ਅਜਨਾਲਾ ਦੇ ਪਿੰਡ ਲੱਖੋਵਾਲ ‘ਚ ਆਪ ਆਗੂ ਦਾ ਅਣਪਛਾਤੇ ਮੋਟਰਸਾਈਕਲ ਸਵਾਰਾ ਨੇ ਗੋਲੀਆ ਮਾਰਕੇ ਕੀਤਾ ਕਤਲ -ਚਾਰ ਗੰਭੀਰ ਜਖਮੀ

4675244
Total views : 5506764

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਅਣਪਛਾਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਹਵੇਲੀ ਵਿੱਚ ਬੈਠੇ ਕੁਝ ਵਿਅਕਤੀਆਂ ਤੇ ਕੀਤੀ ਅੰਧਾ ਧੁੰਦ ਫਾਇਰਿੰਗ ਜਿਸ ਵਿੱਚ ਇੱਕ ਵਿਅਕਤੀ ਦੀਪਇੰਦਰ ਸਿੰਘ ਦੀਪੂ ਲੱਖੋਵਾਲੀਆ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਚਾਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ,  ਇਸ ਦਾ ਪਤਾ ਲੱਗਦਿਆ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਘਟਨਾ ਸਥਾਨ ‘ਤੇ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਦੀਪੂ ਹਵੇਲੀ ਵਿੱਚ ਬੈਠਾ ਸੀ ਤੇ ਕੁਝ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਸੀ।

ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਇਆ ਸੀ ਦੀਪੂ ਲੱਖੋਵਾਲੀਆ

ਇੰਨੇ ਵਿੱਚ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨਕਾਬਪੋਸ਼ ਵਿਅਕਤੀ ਆਏ ਆ ਤੇ ਉਹਨਾਂ ਵੱਲੋਂ ਕੀਤੀ ਗਈ ਅੰਧਾ ਧੁੰਦ ਫਾਇਰਿੰਗ ਵਿੱਚ ਦੀਪਿੰਦਰ ਸਿੰਘ ਦੀਪੂ ਲੱਖੂਵਾਲੀਆ ਦੀ ਮੌਤ ਹੋ ਗਈ ਹ ਜਦ ਕਿ ਉਸਦੇ ਚਾਰ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਹਨਾਂ ਦੱਸਿਆ ਕਿ ਨਕਾਬ ਪੁਸ਼ਕ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


ਸਬੰਧੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੀਪੂ ਆਪਣੇ ਸਾਥੀਆਂ ਨਾਲ ਕੱਲ ਹੋਣ ਵਾਲੀ ਇਲੈਕਸ਼ਨ ਦੀ ਚੋਣ ਵਾਸਤੇ ਤਿਆਰੀਆਂ ਕਰ ਰਿਹਾ ਸੀ ਕਿਸ ਤਰ੍ਹਾਂ ਸਟਾਫ ਨੂੰ ਰੋਟੀ ਖਵਾਉਣੀ ਹੈ ਤੇ ਕਿਸ ਤਰ੍ਹਾਂ ਉਹਨਾਂ ਦਾ ਰਹਿਣ ਦਾ ਪ੍ਰਬੰਧ ਕਰਨਾ ਹੈ ਔਰ ਇੰਨੇ ਨੂੰ ਹੀ ਮੋਟਰਸਾਈਕਲ ਤੇ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਹਨਾਂ ਵੱਲੋਂ ਕੀਤੀ ਗਈ ਅੰਧਾ ਧੁੰਦ ਫਾਇਰਿੰਗ ਨਾਲ ਪੰਜ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਹੋਣ ਕਰਕੇ ਇਸ ਸਮੇ ਸੂਬੇ ਵਿੱਚ   ਚੋਣ ਜਾਬਤਾ ਲੱਗਾ ਹੋਇਆ ਹੈ ਪਰ ਪਰ ਅਸਲਾ ਅਜੇ ਵੀ ਆ ਰਿਹਾ ਹੈ ਤੇ ਲੋਕ ਵਾਰਦਾਤਾਂ ਕਰ ਰਹੇ ਹਨ ਉਹਨਾਂ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News