Total views : 5507062
Total views : 5507062
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ/ਜਸਬੀਰ ਸਿੰਘ ਲੱਡੂ
ਥਾਣਾ ਸਿਟੀ ਪੱਟੀ ਵਿਖੇ ਤਾਇਨਾਤ ਮੁੱਖ ਮੁਨਸ਼ੀ ਖਿਲਾਫ ਉਸੇ ਦੇ ਥਾਣੇ ’ਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਮੁਨਸ਼ੀ ਨੇ ਬਿਨਾ ਕਿਸੇ ਅਦਾਲਤੀ ਹੁਕਮਾਂ ’ਤੇ ਇਕ ਘਰ ਵਿਚ ਛਾਪੇਮਾਰੀ ਕਰਕੇ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਅਤੇ ਨਕਦੀ ਸਮੇਤ ਕੀਮਤੀ ਸਮਾਨ ਵੀ ਜਬਰੀ ਕਬਜ਼ੇ ’ਚ ਲੈ ਲਿਆ। ਜਦੋਕਿ ਨੌਜਵਾਨ ਨੂੰ ਛੱਡਣ ਬਦਲੇ ਵੀ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕੀਤੀ। 27 ਅਗਸਤ ਦੀ ਉਕਤ ਘਟਨਾ ਸਬੰਧੀ ਜਾਂਚ ਕਰਨ ਉਪਰੰਤ ਪੁਲਿਸ ਨੇ ਇਹ ਕਾਰਵਾਈ ਅਮਲ ਵਿਚ ਲਆਂਦੀ ਹੈ।
ਮਹਿਲਾ ਨੇ ਬਿਨਾ ਸਰਚ ਵਰੰਟ ਘਰ ਦੀ ਤਲਾਸ਼ੀ ਕਰਕੇ ਨਗਦੀ ਲੈ ਜਣ ਦੇ ਲਗਾਏ ਸਨ ਦੋਸ਼
ਕੰਸ ਕੌਰ ਪਤਨੀ ਮੇਲਾ ਰਾਮ ਵਾਸੀ ਵਾਰਡ ਨੰਬਰ 18 ਪੱਟੀ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ ਕਿ 27 ਅਗਸਤ ਨੂੰ ਸਵੇਰੇ ਕਰੀਬ 11 ਵਜੇ ਥਾਣਾ ਸਿਟੀ ਪੱਟੀ ਦੇ ਮੁੱਖ ਮੁਨਸ਼ੀ ਸੀਨੀਅਰ ਸਿਪਾਹੀ ਪ੍ਰਭਜੀਤ ਸਿੰਘ ਨੇ ਹੋਰ ਪੁਲਿਸ ਕਰਮਚਾਰੀਆਂ ਸਮੇਤ ਬਿਨਾ ਕਿਸੇ ਅਦਾਲਤੀ ਹੁਕਮਾਂ ਦੇ ਉਨ੍ਹਾਂ ਦੇ ਘਰ ਵਿਚ ਆ ਕੇ ਉਸਦੇ ਲੜਕੇ ਦੀਪਕ ਕੁਮਾਰ ਨੂੰ ਫੜ੍ਹ ਲਿਆ। ਜਦੋਕਿ ਬਿਨਾ ਸਰਚ ਵਾਰੰਟ ਦੇ ਤਲਾਸ਼ੀ ਕਰਕੇ ਉਨ੍ਹਾਂ ਦੇ ਘਰੋਂ ਦਸ ਹਜਾਰ ਦੀ ਨਕਦੀ, ਦੋ ਮੋਬਾਈਲ ਫੋਨ ਤੇ ਇਕ ਮੋਟਰਸਾਈਕਲ ਜਬਰੀ ਆਪਣੇ ਕਬਜਡੇ ਵਿਚ ਲੈ ਲਿਆ, ਜੋ ਵਾਪਸ ਨਹੀਂ ਦਿੱਤਾ। ਇੰਨਾ ਹੀ ਨਹੀਂ ਉਸਦੇ ਲੜਕੇ ਨੂੰ ਛੱਡਣ ਬਦਲੇ ਕਥਿਤ ਤੌਰ ’ਤੇ 20 ਹਜਾਰ ਰੁਪਏ ਦੀ ਮੰਗ ਵੀ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਿਕ ਉਕਤ ਦੋਸ਼ਾਂ ਸਬੰਧੀ ਕੰਸ ਕੌਰ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਫਿਰ ਵੀ ਸ਼ਿਕਾਇਤ ਵਿਚ ਲਗਾਏ ਗਏ ਦੋਸ਼ ਸੰਗੀਨ ਅਪਰਾਧ ਨਾਲ ਸਬੰਧਤ ਹੋਣ ਕਰਕੇ ਮੁੱਖ ਮੁਨਸ਼ੀ ਪ੍ਰਭਜੀਤ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਥਾਣਾ ਸਿਟੀ ਪੱਟੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਡੀਐੱਸਪੀ ਸਬ ਡਵੀਜ਼ਨ ਪੱਟੀ ਕੰਵਲਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-