ਸੁਖਜਿੰਦਰ ਸਿੰਘ ਰੰਧਾਵਾ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਕੱਥੂਨੰਗਲ ਹੋਏ ਨਤਮਸਤਕ

4675398
Total views : 5507069

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਉੱਪ ਮੁੱਖ ਮੰਤਰੀ ਤੇ ਵਿਧਾਇਕ ਸੁੱਖਜਿੰਦਰ ਸਿੰਘ ਰੰਧਾਵਾ ਅੱਜ ਮਜੀਠਾ ਹਲਕੇ ਦੇ ਕਾਂਗਰਸੀ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨਾਲ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥਨੰਗਲ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਗੁਰਦੁਵਾਰਾ ਸਾਹਿਬ ਤੋ ਬਾਹਰ ਆਕੇ ਕੁਝ ਚੋਣਵੇਂ ਪੱਤਰਕਾਰਾਂ ਵੱਲੋ ਗੁਰਦਾਸਪੁਰ ਦੀ ਸੀਟ ਤੋਂ ਵੱਖ ਵੱਖ ਪਾਰਟੀਆਂ ਵੱਲੋਂ ਜਿੱਤ ਦਾ ਦਾਅਵਾ ਕਰਨ ਬਾਰੇ ਪੁੱਛਣ ਤੇ ਵਿਧਾਇਕ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਦਾਨ ਵਿੱਚ ਖੇਡਣ ਵਾਲਾ ਹਰ ਖਿਡਾਰੀ ਆਪਣੀ ਜਿੱਤ ਹੀ ਚਾਹੁੰਦਾ ਹੈ ਏਸੇ ਤਰਾਂ ਹਰ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ ਜੋ ਸੁਭਾਵਿਕ ਹੈ ਪਰ ਅੰਤ ਫੈਸਲਾ ਜਨਤਾ ਜਨਾਰਧਨ ਨੇ ਹੀ ਕਰਨਾ ਹੁੰਦਾ ਹੈ ਜੋ ਹੁਣ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ ਤੇ ਸਵੇਰ ਵੇਲੇ ਸਭ ਕੁਝ ਤੁਹਾਡੇ ਸਾਹਮਣੇ ਆ ਜਾਵੇਗਾ।

ਆਪਣੀ ਜਿੱਤ ਤੇ ਕਾਫੀ ਸ਼ੰਤੁ਼ਸ਼ਟ ਨਜ਼ਰ ਆਏ ਸੁੱਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੇ ਦੋਹਾਂ ਹੀ ਸਰਕਾਰਾਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਵਿਚਲੀ ਭਗਵੰਤ ਮਾਨ ਦੀ ਸਰਕਾਰ ਨੂੰ ਨਕਾਰਿਆ ਹੈ ਤੇ ਕਾਂਗਰਸ ਪਾਰਟੀ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਵੱਖ ਵੱਖ ਚੈਨਲਾਂ ਦੇ ਸਰਵੇ ਤੇ ਐਗਜਿਟ ਪੋਲ ਤੇ ਟਿੱਪਣੀ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਹ ਮੋਦੀ ਦਾ ਸਰਵੇ ਤੇ ਐਗਜਿਟ ਪੋਲ ਹੈ ਲੋਕਾਂ ਦਾ ਐਗਜਿਟ ਪੋਲ ਸਵੇਰੇ 10-11 ਵਜੇ ਤੱਕ ਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ , ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਡਾ ਸੁੱਖਵਿੰਦਰ ਸਿੰਘ ਰੰਧਾਵਾ , ਸੁਲੱਖਣ ਸਿੰਘ ਕੱਥੂਨੰਗਲ ਤੇ ਬਲਦੇਵ ਸਿੰਘ ਛੋਟਾ ਕੱਥੂਨੰਗਲ ਵੀ ਨਾਲ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News