Total views : 5506087
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਫ਼ਿਲਮ ਦੇ ਟੀਜ਼ਰ ਵਿੱਚ ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਢਾਹ ਲਾਈ
ਤਰਨ ਤਾਰਨ /ਰਾਣਾ ਨੇਸ਼ਟਾ,ਬੱਬੂ ਬੰਡਾਲਾ
ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਦੇ ਚੇਅਰਮੈਨ ਅਤੇ ਪੰਜਾਬ ਤੋਂ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸੰਸਦ ਮੈਂਬਰ ਕੰਗਨਾ ਰਣੌਤ ਦੀਆਂ ਅਪਮਾਨਜਨਕ ਗਤਿਵਿਧੀਆਂ ਬਾਰੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ. ਜਗਤ ਪ੍ਰਕਾਸ਼ ਨੱਢਾ ਕੋਲ ਅਧਿਕਾਰਤ ਤੌਰ ‘ਤੇ ਪੱਤਰ ਲਿਖ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇੱਥੇ ਦੱਸਣਯੋਗ ਹੈ ਕਿ ਕੰਗਨਾ ਰਣੌਤ, ਸੰਸਦ ਮੈਂਬਰ ਵਜੋਂ, ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ ਜੋ ਅਕਸਰ ਹੀ ਆਪਣੇ ਬੇਤੁਕੇ ਬਿਆਨਾਂ ਕਰਕੇ ਚਰਚਾ ਵਿੱਚ ਬਣੀ ਰਹਿੰਦੀ ਹੈ।
ਪੰਜਾਬ ਰੂਰਲ ਡਿਵੈਲਪਮੈਂਟ ਸੋਸਾਇਟੀ ਨੇ ਭਾਜਪਾ ਪ੍ਰਧਾਨ ਨੂੰ ਚਿੱਠੀ ਲਿਖੀ
ਇੱਕ ਰਸਮੀ ਬਿਆਨ ਵਿੱਚ, ਸ੍ਰ. ਬ੍ਰਹਮਪੁਰਾ ਨੇ ਦੇਸ਼ ਭਰ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਅੰਦੋਲਨ ਦਰਮਿਆਨ ਕੰਗਨਾ ਰਣੌਤ ਦੀ ਸਿੱਖ ਭਾਈਚਾਰੇ ਤੋਂ ਇਲਾਵਾ ਕਿਸਾਨਾਂ ਵਿਰੁੱਧ ਕੀਤੀ ਗਈ ਭੱਦੀ ਟਿੱਪਣੀ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕੰਗਨਾ ਰਣੌਤ ਦੀ ਵੰਡਣ ਅਤੇ ਫੁੱਟ ਪਾਉ ਵਾਲੇ ਸੁਭਾਅ ਅਤੇ ਸੰਭਾਵੀ ਨੁਕਸਾਨ ਨੂੰ ਰੇਖਾਂਕਤ ਕੀਤਾ ਜੋ ਭਵਿੱਖ ਵਿੱਚ ਆਪਸੀ ਭਾਈਚਾਰਕ ਸਾਂਝ ਅਤੇ ਫ਼ਿਰਕੂ ਸਦਭਾਵਨਾ ਨੂੰ ਜਨਮ ਦੇ ਚੁੱਕੀ ਹੈ। ਸ੍ਰ. ਬ੍ਰਹਮਪੁਰਾ ਨੇ ਭਾਰਤ ਲਈ ਸਿੱਖ ਕੌਮ ਦੇ ਵਡਮੁੱਲੇ ਯੋਗਦਾਨ ਨੂੰ ਬਹੁਤ ਬਾਰੀਕੀ ਨਾਲ ਵਰਨਣ ਕੀਤਾ, ਜਿੰਨ੍ਹਾਂ ਦੇਸ਼ ਦੀ ਆਜ਼ਾਦੀ ਸੰਘਰਸ਼ ਲਈ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਭਾਰਤੀ ਸੈਨਾ ਵਿੱਚ ਪੰਜਾਬ ਦੀ ਮਹੱਤਵਪੂਰਨ ਮੌਜੂਦਗੀ ਨੂੰ ਵਿਸਥਾਰ ਨਾਲ ਉਜਾਗਰ ਕੀਤਾ।
ਇਸ ਤੋਂ ਇਲਾਵਾ, ਸ੍ਰ. ਬ੍ਰਹਮਪੁਰਾ ਨੇ ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ “ਐਮਰਜੈਂਸੀ” ਵਿੱਚ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਪੇਸ਼ ਕਰਨ ਲਈ ਮੰਦਭਾਗਾ ਕਰਾਰ ਦਿੱਤਾ, ਜੋ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਮੱਦੇਨਜ਼ਰ ਬੇਹੱਦ ਨੁਕਸਾਨਦੇਹ ਅਤੇ ਹਿੰਸਾ ਦੇ ਪ੍ਰਤੀਕ ਵਿਚ ਤਬਦੀਲ ਕਰਨਾ, ਕੰਗਨਾ ਵਲੋਂ ਕੋਝੀ ਹਰਕਤ ਕੀਤੀ ਗਈ ਹੈ ਜਿਸਨੂੰ ਲੈਕੇ ਸੂਬੇ ਦਾ ਬੱਚਾ ਬੱਚਾ ਵਿਰੋਧ ਵਿੱਚ ਉਤਰ ਆਇਆ ਹੈ।
ਅਜਿਹੀ ਮੰਦਭਾਗੀ ਘਟਨਾਵਾਂ ਦੇ ਮੱਦੇਨਜ਼ਰ, ਸ੍ਰ. ਬ੍ਰਹਮਪੁਰਾ ਨੇ ਕੰਗਨਾ ਰਣੌਤ ਵਿਰੁੱਧ ਭਾਜਪਾ ਲੀਡਰਸ਼ਿਪ ਤੋਂ ਦ੍ਰਿੜ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਮਾਨ-ਸਨਮਾਨ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਕੰਗਨਾ ਰਣੌਤ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰਨ ਅਤੇ ਸੰਸਦ ਮੈਂਬਰ ਵਜੋਂ ਉਸ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਸ੍ਰ. ਬ੍ਰਹਮਪੁਰਾ ਨੇ ਆਮ ਲੋਕਾਂ ਦੀ ਸਦਭਾਵਨਾ ਨੂੰ ਵਿਗਾੜਨ ਅਤੇ ਭਾਈਚਾਰਿਆਂ ਵਿਚ ਭੜਕਾਉਣ ਦੇ ਮਨਸ਼ੇ ਨਾਲ ਫ਼ਿਲਮ “ਐਮਰਜੈਂਸੀ” ‘ਤੇ ਪਾਬੰਦੀ ਲਗਾਉਣ ਲਈ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਬਾਰੇ ਜ਼ਿਕਰ ਵੀ ਕੀਤਾ ਹੈ।
ਸ੍ਰ. ਬ੍ਰਹਮਪੁਰਾ ਨੇ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਮਾਮਲੇ ਵਿੱਚ ਸਮਾਜ ਅੰਦਰ ਨਫ਼ਰਤ ਭਰੇ ਭਾਸ਼ਣ ਅਤੇ ਕੱਟੜਤਾ ਦਾ ਸਰਵਨਾਸ਼ ਕਰਨ ਦੀ ਅਹਿਮ ਲੋੜ ‘ਤੇ ਜ਼ੋਰ ਦਿੰਦੇ ਹੋਏ, ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੂੰ ਇਸ ਗੰਭੀਰ ਮੁੱਦੇ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-