ਬੀ .ਬੀ .ਕੇ ਡੀ. ਏ .ਵੀ ਕਾਲਜ ਫ਼ਾਰ ਵੂਮੈਨ ਦੁਆਰਾ ਵਕਤ-ਏ ਰੁਖ਼ਸਤ ‘ਟਿਲ ਵੀ ਮੀਟ ਅਗੇਨ’ ਫ਼ੇਅਰ ਵੈੱਲ ਦਾ ਆਯੋਜਨ

4878784
Total views : 5841427

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ ਦੁਆਰਾ ਕਾਲਜ ਦੀਆਂ ਆਖ਼ਰੀ ਸਾਲ ਦੀਆਂ ਵਿਿਦਆਰਥਣਾਂ ਲਈ ਕਾਲਜ ਵਿਚ ਬਤੀਤ ਕੀਤੇ ਪਲਾਂ ਦੀ ਯਾਦ ਨੂੰ ਸਮਰਪਿਤ ਵਿਦਾਇਗੀ ਸਮਾਰੋਹ ਵਕਤ-ਏ-ਰੁਖ਼ਸਤ ‘ਟਿਲ ਵੀ ਮੀਟ ਅਗੇਨ’ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਵਿਿਦਆਰਥਣਾਂ ਨੇ ਆਪਣੀ ਪੜ੍ਹਾਈ ਦੇ ਸਫ਼ਰ ਦੌਰਾਨ ਪ੍ਰਾਪਤ ਹੋਣ ਵਾਲ਼ੇ ਅਨੁਭਵ ਅਤੇ ਖ਼ੁਸ਼ਨੁਮਾ ਪਲਾਂ ਨੂੰ ਸਾਂਝਾ ਕੀਤਾ। ਇਸ ਪ੍ਰੋਗਰਾਮ ਦੌਰਾਨ ਵਿਿਦਆਰਥਣਾ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸੰਗੀਤ ਅਤੇ ਨ੍ਰਿਤ ਦੀ ਪੇਸ਼ਕਾਰੀ ਕੀਤੀ।


ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਵਿਿਦਆਰਥਣਾਂ ਨੂੰ ਆਪਣੇ ਜੀਵਨ ਦਾ ਅਹਿਮ ਪੜਾਅ ਸੰਪੂਰਨ ਕਰਨ *ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਬੇਹਤਰੀਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾ: ਵਾਲੀਆ ਨੇ ਆਪਣੇ ਸੰਦੇਸ਼ ਵਿਚ ਵਿਿਦਆਰਥਣਾਂ ਨੂੰ ਆਪਣੀ ਅੰਦਰੂਨੀ ਸੁੰਦਰਤਾ ਨੂੰ ਨਿਖ਼ਾਰਨ ਉੱਤੇ ਬਲ ਦੇਣ ਦੀ ਗੱਲ ਆਖੀ ਅਤੇ ਇੱਕ ਚੰਗੇ ਸਮਾਜ ਦੀ ਸਿਰਜਨਾ ਵਿਚ ਔਰਤ ਦੀ ਭੂਮਿਕਾ ਅਤੇ ਸ਼ਕਤੀ ਦੀ ਅਹਿਮੀਅਤ ਬਾਰੇ ਵਿਚਾਰ ਪ੍ਰਗਟ ਕੀਤੇ।
ਸਮਾਗਮ ਦੌਰਾਨ ਹੋਣ ਵਾਲ਼ਾ ਫ਼ੈਸ਼ਨ ਸ਼ੋਅ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ, ਜਿਸ ਵਿਚ ਸੁੰਦਰਤਾ ਅਤੇ ਬੁੱਧੀਮਤਾ ਦੇ ਸੁਮੇਲ ਨੂੰ ਉਜਾਗਰ ਕੀਤਾ ਗਿਆ। ਇਸ ਸਮੇਂ ਬੀ ਡੀਜ਼ਾਈਨ ਦੀ ਵਿਿਦਆਰਥਣ ਰੁਸ਼ਕਾ ਨੇ ਮਿਸ ਬੀ ਬੀ ਕੇ ਹੋਣ ਦਾ ਸਨਮਾਨ ਪ੍ਰਾਪਤ ਕੀਤਾ, ਬੀ ਬੀ ਏ ਜਮਾਤ ਦੀ ਵਿਿਦਆਰਥਣ ਨਿਮਰਤਾ ਮਿਸ ਬੀ ਬੀ ਕੇ ਦੇ ਖ਼ਿਤਾਬ ਲਈ ਫ਼ਸਟ ਰਨਰ ਅੱਪ ਅਤੇ ਬੀH ਏ ਜਮਾਤ ਦੀ ਤਮੰਨਾ ਮਿਸ ਬੀ ਬੀ ਕੇ ਦੇ ਖ਼ਿਤਾਬ ਲਈ ਦੂਸਰੀ ਰਨਰ ਅੱਪ ਰਹੀ। ਇਸ ਤੋਂ ਇਲਾਵਾ ਬੀ ਬੀ ਏ ਜਮਾਤ ਦੀ ਵਿਿਦਆਰਥਣ ਅਰਸ਼ਨੂਰ ਕੌਰ ਨੇ ਮਿਸ ਬੀ ਬੀ ਕੇ ਕੌਨਫੀਡੈਂਟ ਅਤੇ ਬੀ ਡੀਜ਼ਾਈਨ ਦੀ ਵਿਿਦਆਰਥਣ ਜਾਨਵੀ ਨੇ ਮਿਸ ਐਲੀਗੈਂਟ ਦਾ ਖ਼ਿਤਾਬ ਹਾਸਿਲ ਕੀਤਾ। ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਡਾ: ਸਿਮਰਦੀਪ, ਡਾ: ਰੇਣੂ ਵਸ਼ਿਿਸ਼ਟ ਅਤੇ ਡਾ: ਲਲਿਤ ਗੋਪਾਲ ਨੇ ਨਿਭਾਈ।
ਸਮਾਗਮ ਦੌਰਾਨ ਸ਼੍ਰੀਮਤੀ ਬਲਬੀਰ ਕੌਰ ਬੇਦੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਇਹ ਸਮਾਗਮ ਕਾਲਜ ਦੇ ਯੁਵਕ ਭਲਾਈ ਵਿਭਾਗ ਵੱਲੋਂ ਪ੍ਰੋH ਨਰੇਸ਼, ਡੀਨ ਯੁਵਕ ਭਲਾਈ ਵਿਭਾਗ ਦੀ ਦੇਖ ਰੇਖ ਵਿਚ ਕਰਵਾਇਆ ਗਿਆ, ਜਿਸ ਵਿਚ ਕਾਲਜ ਦੇ ਫੈਕਲਟੀ ਮੈਬਰਾਂ ਦੇ ਨਾਲ਼^ਨਾਲ਼ ਵਿਿਦਆਰਥਣਾਂ ਵੀ ਮੌਜ਼ੂਦ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News