ਹੁਣ ! 16 ਜੂਨ ਨੂੰ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲਗਗਨ ਮਾਨ ਹਾਈਕੋਰਟ ਦੇ ਵਕੀਲ ਨਾਲ ਲੈਣਗੇ ਲਾਵਾਂ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਪੰਜਾਬ ਦੀ ਸਤਾ ‘ਤੇ ਕਾਬਜ ਆਪ ਦੀ ਖੇਬਨਿਟ ‘ਚ ਸ਼ਾਮਿਲ ਮੁੱਖ ਮੰਤਰੀ ਤੋ ਇਲਾਵਾ ਦੋ ਕੈਬਨਿਟ ਮੰਤਰੀਆ ਵਲੋ ਵਿਆਹ ਦੇ ਬੰਧਨ ‘ਚ ਬੱਝਨ ਤੋ ਬਾਅਦ ਇਕ ਹੋਰ ਮਹਿਲਾ ਕੈਬਨਿਟ ਮੰਤਰੀ ਅਨਮੋਲਗਗਨ ਮਾਨ 16 ਜੂਨ ਤੋ ਗ੍ਰਹਿਸਤੀ ਜੀਵਨ ਸ਼ੁਰੂ ਕਰਨ ਜਾ ਰਹੇ ਹਨ। ਜਿੰਨਾ ਦੇ ਸਿਰ ਦਾ ਸਾਂਈ ਸ਼ਹਬਾਜ਼ ਸਿੰਘ ਪੇਸ਼ੇ ਵਜੋ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ੇ ਵਜ ਵਕੀਲ ਹੈ। ਵਿਆਹ ਸਮਾਗਮ ਤਿਨ ਦਿਨ ਚਲਣਗੇ ਅਤੇ 16 ਜੂਨ ਨੂੰ ਵਿਆਹ ਦਾ ਸਮਾਗਮ ਜੀਰਕਪੂਰ ਦੇ ਇੱਕ ਵੱਡੇ  ਮੈਰਿਜ ਪੈਲੇਸ ਵਿੱਚ ਹੋਵੇਗਾ।

ਅਨਮੋਲ ਗਗਨ ਮਾਨ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬਿਤਾਇਆ। ਅਨਮੋਲ ਗਗਨ ਮਾਨ ਸਾਲ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। ਪਤਾ ਲੱਗਿਆ ਹੈ ਕਿ ਉਨ੍ਹਾਂ ਦਾ ਸਹੁਰਾ ਪਰਿਵਾਰ ਮਲੋਟ ਨਾਲ ਸੰਬੰਧਤ ਹੈ ਤੇ ਮੌਜੂਦਾ ਸਮੇਂ ਚੰਡੀਗੜ੍ਹ ‘ਚ ਰਹਿ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News