Total views : 5504859
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਇਤਿਹਾਸਕ ਕਸਬਾ ਚਵਿੰਡਾ ਦੇਵੀ ਸਥਿੱਤ ਇਤਿਹਾਸਕ ਪ੍ਰਾਚੀਨ ਮਾਤਾ ਚਵਿੰਡਾ ਦੇਵੀ ਮੰਦਰ ਵਿਖੇ ਮੰਦਰ ਵਿੱਚ ਲੱਗੇ ਰਸੀਵਰ ਕਮ ਤਹਿਸੀਲਦਾਰ ਤਰਲੋਚਨ ਸਿੰਘ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਤੇ ਇਸ ਸ਼ੁਭ ਤਿਉਹਾਰ ਮੌਕੇ ਰਾਤ ਨੂੰ ਇਸ ਤਿਉਹਾਰ ਨੂੰ ਵੇਖਣ ਇਲਾਕੇ ਅਤੇ ਕਸਬੇ ਦੇ ਲੋਕ ਪੂਰੀ ਸ਼ਰਧਾ ਨਾਲ ਪੁੱਜ ਕੇ ਮਾਤਾ ਚਾਮੂੰਡਾ ਦੇਵੀ ਦੇ ਦਰਸ਼ਨ ਕੀਤੇ ਅਤੇ ਫਿਰ ਕ੍ਰਿਸ਼ਨ ਲੀਲਾ ਦਾ ਆਨੰਦ ਮਾਣਿਆ।
ਇਸ ਸ਼ੁਭ ਤਿਉਹਾਰ ਮੌਕੇ ਮੰਦਰ ਕਮੇਟੀ ਅਤੇ ਮੰਦਰ ਰਸੀਵਰ ਵਲੋਂ ਰਾਮੂ ਭਗਤ ਅਤੇ ਹਰੀਸ਼ ਭੰਡਾਰੀ ਨੂੰ ਇਸ ਕ੍ਰਿਸ਼ਨ ਲੀਲਾ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਜਨਮ ਦਿਹਾੜੇ ਮੌਕੇ ਰਾਤ ਨੂੰ ਕੇਕ ਕੱਟਿਆ ਗਿਆ ਜਿਸ ਵਿੱਚ ਬੱਚਿਆਂ ਅਤੇ ਸੰਗਤਾਂ ਨੇ ਕਾਫੀ ਮਨੋਰੰਜਨ ਕੀਤਾ। ਇਸ ਮੌਕੇ ਮੰਦਰ ਵਲੋਂ ਰਾਤ ਨੂੰ ਸੰਗਤਾਂ ਲਈ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਰਾਤ ਨੂੰ ਇਸ ਸ਼ੁਭ ਤਿਉਹਾਰ ਮੌਕੇ ਰੀਡਰ ਮਜੀਠਾ ਹਰਜਿੰਦਰ ਸਿੰਘ, ਮੰਦਰ ਦੇ ਸੁਪਰਵਾਈਜ਼ਰ ਲਵਜੀਤ ਸਿੰਘ, ਚੋਂਕੀ ਇੰਚਾਰਜ ਚਵਿੰਡਾ ਦੇਵੀ ਅਮਨਦੀਪ ਸਿੰਘ, ਪੱਤਰਕਾਰ ਬਲਜੀਤ ਸਿੰਘ, ਡਾਕਟਰ ਰਾਜੀਵ ਕੁਮਾਰ ਥਰੀਏਵਾਲ, ਬਾਦਸ਼ਾਹ, ਪੰਡਿਤ ਰਾਜੂ, ਪੰਡਿਤ ਸ਼ਾਮ, ਪੰਡਿਤ ਭਰਤ, ਪੰਡਿਤ ਗੋਲੂ, ਪੰਡਿਤ ਪਵਨ, ਸ਼ੁਭਮ ਪ੍ਰੀਤ, ਅਤੇ ਰਾਮ ਲੀਲਾ ਕਲੱਬ ਦੇ ਮੈਂਬਰ, ਮੰਦਰ ਕਮੇਟੀ ਦੇ ਮੈਂਬਰ ਸਾਹਿਬਾਨ, ਇਲਾਕਾ ਅਤੇ ਪਿੰਡ ਵਾਸੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-