Total views : 5506765
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰੰਮ੍ਰਿਤਸਰ/ਉਪਿੰਦਰਜੀਤ ਸਿੰਘ
ਇਤਿਹਾਸਕ ਖ਼ਾਲਸਾ ਕਾਲਜ ਨੂੰ ‘ਐਜ਼ੂਕੇਸ਼ਨ ਵਰਲਡ ਇੰਡੀਆ ਹਾਇਰ ਐਜ਼ੂਕੇਸ਼ਨ’ ਰੈਂਕਿੰਗਜ਼-2024 ਦੁਆਰਾ ਘੋਸ਼ਿਤ ਕੀਤੀ ਗਈ ਰੈਂਕਿੰਗ ’ਚ ਲਗਾਤਾਰ ਤੀਜੇ ਸਾਲ ਸੂਬੇ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਦੀ ਉਕਤ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਉਪਲਬੱਧੀ ਦਾ ਸਿਹਰਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਫੈਕਲਟੀ ਮੈਂਬਰਾਂ ਦੀ ਸਖਤ ਮਿਹਨਤ ਨੂੰ ਦਿੱਤਾ। ਉਨ੍ਹਾਂ ਨੇ ਸਟਾਫ਼ ਅਤੇ ਮੈਨੇਜ਼ਮੈਂਟ ਨੂੰ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਕਾਲਜ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਹਮੇਸ਼ਾਂ ਆਪਣੀ ਸ਼ਾਨ ਬਰਕਰਾਰ ਰੱਖੇਗਾ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾਵਾਂ ਦਾ ਮੁਲਾਂਕਣ ਉਤਮਤਾ, ਪਾਠਕ੍ਰਮ, ਸਿੱਖਿਆ ਸ਼ਾਸਤਰ, ਡਿਜੀਟਲ ਜਾਗਰੂਕਤਾ ਸਮੇਤ ਫੈਕਲਟੀ ਯੋਗਤਾ, ਖੋਜ ਅਤੇ ਨਵੀਨਤਾ, ਪਲੇਸਮੈਂਟ, ਉਦਯੋਗ ਇੰਟਰਫੇਸ ਆਦਿ ਨੌ ਮਾਪਦੰਡਾਂ ਦੇ ਅਧਾਰ ’ਤੇ ਉਕਤ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਉਕਤ ਸਾਰੇ ਮਾਪਦੰਡਾਂ ’ਚ ਉਤਮਤਾ ਹਾਸਲ ਕੀਤੀ ਅਤੇ ਵਧੀਆ ਅੰਕ ਪ੍ਰਾਪਤ ਕਰਕੇ ਪੰਜਾਬ ਦੀ ਚੋਟੀ ਦੀ ਸੰਸਥਾ ਬਣ ਗਈ। ਉਨ੍ਹਾਂ ਕਿਹਾ ਕਿ ਨੈਸ਼ਨਲ ਐਕਰੀਡੇਸ਼ਨ ਐਂਡ ਐਸਸਮੈਂਟ ਕੌਂਸਲ, ਬੰਗਲੌਰ ਵੱਲੋਂ ਏ ਪਲਸ ਗ੍ਰੇਡ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵੱਲੋਂ ਮਾਨਤਾ ਪ੍ਰਾਪਤ ਕਰਨ ਤੋਂ ਬਾਅਦ ਕਾਲਜ ਲਈ ਇਹ ਇਕ ਹੋਰ ਮੀਲ ਪੱਥਰ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-