ਅੱਠਵੀਂ ਵਿਚੋਂ ਪੰਜ ਮੈਰਿਟਾਂ ਅਤੇ ਬਾਰਵੀਂ ਪ੍ਰੀਖਿਆ ਵਿਚੋਂ ਇਕ ਮੈਰਿਟ ਹਾਸਲ ਕਰਕੇ ਐਫੀਲੀਏਟਿਡ ਸਕੂਲਾਂ ਵਿਚ ਨਿਊ ਫਲਾਵਰਜ ਸਕੂਲ, ਅੰਮ੍ਰਿਤਸਰ ਬਣਿਆ ਮੋਹਰੀ

4539241
Total views : 5307243

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਦੀ ਸਾਈਟ ਤੇ ਨਤੀਜੇ ਘੌਸ਼ਿਤ ਹੁੰਦਿਆ ਹੀ ਜਦੋਂ ਮੈਰਿਟ ਲਿਸਟ ਵਿਚ ਨਿਊ ਫਲਾਵਰਜ ਸਕੂਲ ਦੇ ਵਿਦਿਆਰਥਣਾਂ ਨੇ ਮੈਰਿਟਾਂ ਹਾਸਲ ਕੀਤੀਆਂ ਤਾਂ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਕੁਲਵਿੰਦਰ ਕੌਰ ਅਤੇ ਅਧਿਆਪਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ। ਇਹ ਖਬਰ ਸੁਣਦਿਆ ਸਾਰ ਹੀ ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ ਸਕੂਲ ਵਿਚ ਪਹੁੰਚੇ ਅਤੇ ਮੈਰਿਟ ਆਏ ਵਿਦਿਆਰਥੀਆਂ ਦੇ ਵਲੋਂ ਮਿਠਾਈਆ ਲੈ ਕੇ ਚੇਅਰਮੈਨ,ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਮੂੰਹ ਮਿਠਾ ਕਰਵਾਉਣ ਦੇ ਲਈ ਮੈਰਿਟ ਵਿਚ ਆਏ ਵਿਦਿਆਰਥੀ ਆਪਣੇ ਮਾਪਿਆ ਨਾਲ ਸਕੂਲ ਵਿਚ ਪਹੁੰਚੇ ਅਤੇ ਸਕੂਲ ਦੇ ਵਿਹੜੇ ਵਿਚ ਸਕੂਲ ਦੇ ਚੇਅਰਮੈਨ ਵਲੋਂ ਮਿਠਾਈਆ ਵੰਡੀਆ ਗਈਆ ਅਤੇ ਢੌਲ ਵਜਾਏ ਗਏ।ਮੈਰਿਟ ਵਿਚ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੁਸ਼ੀ ਵਿਚ ਭੰਗੜੇ ਪਾਏ ਅਤੇ ਇਸ ਜਿੱਤ ਦਾ ਜਸ਼ਨ ਮਨਾਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਊ ਫਲਾਵਰਜ ਸਕੂਲ, ਅੰਮ੍ਰਿਤਸਰ ਦੇ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਆਪਣੀ ਖੁਸ਼ੀ ਨੂੰ ਜਾਹਿਰ ਕਰਦਿਆਂ ਪੱਤਰਕਾਰ ਵਾਰਤਾ ਵਿਚ ਦਸਿਆਂ ਕਿ ਅੱਠਵੀਂ ਜਮਾਤ ਦੀਆਂ ਪੰਜ ਮੈਰਿਟਾਂ ਵਿਦਿਆਰਥਣਾਂ ਨੇ ਹਾਸਲ ਕੀਤੀਆ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਅਮਰਦੀਪ ਸਿੰਘ ਅੱਠਵੀਂ ਦੀ ਪ੍ਰੀਖਿਆ ਵਿਚੋਂ 598/600 (99.67%) ਅੰਕ ਲੈ ਕੇ ਪੰਜਾਬ ਭਰ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਇਸ ਦੇ ਨਾਲ-ਨਾਲ ਹਰਲੀਨ ਕੌਰ ਪੁੱਤਰੀ ਸ. ਰਣਜੀਤ ਸਿੰਘ ਨੇ 595/600 (99.17%) ਪੰਜਵਾ ਸਥਾਨ , ਸੀਤਾ ਪੁੱਤਰੀ ਸ੍ਰੀ ਸੁਘਰ ਪਾਲ ਨੇ 595/600 (99.17%) ਪੰਜਵਾ ਸਥਾਨ, ਪ੍ਰਭਨੂਰ ਕੌਰ ਪੁੱਤਰੀ ਸ. ਪਰਮਪ੍ਰੀਤ ਸਿੰਘ ਨੇ 592/600 (98.67%) ਅੱਠਵਾਂ ਸਥਾਨ, ਜਸਲੀਨ ਕੌਰ ਪੁੱਤਰੀ ਸ. ਸੁਖਬੀਰ ਸਿੰਘ ਨੇ 589/600 (98.17%) ਗਿਆਰਵਾਂ ਸਥਾਨ ਪ੍ਰਾਪਤ ਕੀਤਾ ਅਤੇ ਬਾਰਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਸ. ਸਤਿੰਦਰ ਸਿੰਘ ਨੇ ਕਾਮਰਸ ਗਰੁੱਪ 487/500 (97.40%) ਨੇ ਪੰਜਾਬ ਵਿਚੋਂ 14ਵਾਂ ਸਥਾਨ ਹਾਸਲ ਕੀਤਾ ਅਤੇ ਜਿਲ੍ਹੇ ਵਿਚੋਂ ਦੂਜਾ ਸਥਾਨ ਕਰਕੇ ਪੰਜਾਬ ਭਰ ਵਿਚ ਆਪਣਾ ਅਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।

ਅਠਵੀਂ ਅਤੇ ਬਾਰਵੀਂ ਦਾ ਨਤੀਜਾ ਵਧੀਆਂ ਆਉਣ ਤੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਸਮੂਹ ਵਿਦਿਆਰਥੀਆ ਅਤੇ ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ। ਇਸਦਾ ਸੇਹਰਾ ਸਕੂਲ ਦੇ ਅਧਿਆਪਕਾਂ, ਬੱਚਿਆ ਦੀ ਮਿਹਨਤ ਅਤੇ ਉਨ੍ਹਾਂ ਦੇ ਮਾਪਿਆ ਨੂੰ ਜਾਂਦਾ ਹੈ ।

ਸਕੂਲ ਦੇ ਚੈਅਰਮੈਨ ਹਰਪਾਲ ਸਿੰਘ ਯੂ.ਕੇ ਵੱਲੋ ਅੱਠਵੀਂ ਦੀ ਪ੍ਰੀਖਿਆ ਚ ਪੰਜਾਬ ਵਿੱਚ ਦੁੱਜੇ ਸਥਾਨ ਤੇ ਆਈ ਗੁਰਲੀਨ ਕੌਰ ਨੂੰ 21000 ਦਾ ਚੈੱਕ ਦਿੱਤਾ ਗਿਆ ਤਾਂ ਜੋ ਇਹ ਵਿਦਿਆਰਥਣ ਆਪਣੀ ਅਗਲੇਰੀ ਪੜਾਈ ਹੋਰ ਵਧੀਆ ਢੰਗ ਨਾਲ ਕਰ ਸਕੇ।ਇਸ ਮੌਕੇ ਹਰਪਾਲ ਸਿੰਘ ਯੂ.ਕੇ ਜੀ ਨੇ ਦੱਸਿਆ ਕਿ ਸਲਾਨਾ ਪ੍ਰੀਖਿਆਵਾਂ ਵਿੱਚ ਮੈਰਿਟਾਂ ਅਤੇ ਡਵੀਜਨਾਂ ਲਿਆਉਣ ਵਾਲੇ ਵਿਦਿਆਰਥੀਆ ਨੂੰ ਬਹੁਤ ਜਲਦ ਸਕੂਲ ਦੇ ਇਨਾਮ ਵੰਡ ਸਮਾਗਮ ਵਿੱਚ ਇਨਾਮ ਦਿੱਤੇ ਜਾਣਗੇ ਤੇ ਇਸ ਮੌਕੇ ਸਕੂਲ ਮੈਨਜਮੈਂਟ ਵੱਲੋ ਇਨਾਮ ਵਜੋਂ ਅਧਿਆਪਕਾਵਾਂ ਦੀ ਤਨਖਾਹ ਵਿੱਚ ਵੀ ਭਾਰੀ ਵਾਧਾ ਕੀਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ  ਨੇ ਕਿਹਾ ਕਿ 2023 ਵਿੱਚ ਸਕੂਲ ਦੇ ਇੱਕ ਵਿਦਿਆਰਥੀ ਦੀ ਮੈਰਿਟ ਆਈ ਸੀ, ਪਰ 2024 ਵਿੱਚ ਸਕੂਲ ਦੀਆਂ 6 ਮੈਰਿਟਾਂ ਆਈਆ ਹਨ । ਉਹਨਾਂ ਨੇ ਅਧਿਆਪਕਾਵਾਂ ਨੂੰ ਵਧਾਈ ਦਿਤੀ ਅਤੇ ਭਵਿਖ ਵਿਚ ਵੀ ਇਸੇ ਤਰਾਂ ਲਗਨ ਨਾਲ ਕੰਮ ਕਰਨ ਲਈ ਪ੍ਰਰੇਰਿਆ। ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸ਼ੁਭ ਕਾਮਨਾਵਾ ਦਿੱਤੀਆ ਗਈਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News