ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਰਾਸ਼ਟਰੀ ਖੇਡ ਦਿਵਸ ‘ਤੇ ਕੀਤਾ ਜਾਏਗਾ ਸਮਾਗਮ ਦਾ ਆਯੋਜਨ

4673926
Total views : 5504768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ 29 ਅਗਸਤ, ਨੂੰ ਸਵੇਰੇ 6:00 ਵਜੇ ਰਾਸ਼ਟਰੀ ਖੇਡ ਦਿਵਸ ‘ਤੇ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸ ਸਮਾਗਮ ਦੀ ਮੇਜ਼ਬਾਨੀ ਮਾਸਟਰ ਅਥਲੈਟਿਕਸ ਸਪੋਰਟਸ ਕਲੱਬ, ਅੰਮ੍ਰਿਤਸਰ (ਰਜਿਸਟਰਡ) ਵੱਲੋਂ ਕੀਤੀ ਗਈ ਹੈ।

ਲਖਵਿੰਦਰਪਾਲ ਸਿੰਘ ਗਿੱਲ਼ ਹੋਣਗੇ ਮੁੱਖ ਮਹਿਮਾਨ

ਜਿਥੇ ਮੁੱਖ ਮਹਿਮਾਨ ਵਜੋ ਸਾਬਕਾ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ਼ ਸ਼ਿਕਰਤ ਕਰਨਗੇ।ਇਸ ਈਵੈਂਟ ਵਿੱਚ ਲੜਕਿਆਂ ਦੀ 1600 ਮੀਟਰ ਦੌੜ ਅਤੇ ਲੜਕੀਆਂ ਲਈ 800 ਮੀਟਰ ਦੀ ਦੌੜ ਹੋਵੇਗੀ, ਜਿਸ ਵਿੱਚ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ । ਇਨ੍ਹਾਂ ਦੌੜਾਂ ਤੋਂ ਇਲਾਵਾ ਕਬੱਡੀ ਟੀਮਾਂ ਅਤੇ ਵੇਟਲਿਫਟਿੰਗ ਦੇ ਖਿਡਾਰੀਆਂ ਨੂੰ ਸਾਬਕਾ ਤਹਿਸੀਲਦਾਰ ਤੇ ਖਪਤਕਾਰ ਅਦਾਲਤ ਦੇ ਜੱਜ ਸ: ਲਖਵਿੰਦਰਪਾਲ ਸਿੰਘ ਗਿੱਲ ਇਨਾਮ ਤਕਸੀਮ ਕਰਨਗੇ ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਡਾ: ਵਦਨਾ ਸ਼ਰਮਾ , ਸਰਪ੍ਰਸਤ ਸੁਰਜੀਤ ਸਿੰਘ ਦਿੱਲੀ ਮੋਟਰਜ ਤੇ ਖੇਡ ਪ੍ਰਮੋਟਰ ਸ: ਅਵਤਾਰ ਸਿੰਘ ਨੇ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News