Total views : 5511196
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਰਗਰਮ ਸਮਾਜ ਸੇਵਕ ਰਾਜ ਕੁਮਾਰ ਲੁੱਧੜ ਨੇ ਪੱਤਰਕਾਰਾਂ ਨਾਲ ਪੰਜਾਬ ਵਿੱਚ ਵੱਧ ਚੁੱਕੇ ਚਿੱਟੇ ਦੇ ਨਸ਼ੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਦੌਰਾਨ ਨੌਜਵਾਨ ਪੀੜ੍ਹੀ ਚਿੱਟੇ ਵਰਗੇ ਜਾਨਲੇਵਾ ਨਸ਼ੇ ਦੀ ਦਲ ਦਲ ਵਿੱਚ ਫਸੀ ਹੋਈ ਅੰਦਰੋਂ ਅੰਦਰੀ ਘੁਣ ਵਾਂਗ ਖਤਮ ਹੁੰਦੀ ਜਾ ਰਹੀ ਹੈ। ਕਿਉਂਕਿ ਹੈਰੋਇਨ ਦੇ ਨਸ਼ੇ ਨਾਲ ਸਾਨੂੰ ਸਰੀਰਕ ਨੁਕਸਾਨ, ਆਰਥਿਕ ਨੁਕਸਾਨ, ਮਨੋਵਿਗਿਆਨਿਕ ਨੁਕਸਾਨ, ਕਾਨੂੰਨੀ ਨੁਕਸਾਨ ਅਤੇ ਪਰਿਵਾਰਕ ਤੇ ਸਮਾਜਿਕ ਨੁਕਸਾਨ ਹੁੰਦਾ ਹੈ।
ਖੇਡਣ ਨਾਲ ਮਾਨਸਿਕ ਤਨਾਅ ਦੂਰ ਹੁੰਦਾ ਹੈ ਤੇ ਚਿਹਰਿਆਂ ਤੇ ਰੌਣਕ ਆਉਂਦੀ ਹੈ ਖੇਡਾਂ ਵਿੱਚ ਚੰਗੀਆਂ ਤੇ ਵੱੱਡੀਆਂ ਮੱਲਾਂ ਮਾਰਨ ਵਾਲੇ ਨੂੰ ਨੌਕਰੀਆਂ ਤੇ ਤਗਮੇ ਆਦਿ ਨਾਲ ਮਾਨ- ਸਨਮਾਨ ਮਿਲਦਾ ਹੈ ਜਿਸ ਨਾਲ ਮਾਪਿਆਂ ਦੀ ਇੱਜਤ ਮਾਣ ਵਿੱਚ ਵਾਧਾ ਹੁੰਦਾ ਹੈ ਤੇ ਦੇਸ਼ ਦਾ ਨਾਂ ਚਮਕਦਾ ਹੈ ਇਸ ਕਰਕੇ ਨੌਜਵਾਨ ਨਸ਼ੇ ਤੋਂ ਖਹਿੜਾ ਛੁਡਾਉਣ ਲਈ ਖੇਡਾਂ ਨੂੰ ਅਪਨਾਉਣ। ਇਸ ਮੌਕੇ ਰਾਜ ਕੁਮਾਰ ਲੁੱਧੜ ਦੇ ਨਾਲ ਗੁਰਪ੍ਰੀਤ ਗੋਲਾ, ਸੁਖਵਿੰਦਰ ਸਿੰਘ ਫੌਜੀ, ਗੁਰਸ਼ਰਨ ਸਿੰਘ ਭੱਟੀ, ਜਤਿੰਦਰ ਗੁਲਸ਼ਨ, ਡਾ. ਕਰਨਪ੍ਰੀਤ ਸਿੰਘ ਤੇ ਵਿਜੈ ਕੁਮਾਰ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-