ ਵਾਲਾ ਬਹੁ ਰੰਗਾ ਸੋਵੀਨਰ ਵੀ ਰਲੀਜ਼ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਫਾਊਂਡੇਸ਼ਨ ਨਾਲ ਮੁੱਢ ਤੋਂ ਜੁੜੇ ਹੋਏ ਸਮਰਪਿਤ ਰਿਟਾ. ਅਧਿਆਪਕ ਸ੍ਰ ਸਤਨਾਮ ਸਿੰਘ ਪਾਖਰਪੁਰਾ,ਸਟੇਟ ਐਵਾਰਡੀ ਅਤੇ ਆਰਟ ਗੈਲਰੀ ਅਮ੍ਰਿਤਸਰ ਦੇ ਸਾਬਕਾ ਪ੍ਰਧਾਨ ਸ਼ਿਵਦੇਵ ਸਿੰਘ ਆਰਟਿਸਟ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-