ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਪੁਰਬ ਅਤੇ 57 ਵਾਂ ਸਲਾਨਾ ਮਹਾਨ ਕੀਰਤਨ ਦਰਬਾਰ ਖ਼ਾਲਸਾਈ ਸਾਹੋ -ਜਲਾਲ ਨਾਲ ਮਨਾਇਆ ਗਿਆ

4675398
Total views : 5507069

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’

ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਬੀਬੀ ਕੌਲਾਂ ਜੀ ਨੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਿਆਈ ਪੁਰਬ ਅਤੇ ਸਲਾਨਾ ਵਿਸ਼ਾਲ ਕੀਰਤਨ ਦਰਬਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਸ੍ ਗੁਰਦੀਪ ਸਿੰਘ ਸਲੂਜਾ ਦੇ ਸਮੁੱਚੇ ਪ੍ਰਬੰਧਾਂ ਹੇਠ ਬੀਬੀ ਕੌਲਾਂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕੌਂਸਲਰ ਸਾਹਿਬ ਵਿਖੇ ਖ਼ਾਲਸਾਈ ਜਾਹੋ -ਜਲਾਲ ਨਾਲ ਮਨਾਇਆ ਗਿਆ।ਹਜ਼ਾਰਾਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਨਤਮਸਤਕ ਹੋਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ। ਪ੍ਰਬੰਧਕਾਂ ਵਲੋਂ ਕੀਤੇ ਸੁਚੱਜੇ ਪ੍ਰਬੰਧਾ‌ ਦੀ‌ ਚੁਫ਼ੇਰਿਓਂ ਪ੍ਰਸੰਸਾ ਹੋ ਰਹੀ ਹੈ।ਜ਼ਿਕਰਯੋਗ ਹੈ ਕਿ 1967 ਨੂੰ ਹੋਂਦ ਵਿੱਚ ਆਈ ਸੁਸਾਇਟੀ ਦੇ ਸ਼ਾਨਾ ਮਤੀ ਇਤਿਹਾਸ ਦੇ ਕਾਰਜਾਂ ਦੀ ਸੂਚੀ ਬਹੁਤ ਲੰਬੀ ਹੈ।

 ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਸਲੂਜਾ ਅਤੇ ਭਾਈ ਗੁਰਇਕਬਾਲ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਵੱਖ ਵੱਖ ਸੁਸਾਇਟੀਆਂ ਦੇ ਮੁੱਖੀ‌‌ ਅਤੇ ਹੋਰ

ਸੁਸਾਇਟੀ ਵੱਲੋਂ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਲਾਈ, ਕਟਾਈ ਦੇ ਕੋਰਸ ਕਰਵਾਉਣ ਦੇ ਨਾਲ ਫ਼ਰੀ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ।ਦੇਸ਼ਾਂ ਅਤੇ ਵਿਦੇਸ਼ਾਂ ਵਿਚ ਲਗਭਗ 240 ਯੂਨਿਟ ਹਰ ਹਫ਼ਤੇ ਐਤਵਾਰ ਵਾਲੇ ਦਿਨ ਨਿਸ਼ਕਾਮ ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ ਦੇ ਮਹਾਂਵਾਕ ਅਨੁਸਾਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾ ਰਿਹਾ ਹੈ।ਚਲੀ ਆ ਰਹੀ ਪ੍ਰੰਪਰਾ ਅਨੁਸਾਰ ਭੋਗ ਉਪਰੰਤ ਕੇਵਲ ਕੜਾਹ ਪ੍ਰਸ਼ਾਦ ਦੀ ਦੇਗ਼ ਹੱਥ ਉੱਪਰ ਲਈ ਜਾਂਦੀ ਹੈ।

ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰੂ ਘਰ ਦੇ ਅਨਿਨ ਸੇਵਕ ਪੰਥ ਪ੍ਰਸਿੱਧ ਵਿਦਵਾਨ,ਵਿਦਿਆ ਮਾਰਤੰਡ, ਮਹਾਨ ਕੀਰਤਨੀਏ ਅਤੇ ਨਿਸ਼ਕਾਮ ਕਥਾਵਾਚਕ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਕੀਰਤਨ ਕੌਂਸਲ ਵੱਲੋਂ ਗੁਰ ਇਤਿਹਾਸ ਬਾਰੇ ਵਿਚਾਰ ਸਾਂਝੇ ਕਰਦਿਆਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੀ ਛਹਿਬਰ ਨਾਲ ਸੰਗਤਾਂ ਨੂੰ ਨਿ ਵੀਹਾਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਜੀ ਵਾਲੇ, ਭਾਈ ਸੁਖਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬੀਬਾ ਪਰਮਜੀਤ ਕੌਰ ਪੰਮਾ ਭੈਣ ਜੀ, ਬੀਬਾ ਹਰਵੀਨ ਕੌਰ, ਭਾਈ ਤਰਜਿੰਦਰ ਸਿੰਘ, ਆਦਿ। ਨੇ‌ ਅੰਮ੍ਰਿਤ ਮਈ ਵਰਖਾ ਨਾਲ ਨਿਹਾਲ ਕੀਤਾ। ਇਸ ਮੌਕੇ ਉਚੇਚੇ ਤੌਰ ਤੇ ਨਿਮਾਣੇ ਸਿੱਖ ਵਜੋਂ ਗੁਰੂ ਚਰਨਾਂ ਚ ਨਤਮਸਤਕ ਹੋਣ ਲਈ ਪਹੁਚੇ ਬਾਬਾ ਸੁਖਦੇਵ ਸਿੰਘ ਭੂਰੀ ਵਾਲੇ, ਬਾਬਾ ਅਮਨਦੀਪ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ ਸ੍ ਗੁਰਦੀਪ ਸਿੰਘ ਪਹਿਲਵਾਨ,ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਰਾਹਨਾ ਕਰਦਿਆਂ ਵਧਾਈ ਦਿੱਤੀ।ਭਾਈ ਜੋਗਿੰਦਰ ਸਿੰਘ,ਸ੍ ਹਰਜੀਤ ਸਿੰਘ,ਰਾਜੂ ਸਲੂਜਾ, ਸ੍ਰੀ ਰਾਜ ਕੁਮਾਰ ਸ੍ ਰਜਿੰਦਰ ਸਿੰਘ ਸਾਂਘਾ‌ ਹਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News