Total views : 5512286
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਥਾਨਕ ਕਸਬੇ ਵਿੱਚ ਚੱਲ ਰਹੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਵਿੱਚ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿੱਚ ‘ਮੈਂਗੋ ਡੇਅ’ ਮਨਾਇਆ। ਵਿਦਿਆਰਥੀਆਂ ਨੇ ‘ਮੈਂਗੋ ਫੈਸਟੀਵਲ ਗਤੀਵਿਧੀ’ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਅਪ੍ਰੈਲ ਮਹੀਨੇ ਵਿੱਚ ਜਿੰਨਾਂ ਬੱਚਿਆਂ ਦਾ ਜਨਮ ਦਿਨ ਸੀ , ਉਹਨਾਂ ਬੱਚਿਆਂ ਦੇ ਪੀਲੇ ਰੰਗ ਦੇ ਕੇਕ ਕਟਵਾਏ ਗਏ ਅਤੇ ਇਸ ਪ੍ਰੋਗਰਾਮ ਵਿੱਚ ਛੋਟੇ ਬੱਚਿਆਂ ਦੇ ਦੁਆਰਾ ਪੀਲੇ ਰੰਗ ਦੇ ਕੱਪੜੇ ਪਾਏ ਗਏ।
ਬੱਚਿਆਂ ਵਿੱਚ ਫਲ ਖਾਣ ਦੀ ਰੁਚੀ ਨੂੰ ਵਧਾਉਣ ਲਈ ਅਤੇ ਪੌਸ਼ਟਿਕ ਆਹਾਰ ਮਿਲ ਸਕੇ, ਇਸ ਕਰਕੇ ਮੈਂਗੋ ਡੇਅ ਸਕੂਲ ਵਿੱਚ ਮਨਾਇਆ ਗਿਆ। ਛੋਟੇ -ਛੋਟੇ ਬੱਚਿਆਂ ਵੱਲੋਂ ਕਵਿਤਾ, ਡਾਂਸ ਅਤੇ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਤੇ ਚੇਅਰਮੈਨ ਅਸ਼ਵਨੀ ਕਪੂਰ, ਐੱਮ.ਡੀ ਕੋਮਲ ਕਪੂਰ ਅਤੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਅੰਬਾਂ ਦੇ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਫਲਾਂ ਦਾ ਸੇਵਨ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਸਕੂਲ ਦੇ ਅਕਾਦਮਿਕ ਫੈਸੀਈਲੇਟਰ ਨੀਤਿਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-