Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਖਾਲਸਾ ਕਾਲਜ ਚਵਿੰਡਾ ਦੇਵੀ ਦੇ ਬੀ . ਏ., ਬੀ. ਐਸ. ਸੀ., ਬੀ. ਕਾੱਮ. ਅਤੇ ਬੀ. ਸੀ. ਏ. ਚੌਥਾ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਜੀ ਦੀ ਅਗਵਾਈ ਵਿੱਚ ਕਾਲਜ ਤੋਂ ਗਰੈਜੂਏਸ਼ਨ ਕਰਕੇ ਜਾ ਰਹੇ ਸੀਨੀਅਰ ਵਿਦਿਆਰਥੀਆਂ ਲਈ ” ਵਿਦਾਇਗੀ ਪਾਰਟੀ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਗੀਤ ਸੰਗੀਤ, ਸੋਲੋ ਡਾਂਸ, ਗਰੁੱਪ ਡਾਂਸ, ਵੱਖ ਵੱਖ ਗੇਮਜ਼ ਰਾਹੀਂ ਖੂਬ ਰੰਗ ਬੰਨਿਆਂ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮੌਡਲਿੰਗ ਵੀ ਕਰਵਾਈ ਗਈ ਜਿਸ ਵਿੱਚੋਂ ਮਿਸ ਤੇ ਮਿਸਟਰ ਫੇਅਰਵੈੱਲ ਮਨਦੀਪ ਕੌਰ ਤੇ ਇਮਤਿਆਜ਼ ਸਿੰਘ, ਮਿਸ ਚਾਰਮਿੰਗ ਤੇ ਮਿਸਟਰ ਹੈਂਡਸਮ ਨਵਜੋਤ ਕੌਰ ਤੇ ਗੁਰਨੇਕ ਸਿੰਘ, ਮਿਸ ਤੇ ਮਿਸਟਰ ਕੌਨਫੀਡੈਂਟ ਨਵਦੀਪ ਕੌਰ ਤੇ ਜਸ਼ਨਦੀਪ ਸਿੰਘ ਨੂੰ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਆਉਣ ਵਾਲੇ ਭਵਿੱਖ ਤੇ ਕੁਝ ਦਿਨਾਂ ਬਾਅਦ ਹੋਣ ਜਾ ਰਹੇ ਯੂਨੀਵਰਸਿਟੀ ਦੇ ਇਮਤਿਹਾਨਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਲਜ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਹਨ ਤੁਸੀਂ ਅਗਲੀਆਂ ਕਲਾਸਾਂ ਲਈ ਦਾਖਲਾ ਲੈ ਸਕਦੇ ਹੋ ਤੇ ਭਵਿੱਖ ਵਿੱਚ ਲੋੜ ਪੈਣ ਤੇ ਅਗਵਾਈ ਤੇ ਸਲਾਹ ਲਈ ਕਿਸੇ ਵੀ ਸਮੇਂ ਕਾਲਜ ਅਧਿਆਪਕ ਨੂੰ ਆ ਕੇ ਮਿਲ ਸਕਦੇ ਹੋ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-