ਬਾਬਾ ਕੁੰਮਾ ਸਿੰਘ ਇੰਜਨੀਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ ਐਨਸੀਸੀ ਦਾ ਸਲਾਨਾ ਟ੍ਰੇਨਿੰਗ ਕੈਂਪ ਸ਼ੁਰੂ

4675348
Total views : 5506912

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ /ਰਣਜੀਤ ਸਿੰਘ ਰਾਣਾਨੇਸ਼ਟਾ 

ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਵੱਲੋਂ ਕੈਪ ਕਮਾਂਡਰ ਕਰਨਲ ਪੀਡੀਐਸ ਬਲ ਦੀ ਅਗਵਾਈ ਹੇਠ ਬਾਬਾ ਕੁੰਮਾ ਸਿੰਘ ਇੰਜਨੀਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਭਾਗ ਲੈਣ ਵਾਲੇ ਐਨ ਸੀਸੀ ਕੈਡਿਟਾ ਚੋਣ ਵੀ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਕੈਂਪ ਕਮਾਂਡਟ ਕਰਨਲ ਬਲ ਨੇ ਦੱਸਿਆ ਕਿ ਅੱਜ ਵੱਖ ਵੱਖ ਅਦਾਰਿਆਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਸਬੰਧਿਤ ਵਿਦਿਆਰਥੀਆਂ ਦਾ ਕੈਂਪ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।

ਕੈਂਪ ਵਿਖੇ ਬਣਾਈ ਰੀਸੈਪਸ਼ਨ ਵਿਖੇ ਵਿਦਿਆਰਥੀਆਂ ਦੇ ਕੈਂਪ ਨਾਲ ਸੰਬੰਧਿਤ ਡਾਕੂਮੈਂਟਸ ਜਮਾ ਕੀਤੇ ਗਏ। ਡਾਕੂਮੈਂਟਸ ਜਮਾ ਕਰਾਉਣ ਦੇ ਉਪਰੰਤ ਵਿਦਿਆਰਥੀਆਂ ਨੂੰ ਕੈਂਪ ਏਰੀਏ ਵਿੱਚ ਰਹਿਣ ਲਈ ਕਮਰਿਆਂ ਦੀ ਅਲਾਟਮੈਂਟ ਕੀਤੀ ਗਈ ਅਤੇ ਕੈਂਪ ਲਈ ਜਰੂਰੀ ਨਿਯਮ ਸਮਝਾਏ ਗਏ। ਇਸ ਕੈਂਪ ਵਿੱਚ ਜਿਲਾ ਅੰਮ੍ਰਿਤਸਰ, ਤਰਨਤਾਰਨ,ਗੁਰਦਾਸਪੁਰ, ਪਠਾਨਕੋਟ ਤੋਂ ਲਗਭਗ 550 ਵਿਦਿਆਰਥੀ ਭਾਗ ਲੈ ਰਹੇ ਹਨ। ਉਹਨਾਂ ਦੇ ਰਹਿਣ ਅਤੇ ਖਾਣ ਦਾ ਸੁਚਾਰੂ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ ਜਾਵੇਗਾ ਅਤੇ ਵਧੀਆ ਅਤੇ ਪੋਸ਼ਟਿਕ ਭੋਜਨ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੈਡਟਸ ਤੇ ਰਹਿਣ ਲਈ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਦਿਆਰਥੀਆਂ ਦੇ ਇਸ ਦਸ ਰੋਜ਼ਾ ਕੈਂਪ ਦੌਰਾਨ ਹੈਲਥ ਐਂਡ ਹਾਈਜੀਨ ਦਾ ਖਾਸ ਧਿਆਨ ਰੱਖਿਆ ਜਾਵੇਗਾ। ਕੈਂਪ ਦਾ ਰਸਮੀ ਉਦਘਾਟਨ ਕੱਲ ਤੋਂ ਹੋ ਜਾਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News