ਅੱਠਵੀ ਤੇ ਦਸਵੀ ਦੇ ਐਲਾਨੇ ਨਤੀਜਿਆਂ ‘ਚੋ ਨਿਊ ਫਲਾਵਰਜ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾ

4539302
Total views : 5307321

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
52 ਲੱਖ ਦਾ ਅੰਕੜਾ ਕੀਤਾ ਪਾਰ


ਅੰੰਮ੍ਰਿਤਸਰ/ਉਪਿੰਦਰਜੀਤ ਸਿੰਘ 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਅੱਠਵੀਂ ਅਤੇ ਬਾਰਵੀਂ ਦੇ ਨਤੀਜਿਆ ਵਿਚੋਂ ਅੱਠਵੀਂ ਵਿਚੋਂ ਪੰਜ ਮੈਰਿਟਾਂ ਅਤੇ ਬਾਰਵੀਂ ਪ੍ਰੀਖਿਆ ਵਿਚੋਂ ਇਕ ਮੈਰਿਟ ਹਾਸਲ ਕਰਕੇ ਐਫੀਲੀਏਟਿਡ ਸਕੂਲਾਂ ਵਿਚ ਨਿਊ ਫਲਾਵਰਜ ਸਕੂਲ, ਅੰਮ੍ਰਿਤਸਰ ਬਣਿਆ ਮੋਹਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਦੀ ਸਾਈਟ ਤੇ ਨਤੀਜੇ ਘੌਸ਼ਿਤ ਹੁੰਦਿਆ ਹੀ ਜਦੋਂ ਮੈਰਿਟ ਲਿਸਟ ਵਿਚ ਨਿਊ ਫਲਾਵਰਜ ਸਕੂਲ ਦੇ ਵਿਦਿਆਰਥਣਾਂ ਨੇ ਮੈਰਿਟਾਂ ਹਾਸਲ ਕੀਤੀਆਂ ਤਾਂ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਕੁਲਵਿੰਦਰ ਕੌਰ ਅਤੇ ਅਧਿਆਪਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਰਿਹਾ। ਇਹ ਖਬਰ ਸੁਣਦਿਆ ਸਾਰ ਹੀ ਹਰਪਾਲ ਸਿੰਘ ਯੂ.ਕੇ. ਅਤੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ ਸਕੂਲ ਵਿਚ ਪਹੁੰਚੇ ਅਤੇ ਮੈਰਿਟ ਆਏ ਵਿਦਿਆਰਥੀਆਂ ਦੇ ਵਲੋਂ ਮਿਠਾਈਆ ਲੈ ਕੇ ਚੇਅਰਮੈਨ,ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਮੂੰਹ ਮਿਠਾ ਕਰਵਾਉਣ ਦੇ ਲਈ ਮੈਰਿਟ ਵਿਚ ਆਏ ਵਿਦਿਆਰਥੀ ਆਪਣੇ ਮਾਪਿਆ ਨਾਲ ਸਕੂਲ ਵਿਚ ਪਹੁੰਚੇ ਅਤੇ ਸਕੂਲ ਦੇ ਵਿਹੜੇ ਵਿਚ ਸਕੂਲ ਦੇ ਚੇਅਰਮੈਨ ਵਲੋਂ ਮਿਠਾਈਆ ਵੰਡੀਆ ਗਈਆ ਅਤੇ ਢੌਲ ਵਜਾਏ ਗਏ।ਮੈਰਿਟ ਵਿਚ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖੁਸ਼ੀ ਵਿਚ ਭੰਗੜੇ ਪਾਏ ਅਤੇ ਇਸ ਜਿੱਤ ਦਾ ਜਸ਼ਨ ਮਨਾਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਊ ਫਲਾਵਰਜ ਸਕੂਲ, ਅੰਮ੍ਰਿਤਸਰ ਦੇ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਆਪਣੀ ਖੁਸ਼ੀ ਨੂੰ ਜਾਹਿਰ ਕਰਦਿਆਂ ਪੱਤਰਕਾਰ ਵਾਰਤਾ ਵਿਚ ਦਸਿਆਂ ਕਿ ਅੱਠਵੀਂ ਜਮਾਤ ਦੀਆਂ ਪੰਜ ਮੈਰਿਟਾਂ ਵਿਦਿਆਰਥਣਾਂ ਨੇ ਹਾਸਲ ਕੀਤੀਆ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਅਮਰਦੀਪ ਸਿੰਘ ਅੱਠਵੀਂ ਦੀ ਪ੍ਰੀਖਿਆ ਵਿਚੋਂ 598/600 (99.67%) ਅੰਕ ਲੈ ਕੇ ਪੰਜਾਬ ਭਰ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਇਸ ਦੇ ਨਾਲ-ਨਾਲ ਹਰਲੀਨ ਕੌਰ ਪੁੱਤਰੀ ਸ. ਰਣਜੀਤ ਸਿੰਘ ਨੇ 595/600 (99.17%) ਪੰਜਵਾ ਸਥਾਨ , ਸੀਤਾ ਪੁੱਤਰੀ ਸ੍ਰੀ ਸੁਘਰ ਪਾਲ ਨੇ 595/600 (99.17%) ਪੰਜਵਾ ਸਥਾਨ, ਪ੍ਰਭਨੂਰ ਕੌਰ ਪੁੱਤਰੀ ਸ. ਪਰਮਪ੍ਰੀਤ ਸਿੰਘ ਨੇ 592/600 (98.67%) ਅੱਠਵਾਂ ਸਥਾਨ, ਜਸਲੀਨ ਕੌਰ ਪੁੱਤਰੀ ਸ. ਸੁਖਬੀਰ ਸਿੰਘ ਨੇ 589/600 (98.17%) ਗਿਆਰਵਾਂ ਸਥਾਨ ਪ੍ਰਾਪਤ ਕੀਤਾ ਅਤੇ ਬਾਰਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਸ. ਸਤਿੰਦਰ ਸਿੰਘ ਨੇ ਕਾਮਰਸ ਗਰੁੱਪ 487/500 (97.40%) ਨੇ ਪੰਜਾਬ ਵਿਚੋਂ 14ਵਾਂ ਸਥਾਨ ਹਾਸਲ ਕੀਤਾ ਅਤੇ ਜਿਲ੍ਹੇ ਵਿਚੋਂ ਦੂਜਾ ਸਥਾਨ ਕਰਕੇ ਪੰਜਾਬ ਭਰ ਵਿਚ ਆਪਣਾ ਅਤੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News