ਕਮਿਸ਼ਨਰਰੇਟ ਪੁਲਿਸ ਅੰਮ੍ਰਿਤਸਰ ਵਿਖੇ ਕੀਤੀ ਗਈ ਥਾਣਾ ਸਾਈਬਰ ਕ੍ਰਾਈਮ ਦੀ ਸ਼ੁਰੂਆਤ !ਇੰਸਪੈਕਟਰ ਰਾਜਬੀਰ ਕੌਰ ਹੋਣਗੇ, ਮੁੱਖ ਅਫਸਰ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਸਾਈਬਰ ਕਰਾਇਮ, ਇਕ ਜੁਰਮ ਹੈ ਜਿਸ ਵਿੱਚ ਕਮਪਿਊਟਰ, ਕਿਮਉਨੀਕੇਸਨ ਡਿਵਾਇਸ ਮੋਬਾਇਲ ਫੋਨ ਆਦਿ ਦੀ ਵਰਤੇ ਇੰਟਰਨੈਟ ਦੀ ਮਦਦ ਨਾਲ ਜੁਰਮ ਨੂੰ ਕਰਨ ਵਿੱਚ ਹੁੰਦੀ ਹੈ।ਤਾਰੀਕਾ ਵਾਰਦਾਤ ਇਹ ਜੁਰਮ ਡਿਜੀਟਲ ਟੈਕਨਾਲਜੀ ਦੀ ਦੁਰਵਰਤ ਕਰਕੇ ਕੀਤਾ ਜਾਂਦਾ ਹੈ।ਇਸ ਵਿੱਚ ਆਨਲਾਈਨ ਧੋਖਾਧੜੀ ਹੈਕਿੰਗ, ਫਿਸਿੰਗ, ਸਟਾਕਿੰਗ, ਧਮਕਾਉਣਾ, ਸੋਸਲ ਮੀਡੀਆ ਤੇ ਫੇਕ ਆਈ.ਡੀਜ ਬਣਾ ਕੇ ਗਲਤ ਸਬਦਾਵਲੀ, ਪ੍ਰਾਈਵੇਸੀ ਜਾਂ ਫੋਟੋਆਂ ਵਾਇਰਲ ਕਰਨ, ਐਕਸਟੋਰਸਨ ਕਾਲ ਆਦਿ ਕਿਸਮ ਦੇ ਅਪਰਾਧ ਕੀਤੇ ਜਾਂਦੇ ਹਨ।ਇਸ ਵਿੱਚ ਹੈਕਰ ਅਪਰਾਧੀ ਆਪਣੇ ਵਿੱਤੀ ਫਾਇਦੇ ਲਈ ਕਿਸੇ ਵਿਅਕਤੀ ਦਾ ਪਰਸਨਲ ਅਤੇ ਕੀਮਤੀ ਡਾਟਾ ਹੈਕ ਕਰਕੇ ਉਸ ਪਾਸੇ ਪੈਸੇ ਦੀ ਵਸੂਲੀ ਕਰਦੇ ਹਨ।

ਇਸ ਵਿੱਚ ਅਪਰਾਧੀ ਕਿਸੇ ਵਿਅਕਤੀ ਨੂੰ ਕਮਪਿਊਟਰ, ਕਿਮਉਨੀਕੇਸਨ ਡਿਵਾਇਸ ਮੋਬਾਇਲ ਫੋਨ ਆਦਿ ਦੀ ਵਰਤੋਂ ਇੰਟਰਨੈਟ ਦੀ ਮਦਦ ਨਾਲ ਕਰਕੇ ਉਸਨੂੰ ਕੋਈ ਲਿੰਕ ਜਾਂ ਐਪ ਡਾਊਨਲੋਡ ਕਰਵਾ ਕੇ ਉਸਦੀ ਡਿਵਾਇਸ ਨੂੰ ਹੈਕ ਕਰਕੇ ਉਸਦਾ ਐਕਸਸ ਹਾਸਲ ਕਰਕੇ ਵਿੱਤੀ ਫਾਇਦਾ ਲੈਂਦੇ ਹਨ।

ਥਾਣਾਂ ਸਾਈਬਰ ਕਰਾਈਮ ਦੇ ਪਹਿਲੇ ਮੁੱਖ ਅਫਸਰ ਇੰਸ਼: ਰਾਜਬੀਰ ਕੌਰ

ਇਸ ਵਿੱਚ ਅਪਰਾਧੀ ਆਪਣੇ ਵਿੱਤੀ ਫਾਇਦੇ ਵਾਸਤੇ ਜਾਂ ਉਸਨੂੰ ਕੋਈ ਨੁਕਸਾਨ ਪਹੁੰਚਾਉਣ ਜਾਂ ਮਾਨਹਾਨੀ ਦੇ ਇਰਾਦੇ ਨਾਲ ਕਿਸੇ ਵਿਅਕਤੀ ਨੂੰ ਸੋਸਲ ਮੀਡੀਆ(ਵਟਸਐਪ, ਫੇਸਬੁੱਕ, ਇੰਸਟਾਗ੍ਰਾਮ) ਰਾਹੀਂ ਗਲਤ ਅਤੇ ਫੇਕ ਆਈ.ਡੀਜ ਬਣਾ ਕੇ ਜਾ VPN ਦਾ ਇਸਤੇਮਾਲ ਕਰਕੇ ਬਲੈਕਮੇਲ ਕਰਕੇ ਧਮਕੀ ਭਰੇ ਫੋਨ ਕਰਕੇ ਜਾਂ ਈਮੇਲ ਰਾਹੀਂ ਦੇਸ਼ ਦੀ ਸੁਰਖਿਆ ਨੂੰ ਖਤਰੇ ਵਿੱਚ ਪਾਉਣ ਸਬੰਧੀ ਜੁਰਮਾਂ ਨੂੰ ਅੰਜਾਮ ਦਿੰਦੇ ਹਨ।

ਸਾਈਬਰ ਕਰਾਇਮ ਸੈਲ- ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਸਾਈਬਰ ਕਰਾਇਮ ਸੈੱਲ ਸਾਲ 2019 ਵਿੱਚ ਹੋਂਦ ਵਿੱਚ ਆਇਆ। ਜੋ ਕਿ ਤਫਤੀਸੀ ਅਫਸਰਾਂ ਵੱਲੋਂ ਤਕਨੀਕੀ ਤੌਰ ਤੇ ਕੰਮ ਕਰਕੇ ਅਗਲੀ ਕਾਨੂੰਨੀ ਕਾਰਵਾਈ ਲਈ ਸਬੰਧਤ ਥਾਣਿਆਂ ਨੂੰ ਭੇਜਿਆ ਜਾਂਦਾ ਸੀ। ਜੋ ਹੁਣ ਸਾਈਬਰ ਕਰਾਇਮ ਵਿੱਚ ਬਹੁਤ ਜਿਆਦਾ ਵਾਧਾ ਹੋਣ ਕਰਕੇ ਮਾਨਯੋਗ ਡੀ.ਜੀ.ਪੀ. ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਮੁਤਾਬਿਕ ਅੱਜ ਤੇ ਥਾਣਾ ਸਾਈਬਰ ਕਰਾਇਮ ਅੰਮ੍ਰਿਤਸਰ ਸ਼ਹਿਰ ਹੋਂਦ ਵਿੱਚ ਆ ਚੁੱਕਾ ਹੈ। ਜੋ ਹੁਣ ਤਫਤੀਸੀ ਅਫਸਰਾਂ ਵੱਲੋ ਟੈਕਨੀਕਲ ਕੰਮ ਦੇ ਨਾਲ ਨਾਲ ਮੁੱਕਦਮੇ ਦਰਜ ਕਰਕੇ ਤਫਤੀਸ ਵੀ ਕੀਤੀ ਜਾਵੇਗੀ ਅਤੇ ਦੋਸੀਆ ਨੂੰ ਜਲਦ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।

ਅੱਜ ਥਾਣਾ ਸਾਈਬਰ ਕਰਾਇਮ ਅੰਮ੍ਰਿਤਸਰ ਸ਼ਹਿਰ ਵਿਖੇ ਪਹਿਲੀ FIR ਦਰਜ ਕੀਤੀ ਜਾ ਚੁੱਕੀ ਹੈ। ਜੌ Unknown ਵਿਅਕਤੀਆਂ ਵੱਲੋ ਮੁੱਦਈ ਮੁਕਦਮਾ ਨੂੰ ਧੋਖਾ ਦੇਣ ਦੀ ਨੀਅਤ ਨਾਲ ਵਟਸਐਪ ਗਰੁੱਪ ਤੇ ਲਿੰਕ ਸੈਂਡ ਕਰਕੇ ਵਟਸਐਪ ਗਰੁੱਪ ਜੁਆਇਨ ਕਰਵਾਕੇ International Gold Market ਵਿੱਚ ਪੈਸੇ ਇੰਨਵੈਸਟ ਕਰਨ ਦਾ ਝਾਂਸਾ ਦੇ ਕੇ ਮਿਤੀ 5-2-24 ਨੂੰ International Gold Market ਵਿੱਚ 99672/-ਰੁਪਏ ਇੰਨਵੈਸਟ ਕਰਵਾਏ। ਜਿਸਤੇ ਦਰਖਾਸਤੀ ਨੂੰ ਤਿੰਨ ਦਿਨ ਵਿੱਚ 9529 ਰੁਪਏ ਦਾ ਮੁਨਾਫਾ ਹੋਇਆ। ਜਿਸਤੋਂ ਬਾਅਦ ਦਰਖਾਸਤੀ ਨੇ ਲਾਲਚ ਵਿੱਚ ਆ ਕੇ 3,22,000/-ਰੁਪਏ ਦੋਸੀਆਨ ਦੀਆਂ ਰਿਕਮੈਂਡ ਕੀਤੀਆਂ ਕੰਪਨੀਆਂ ਵਿੱਚ ਇਨਵੈਸਟ ਕਰ ਦਿੱਤੇ। ਜਿਸਤੇ ਦਰਖਾਸਤੀ ਨੂੰ ਕੁੱਝ ਪ੍ਰਤੀਸਤ ਮੁਨਾਫਾ ਹੋਇਆ ਤੇ ਉਸਨੇ ਦੋਸੀਆਨ ਦੇ ਕਹਿਣ ਤੇ ਦੋਸੀਆਨ ਦੇ Indus Bank Jaipur ਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਪਰ ਦੋਸੀਆਨ ਵੱਲੋਂ ਇਸ ਵਿੱਚ ਜਿਆਦਾ ਫਾਇਦਾ ਨਾ ਹੋਣ ਦਾ ਕਹਿ ਕੇ ਨਵਾ ਟਾਸਕ ਦੇ ਕੇ 16000/ਰੁਪਏ ਦਾ ਮੁਨਾਫਾ ਕਰਵਾ ਦਿੱਤਾ। ਇਸ ਤੋਂ ਬਾਅਦ ਦਰਖਾਸਤੀ ਨੇ ਦੇਸੀਆਨ ਦੇ ਕਹਿਣ ਤੇ ਲਾਲਚ ਵਿੱਚ ਆ ਕੇ ਦੇਸੀਆਨ ਦੇ AU Small Bank Jaipur, Indusand Bank Jaipur, AU Small Bank Andheri West, Mumbai, Bandhan Bank Greater Kailash UP हिंस ਲੱਖਾਂ ਰੁਪਏ ਟਰਾਂਸਫਰ ਕਰ ਦਿੱਤੇ। ਪਰ ਉਸ ਤੋਂ ਬਾਅਦ ਦਰਖਾਸਤੀ ਨੂੰ ਕੋਈ ਫਾਇਦਾ ਨਹੀ ਹੋਇਆ ਅਤੇ ਨਾਂ ਹੀ ਉਸਦੇ ਪੈਸੇ ਵਾਪਸ ਆਏ। ਜੋ ਅਣਪਛਾਤੇ ਵਿਅਕਤੀਆਂ ਵੱਲੋ ਧੋਖਾ ਦੇਣ ਦੀ ਨੀਅਤ ਨਾਲ ਆਪਣੇ ਵੱਖ ਵੱਖ ਬੌਕ ਖਾਤਿਆਂ ਵਿੱਚ ਕੁੱਲ 1.58,06.563/- ਰੁਪਏ ਟਰਾਂਸਫਰ ਕਰਵਾ ਕੇ ਆਨਲਾਈਨ ਠੱਗੀ ਮਾਰੀ ਹੈ, ਜਿਸ ਤੇ ਬਾਅਦ ਪੜਤਾਲ ਮੁੱਕਦਮਾ ਨੰਬਰ 01 ਮਿਤੀ 28-6-24 ਜੁਰਮ 420 ਭ:ਦ 66D IT ACT 2000, ਥਾਣਾ ਸਾਈਬਰ ਕਰਾਇਮ, ਅੰਮ੍ਰਿਤਸਰ ਸ਼ਹਿਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News