Total views : 5506245
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ
ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦਾ ਜਨਮ ਦਿਨ ਕੌਮੀ ਖੇਡ ਦਿਵਸ ਦੇ ਰੁੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਉਨ੍ਹਾਂ ਦੇ 119ਵੇਂ ਜਨਮ ਦਿਨ ਤੇ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਸੂਬੇ ਦੀ ਨਾਮਵਰ ਖੇਡ ਸੰਸਥਾ ਪੰਜਾਬ ਸਟੇਟ ਮਾਸਟਰਜ਼$ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਰਾਜ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕਰਕੇ ਖੇਡ ਖੇਤਰ ਦੇ ਨਾਲ ਸਿੱਧੇ ਤੇ ਅਸਿੱਧੇ ਰੂਪ ਵਿੱਚ ਜੁੜੀਆਂ ਸੈਂਕੜੇ ਖੇਡ ਹਸਤੀਆਂ ਦਾ ਸਨਮਾਨ ਕੀਤਾ ਗਿਆ। ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਬੰਧ ਅਧੀਨ ਖਾਲਸਾ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਭਾਈ ਰਾਮ ਸਿੰਘ ਹਾਲ ਵਿਖੇ ਸੰਸਥਾ ਦੇ ਚੀਫ ਪੈਟਰਨ ਤੇ ਜੀਐਨਡੀਯੂ ਦੇ ਡੀਨ ਵਿਿਦਆਰਥੀ ਭਲਾਈ ਪ੍ਰੋH ਡਾH ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ, ਪੈਟਰਨ ਤੇ ਐਸਜੀਆਰਡੀ ਇੰਸਟੀਚਿਊਟਸ ਪੰਧੇਰ ਦੀ ਐਮਡੀ ਕਮ ਪ੍ਰਿੰਸੀਪਲ ਹਰਜਿੰਦਰਪਾਲ ਕੌਰ ਕੰਗ ਦੀ ਨਿਗਰਾਨੀ, ਕਨਵੀਨਰ ਬਾਪੂ ਅਜੀਤ ਸਿੰਘ ਰੰਧਾਵਾ ਦੀ ਅਗੁਵਾਈ ਅਤੇ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਦੇ ਮਿਸਾਲੀ ਪ੍ਰਬੰਧਾਂ ਹੇਠ ਆਯੋਜਿਤ ਇਸ ਸਮਾਰੋਹ ਦੇ ਦੌਰਾਨ ਪੈਟਰਨ ਤੇ ਜੀਐਨਡੀਯੂ ਦੇ ਡੀਨ ਵਿਿਦਆਰਥੀ ਭਲਾਈ ਪ੍ਰੋH ਡਾH ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।
ਬਾਬਾ ਭਕਨਾ ਦੇ ਪੜਪੋਤਰੇ ਗਿੱਲ ਤੇ ਭੰਗੜੇ ਦੇ ਬਾਦਸ਼ਾਹ ਜੱਸੀ ਦਾ ਹੋਇਆ ਵਿਸ਼ੇਸ਼ ਸਨਮਾਨ
ਜਦੋਂ ਕਿ ਜੀਐਨਡੀਯੂ ਦੇ ਐਡਮੀਸ਼ਨ ਕੋਆਰਡੀਨੇਟਰ ਪ੍ਰੋ: ਡਾ: ਵਿਕਰਮ ਸੰਧੂ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉFੱਘੇ ਖੇਡ ਪ੍ਰਮੋਟਰ ਸਰਪੰਚ ਤਰਸੇਮ ਸਿੰਘ ਸੋਨਾ ਸਿੱਧੂ, ਸੁਖਬੀਰ ਸਿੰਘ ਔਲਖ, ਪ੍ਰਿੰH ਹਰਜਿੰਦਰਪਾਲ ਕੌਰ ਕੰਗ, ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ, ਪ੍ਰਿੰH ਗੁਰਚਰਨ ਸਿੰਘ ਸੰਧੂ, ਬਾਬਾ ਬੁੱਢਾ ਵੰਸਜ਼ ਪ੍ਰੋH ਬਾਬਾ ਨਿਰਮਲ ਸਿੰਘ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਦਰਜ ਕਰਵਾਈ। ਪ੍ਰੋਗ੍ਰਾਮ ਦੀ ਸ਼ੁਰੂਆਤ ਗੁਰੂ ਤੇਗ ਬਹਾਦਰ ਟੇ੍ਰਨਿੰਗ ਐਂਡ ਟੈਕਨੀਕਲ ਐਜੂਕੇਸ਼ਨ ਸੰਸਥਾ ਘੁਮਾਣ ਗੁਰਦਾਸਪੁਰ ਦੇ ਵਿਿਦਆਰਥੀਆਂ ਦੇ ਵੱਲੋਂ ਗਾਏ ਸ਼ਬਦ ਨਾਲ ਹੋਈ। ਸੰਸਥਾ ਦੇ ਕਨਵੀਨਰ ਬਾਪੂ ਅਜੀਤ ਸਿੰਘ ਰੰਧਾਵਾ ਨੇ ਸੱਭ ਨੂੰ ਰਸਮੀ ਜੀ ਆਇਆ ਨੂੰ ਕਿਹਾ। ਮੁੱਖ ਮਹਿਮਾਨ ਪੈਟਰਨ ਤੇ ਜੀਐਨਡੀਯੂ ਦੇ ਡੀਨ ਵਿਿਦਆਰਥੀ ਭਲਾਈ ਪ੍ਰੋH ਡਾH ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਵਿਸ਼ੇਸ਼ ਮਹਿਮਾਨ ਐਡਮੀਸ਼ਨ ਕੋਆਰਡੀਨੇਟਰ ਪ੍ਰੋH ਡਾH ਵਿਕਰਮ ਸੰਧੂ ਨੇ ਜ਼ਿਲ੍ਹਾ, ਰਾਜ, ਕੌਮੀ ਤੇ ਕੌਮਾਂਤਰੀ ਪੱਧਰ ਤੇ ਖੇਡ ਪ੍ਰਾਪਤੀਆਂ ਕਰਨ ਵਾਲੇ ਵੱਖ ਵੱਖ ਉਮਰ ਵਰਗ ਦੇ ਮਹਿਲਾ ਪੁਰਸ਼ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਖਿਡਾਰੀਆਂ ਦੀ ਘਰੇਲੂ ਪਹਿਚਾਣ ਤੇ ਉਨ੍ਹਾਂ ਨੂੰ ਬਤੌਰ ਰੌਸ਼ਨ ਮੁੰਨਾਰਾ ਪੇਸ਼ ਕਰਨ ਦੇ ਲਈ ਅਜਿਹੇ ਪ੍ਰੋਗ੍ਰਾਮਾ ਦੇ ਆਯੋਜਨ ਦੀ ਬਹੁਤ ਜ਼ਰੂਰਤ ਹੈ।
ਉਨ੍ਹਾਂ ਪ੍ਰੋਗ੍ਰਾਮ ਦੇ ਮਿਸਾਲੀ ਆਯੋਜਨ ਤੇ ਅਨੁਸ਼ਾਸ਼ਨ ਅਤੇ ਸਮਰਪਣ ਨੂੰ ਲੈ ਕੇ ਸੰਸਥਾ ਦੇ ਸਮੰੂਹਿਕ ਅਹੁੱਦੇਦਾਰਾਂ ਤੇ ਮੈਂਬਰਾਂ ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕੌਮਾਤਰੀ ਤਲਵਾਰਬਾਜੀ ਕੋਚ ਤੇ ਖਿਡਾਰੀ ਬਾਬਾ ਨਿਰਮਲ ਸਿੰਘ ਰੰਧਾਵਾ, ਕੌਮਾਂਤਰੀ ਸਾਈਕਲੰਿਗ ਕੋਚ ਰਾਜੇਸ਼ ਕੌਸ਼ਿਕ, ਕੌਮੀ ਕਬੱਡੀ ਕੋਚ ਨੀਤੂ ਮਾਹਲ, ਕੌਮਾਂਤਰੀ ਮਾਸਟਰ ਖਿਡਾਰੀ ਮਹਿੰਦਰ ਸਿੰਘ ਵਿਰਕ, ਕੌਮਾਤਰੀ ਐਥਲੀਟ ਸਰਪੰਚ ਕਸ਼ਮੀਰ ਸਿੰਘ ਗਿੱਲ, ਮਾਸਟਰ ਐਥਲੀਟ ਅਵਤਾਰ ਸਿੰਘ ਜੀਐਨਡੀਯੂ, ਮਾਸਟਰ ਬਾਕਸਰ ਬ੍ਰਿਜ ਮੋਹਨ ਰਾਣਾ ਜੀਐਨਡੀਯੂ, ਮਹਿਲਾ ਮਾਸਟਰ ਐਥਲੀਟ ਡਾH ਵੰਦਨਾ, ਮਾਸਟਰ ਖਿਡਾਰੀ ਭਗਵਾਨ ਦਾਸ, ਡੀਪੀਈ ਤੇਜਿੰਦਰਪਾਲ ਸਿੰਘ, ਮਾਸਟਰ ਖਿਡਾਰੀ ਸਵਰਨ ਸਿੰਘ, ਕੌਮੀ ਸਾਈਕਲਿਸਟ ਦਮਨਪ੍ਰੀਤ ਕੌਰ, ਕੌਮੀ ਸਾਈਕਲਿਸਟ ਪਲਕਪ੍ਰੀਤ ਕੌਰ, ਕੌਮੀ ਖਿਡਾਰਨ ਮਨਪ੍ਰੀਤ ਕੌਰ, ਕੌਮੀ ਹਾਕੀ ਖਿਡਾਰਨ ਪਲਕ ਕੌਰ, ਕੌਮੀ ਐਥਲੀਟ ਕਨਿੱਸ਼ਕਾ, ਸਾਈਕਲਿਸਟ ਨਮਨ ਨੂੰ ਕੌਮੀ ਖੇਡ ਐਵਾਰਡ ਦੇਣ ਤੋਂ ਇਲਾਵਾ ਉFੱਘੇ ਖੇਡ ਪ੍ਰਮੋਟਰ ਤੇ ਭੰਗੜੇ ਦੇ ਮਹਾਨ ਕਲਾਕਾਰ ਭਾਜੀ ਜਸਬੀਰ ਜੱਸੀ, ਉFੱਘੀ ਲੇਖਿਕਾ ਤੇ ਕਵਿੱਤਰੀ ਰਮਨੀ ਸੁਜਾਨਪੁਰੀ ਤੇ ਗਦਰ ਲਹਿਰ ਦੇ ਪ੍ਰਮੁੱਖ ਤੇ ਉFੱਘੇ ਸੁਤੰਤਰਤਾ ਸੈਨਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਪੜਪੋਤਰੇ ਜਸਬੀਰ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ ਤੇ ਨਵਾਜਿਆ ਗਿਆ। ਮੇਜ਼ਬਾਨ ਖਾਲਸਾ ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਿਦਆਰਥਣਾ ਦੇ ਵੱਲੋਂ ਪੰਜਾਬੀ ਸੱਭਿਆਚਾਰਕ ਵੰਨਗੀਆ ਭਰਪੂਰ ਪ੍ਰੋਗ੍ਰਾਮ ਤੇ ਗਿੱਧਾ ਖਿੱਚ ਦਾ ਕੇਂਦਰ ਰਿਹਾ। ਇਸ ਦੌਰਾਨ ਉFੱਘੇ ਪ੍ਰਮੋਟਰ ਤੇ ਸਮਾਜ ਸੇਵਕ ਸਰਪੰਚ ਤਰਸੇਮ ਸਿੰਘ ਸੋਨਾ ਸਿੱਧੂ ਨੂੰ ਸੰਸਥਾ ਦਾ ਇੱਕ ਸਾਲ ਲਈ ਪੁਰਸ਼ ਵਰਗ ਕਾਰਜਕਾਰੀ ਪ੍ਰਧਾਨ ਜਦੋਂ ਕਿ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਸੁਖਬੀਰ ਸਿੰਘ ਔਲਖ ਨੂੰ ਸਰਕਦਾ ਅਹੁੱਦੇਦਾਰਾਂ ਵਿੱਚ ਸ਼ਾਮਲ ਕੀਤਾ ਗਿਆ। ਪ੍ਰਿੰH ਚਰਨਜੀਤ ਕੌਰ ਸੰਧੂ, ਮੈਡਮ ਸਰਬਜੀਤ ਕੌਰ ਗਿੱਲ, ਮੈਡਮ ਦੀਪਿਕਾ ਸੱਭਰਵਾਲ ਰੇਲਵੇ, ਜੇਈ ਵਿਨੈ ਸੱਭਰਵਾਲ, ਬੇਬੀ ਸਮਿਕਸ਼ਾ ਸ਼ਰਮਾ, ਮਿਸ ਜੋਤੀ ਚੱਡਾ, ਬਲਜਿੰਦਰ ਸਿੰਘ ਮੱਟੂ=, ਮਿਸ ਨੂਰ ਵਿਰਦੀ, ਮਿਸ ਨਵਰੀਨ ਕੌਰ, ਪ੍ਰੀਤੀ, ਕੋਮਲਪ੍ਰੀਤ ਕੌਰ ਆਦਿ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਚ ਦਾ ਸੰਚਾਲਨ ਜੀਐਸ ਸੰਧੂ ਵੱਲੋਂ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਸਮੁੱਚੇ ਮਾਸਟਰਜ਼ ਤੇ ਵੈਟਰਨਜ਼ ਖਿਡਾਰੀਆਂ ਦੇ ਵੱਲੋਂ ਗੁਰਦਾਸ ਮਾਨ ਦੇ ਮਸ਼ਹੂਰ ਗੀਤ “ਬਹਿ ਕੇ ਵੇਖ ਜਵਾਨਾ, ਬਾਬੇ ਭੰਗੜਾ ਪਾਉਂਦੇ ਨੇ” ਤੇ ਭੰਗੜਾ ਪਾ ਕੇ ਖੂਬ ਰੰਗ ਬਨ੍ਹਿਆ ਤੇ ਸੱਭ ਨੂੰ ਨੱਚਣ ਲਈ ਮਜ਼ਬੂਰ ਕੀਤਾ। ਇਸ ਮੌਕੇ ਸੁਨੀਲ ਸ਼ਰਮਾ, ਮੱਧੂਬਾਲਾ, ਕੋਮਲਪ੍ਰੀਤ ਕੌਰ, ਜੋਤੀ, ਮਨਮੀਤ ਕੌਰ, ਅਰਮਿੰਦਰ ਕੌਰ, ਪਰੀ ਵਿਰਦੀ, ਜਸ਼ਨਪ੍ਰੀਤ ਸਿੰਘ, ਮੈਡਮ ਹਰਲੀਨ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਪੂਨਮ, ਮੀਤ ਸੰਧੂ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-