Total views : 5511187
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਸਾਬਕ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਜ ਭਾਰਤੀ ਜਨਤਾ ਪਾਰਟੀ ਵਿੱਚ ਅਮਿੰਰਤਸਰ ਵਿਖੇ ਸ਼ਾਮਿਲ ਹੋ ਗਏ ਬਾਸਰਕੇ ਨੂੰ ਪੰਜਾਬ ਭਾਜਪਾ ਦੇ ਪਧਾਨ ਸ੍ਰੀ ਸਨੀਲ ਜਾਖੜ ,ਵਿਜੇ ਰੂਪਾਨੀ ਸਾਬਕ ਮੁੱਖ ਮੰਤਰੀ ਗੁਜਰਾਤ ਇੰਚਾਰਜ ਪੰਜਾਬ ਮਾਮਲੇ.ਸ੍ਰੀ ਨਿਵਾਸਲੂ ਭਰਭਾਰੀ ਪੰਜਾਬ,ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਭਾਜਪਾ ਵਿਚ ਸ਼ਾਮਲ ਕਰਾਇਆ ਇਸ ਮੋਕੇ ਕੇਵਲ ਸਿੰਘ ਢਿੱਲੋ,ਰਾਣਾ ਗੁਰਮੀਤ ਸਿੰਘ, ਜਿਲਾ ਪ੍ਰਧਾਨ ਸ: ਹਰਵਿੰਦਰ ਸਿੰਘ ਸ਼ੰਧੂ , ਜਗਮੋਹਣ ਸਿੰਘ ਰਾਜੂ ,ਅਮਰਪਾਲ ਸਿੰਘ ਬੋਨੀ ਅਜਨਾਲਾ,ਰਾਜਿੰਦਰ ਮੋਹਣ ਸਿੰਘ ਛੀਨਾ, ਦਵਿੰਦਰ ਭਲਵਾਨ,ਹਰਜਿੰਦਰ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਟਿੱਕਾ, ਆਦਿ ਹਾਜਰ ਸਨ ।
ਬਾਸਰਕੇ ਨੂੰ ਪਾਰਟੀ ‘ਚ ਸ਼ਾਮਿਲ ਕਰਨ ਲਈ ਸੂਬਾ ਪ੍ਰਧਾਨ ਤੇ ਕੇਦਰੀ ਲੀਡਰਸ਼ਿਪ ਪੁੱਜੀ
ਇਸ ਮੋਕੇ ਇੰਦਰਜੀਤ ਸਿੰਘ ਬਾਸਰਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਲੀਡਰਲੈਸ ਹੋ ਗਈ ਹੈ ਅਤੇ ਪ੍ਰੀਵਾਰਵਾਦ ਵਿੱਚ ਫਸਕੇ ਰਹਿ ਗਈ ਹੈ ਉਨਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਭਾਰੀ ਪ੍ਰਸੰਸਾ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਨੇ ਦਸ ਸ਼ਾਲ ਵਿੱਚ ਦੇਸ਼ ਨੂੰ ਬਹੁਤ ਅੱਗੇ ਲਿਜਾਇਆ ਹੈ ਸ੍ਰੀ ਮੋਦੀ ਦੀਆਂ ਚੰਗੀਆਂ ਨੀਤੀਆਂ ਕਾਰਨ ਮੈ ਭਾਜਪਾ ਵਿਚ ਸ਼ਾਮਲ ਹੋਇਆ ਹਾਂ ਬਾਸਰਕੇ ਨੇ ਕਿਹਾ ਕਿ ਮੈ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸ੍ਰੀ ਤਰੁਣ ਚੁਗ ਅਤੇ ਦਵਿੰਦਰ ਭਲਵਾਨ ਦੀ ਪ੍ਰੇਰਣਾ ਨਾਲ ਭਾਜਪਾ ਵਿਚ ਸ਼ਾਮਲ ਹੋਇਆ ਹਾਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ