ਸੱਚਖੰਡ ਵਾਸੀ ਸੰਤ ਬਾਬਾ ਕੁੰਨਣ ਸਿੰਘ ਜੀ ਦੀ 27ਵੀਂ ਬਰਸੀ 2 ਜੂਨ ਨੂੰ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਏਗੀ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਰੂਪੋਵਾਲੀ ਕਲਾਂ ਸ਼ਹੀਦਾਂ ਦੇ ਅਸਥਾਨ ਬਾਬਾ ਬਖੂਵਾ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਕੁੰਨਣ ਸਿੰਘ ਜੀ ਦੀ 27ਵੀਂ ਬਰਸੀ ਤੇ ਸਲਾਨਾ ਜੋੜ ਮੇਲਾ 2 ਜੂਨ ਦੇ ਦਿਨ ਐਤਵਾਰ ਨੂੰ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ।

ਇਸ ਮੌਕੇ ਪਹੁੰਚ ਰਹੇ ਮਹਾਂਪੁਰਖ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਭਾਈ ਲਖਵਿੰਦਰ ਸਿੰਘ ਤੇ ਭਾਈ ਹਰਜਿੰਦਰ ਸਿੰਘ ਤਲਵੰਡੀ ਵਾਲੇ, ਬਾਬਾ ਦੀਦਾਰ ਸਿੰਘ ਜੀ ਥੇਹ ਵਾਲੇ, ਬਾਬਾ ਜੋਗਾ ਸਿੰਘ ਤਲਵੰਡੀ ਦੋਸੰਧਾ ਸਿੰਘ, ਬਾਬਾ ਸਰਦਾਰਾ ਸਿੰਘ ਜੀ ਮੱਖਣਵਿੰਡੀ ਵਾਲੇ ਅਤੇ ਬਾਬਾ ਹਰਪ੍ਰੀਤ ਸਿੰਘ ਜੀ ਚਵਿੰਡਾ ਦੇਵੀ ਵਾਲੇ ਪਹੁੰਚ ਰਹੇ ਹਨ। ਇਸ ਸਲਾਨਾ ਜੋੜ ਮੇਲੇ ਤੇ ਛਬੀਲ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਹ ਜਾਣਕਾਰੀ ਗੁਰਦੁਆਰਾ ਬਾਬਾ ਬਖੂਵਾ ਪਿੰਡ ਰੂਪੋਵਾਲੀ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਸਰਵਣ ਸਿੰਘ ਜੀ ਨੇ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-

Share this News