ਖ਼ਾਲਸਾ ਕਾਲਜ ਵਿਖੇ ਸਿਹਤਮੰਦ ਵਾਤਾਵਰਣ ’ਤੇ ਵਰਕਸ਼ਾਪ ਕਰਵਾਈ ਗਈ

4539214
Total views : 5307214

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਖਾਲਸਾ ਕਾਲਜ ਦੇ ਈਕੋ ਕਲੱਬ ਨੇ ਜ਼ੂਲੋਜੀਕਲ ਸੋਸਾਇਟੀ ਅਤੇ ਰੋਟਰੈਕਟ ਕਲੱਬ ਦੇ ਸਹਿਯੋਗ ਨਾਲ ‘ਸਿਹਤਮੰਦ ਵਾਤਾਵਰਣ ਲਈ ਹੁਨਰ ਵਿਕਾਸ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਉਕਤ ਵਰਕਸ਼ਾਪ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੁਆਰਾ ‘ਵਾਤਾਵਰਣ ਸਿੱਖਿਆ ਪ੍ਰੋਗਰਾਮ’ ਤਹਿਤ ਕਰਵਾਈ ਗਈ ਸੀ। ਜਿਸ ’ਚ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਹੁਨਰ ਵਿਕਾਸ ਕੋਰਸਾਂ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ’ਚ ਜਾਗਰੂਕਤਾ ਪੈਦਾ ਕਰਨਾ ਸੀ।


ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਸਮਾਜ ਦੇ ਲਾਭਾਂ ਲਈ ਮਧੂ ਮੱਖੀ ਪਾਲਣ ਅਤੇ ਵਰਮੀ ਕੰਪੋਸਟ ਵਰਗੇ ਹੁਨਰ ਵਿਕਾਸ ਕੋਰਸਾਂ ਦੀ ਮਹੱਤਤਾ ਸਬੰਧੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਕੋਰਸਾਂ ਨੂੰ ਪੇਸ਼ੇ ਅਤੇ ਆਮਦਨ ਦੇ ਸਰੋਤ ਵਜੋਂ ਚੁਣਨ ’ਚ ਸਹਾਈ ਸਿੱਧ ਹੁੰਦੀਆਂ ਹਨ। ਇਸ ਮੌਕੇ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ, ਖੇਤੀਬਾੜੀ ਸੂਚਨਾ ਅਫਸਰ ਡਾ. ਜਸਵਿੰਦਰ ਸਿੰਘ ਭਾਟੀਆ ਨੇ ਮਧੂ ਮੱਖੀ ਪਾਲਣ ਸਬੰਧੀ ਸਿਖਲਾਈ ਦਿੱਤੀ ਅਤੇ ਮਧੂ ਮੱਖੀ ਪਾਲਣ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਵਿਧੀਆਂ ਬਾਰੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਈਕੋ ਕਲੱਬ ਇੰਚਾਰਜ ਅਤੇ ਜ਼ੂਆਲੋਜੀ ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਨੇ ਵਰਮੀ ਕੰਪੋਸਟਿੰਗ ਦੀ ਵਿਧੀ ਅਤੇ ਉਪਯੋਗਾਂ ਦਾ ਪ੍ਰਦਰਸ਼ਨ ਕਰਦਿਆਂ ਵਿਸਥਾਰਪੂਰਵਕ ਦੱਸਿਆ ਕਿ ਇਸ ਤਕਨੀਕ ਦੁਆਰਾ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਰਸੋਈ ਅਤੇ ਡੇਅਰੀ ਦੇ ਰਹਿੰਦ-ਖੂੰਹਦ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ ਅਤੇ ਕੀਮਤੀ ਖਾਦ ’ਚ ਬਦਲਿਆ ਜਾ ਸਕਦਾ ਹੈ। ਇਸ ਮੌਕੇ ਰੋਟਰੈਕਟ ਕਲੱਬ ਦੇ ਵਿਦਿਆਰਥੀਆਂ ਨੇ ਕੂੜੇ ਨੂੰ ਵਧੀਆ ਤੋਂ ਵਧੀਆ ਬਣਾਉਣ ਦੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਦਿਖਾਇਆ ਕਿ ਕਿਵੇਂ ਰਹਿੰਦ-ਖੂੰਹਦ ਨੂੰ ਉਪਯੋਗੀ ਸਜਾਵਟੀ ਉਤਪਾਦਾਂ ’ਚ ਬਦਲਿਆ ਜਾ ਸਕਦਾ ਹੈ।

ਇਸ ਮੌਕੇ ਜ਼ੂਲੋਜੀਕਲ ਸੁਸਾਇਟੀ ਦੇ ਕੋ-ਆਰਡੀਨੇਟਰ ਡਾ. ਅਮਨਦੀਪ ਸਿੰਘ ਨੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਵਰਕਸ਼ਾਪ ’ਚ 100 ਦੇ ਕਰੀਬ ਬੀ. ਐਸ. ਸੀ. (ਮੈਡੀਕਲ), ਐਮ. ਐਸ. ਸੀ. (ਜ਼ੂਆਲੋਜੀ), ਐਮ. ਐਸ. ਸੀ. (ਬੋਟਨੀ), ਬੀ. ਏ. (ਸਮਾਜ ਵਿਗਿਆਨ) ਅਤੇ ਐਮ. ਏ. (ਫਾਈਨ ਆਰਟਸ) ਵਿਦਿਆਰਥੀ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦਾ ਪ੍ਰਣ ਵੀ ਲਿਆ। ਇਸ ਮੌਕੇ ਡਾ. ਜ਼ੋਰਾਵਰ ਸਿੰਘ, ਡਾ. ਅਮਨਦੀਪ ਸਿੰਘ, ਪ੍ਰੋ. ਰਣਦੀਪ ਸਿੰਘ, ਡਾ. ਰਾਜਬੀਰ ਕੌਰ, ਡਾ. ਸਤਿੰਦਰ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਦੀਕਸ਼ਾ, ਪ੍ਰੋ. ਯਾਸਮੀਨ ਇਰਸ਼ਾਦ, ਪ੍ਰੋ. ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News