ਆਪ ‘ਚ ਸ਼ਾਮਲ ਹੋਏ ਜੋਧਾਨਗਰੀ  ਵਾਸੀਆਂ ਦਾ ਈ ਟੀ ਓ ਵੱਲੋ ਸਵਾਗਤ

4684354
Total views : 5521256

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ/ਬੱਬੂ ਬੰਡਾਲਾ 

 ਲੋਕਾਂ ਨੂੰ ਵਰਗਲ਼ਾਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਕੀਤੇ ਲੋਕ ਆਮ ਆਦਮੀ ਪਾਰਟੀ ਵਿੱਚ ਵਾਪਸ ਆਏ ਹਨ ।ਕਿਉਂਕਿ ਬਿਨਾ ਕਿਸੇ ਭੇਦ ਭਾਵ ਦੇ ਕਰਾਏ ਜਾ ਰਹੇ ਵਿਕਾਸ ਕਾਰਜਾਂ ਕਰਕੇ ਲੋਕ ਰਵਾਇਤੀ ਪਾਰਟੀਆਂ ਛੱਡ ਆਪ ਵਿੱਚ ਸ਼ਾਮਲ ਹੋ ਰਹੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਆਪ ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਜੋਧਾਨਗਰੀ  ਵਿੱਚ ਕਰਵਾਏ ਗਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਨੇ ਘਰ ਵਾਪਸੀ ਤੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਸਾਰੇ ਵਰਕਰਾਂ ਦਾ ਪਾਰਟੀ ਚਿੰਨ ਦੇ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਵਿੱਚ ਉੱਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਅਤੇ ਇਸ ਵਾਰ ਲੋਕ ਸਭਾ ਦੀ ਸੀਟ ਤੇ ਵੱਧ ਲੀਂਡ ਕਰਨ ਦੀ ਅਪੀਲ ਵੀ ਕੀਤੀ ।

ਇਸ ਮੌਕੇ ਨਗਰ ਦੀਆਂ ਬੀਬੀਆਂ ਨੇ ਕੈਬਨਿਟ ਮੰਤਰੀ ਨੂੰ ਨਸ਼ੇ ਰੋਕਣ ਦੀ ਜ਼ੋਰਦਾਰ ਮੰਗ ਅਤੇ ਗਰੀਬ ਲੋਕਾਂ ਦੀ ਕੱਟੀ ਕਣਕ ਸੁਰੂ ਕਰਾਉਣ ਅਤੇ ਨਰੇਗਾ ਦੇ ਪੈਸੇ ਪਵਾਉਣ ਲਈ ਕਿਹਾ ।ਇਸ ਮੌਕੇ ਆਪ ਆਗੂ ਗੁਰਮੁਖ ਸਿੰਘ ਸਰਜਾ ਨੇ ਕਿਹਾ ਕਿ ਉਹ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਗਰ ਵਾਸੀਆਂ ਦਾ ਧੰਨਵਾਦ ਕਰਦੇ ਹਨ ।ਇਸ ਮੌਕੇ ਪ੍ਰਮੁਖ ਆਗੂ ਗੁਰਮੀਤ ਕੌਰ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਰਮਾਣਾਂਚੱਕ, ਗੁਰਮੁਖ ਸਿੰਘ ਸਰਜਾ, ਪਰਮਿੰਦਰ ਸਿੰਘ, ਅਮਰਦੀਪ ਸਿੰਘ ਹਰਦੀਪ ਸਿੰਘ ਡੇਹਰੀਵਾਲ ਸਵਿੰਦਰ ਸਿੰਘ ਮੁਛੱਲ, ਮੱਸਾ ਸਿੰਘ ਰਾਏਪੁਰ, ਆਪ ਆਗੂ ਇਕਬਾਲ ਸਿੰਘ ਸਿੱਧੂ , ਤਲਵਿੰਦਰ ਸਿੰਘ ਬਾਊ , ਜਗੀਰ ਸਿੰਘ, ਜਸਬੀਰ ਸਿੰਘ,ਅਮਰੀਕ ਸਿੰਘ, ਹਰਜੀਤ ਸਿੰਘ ਫੌਜੀ, ਮੁਖ਼ਤਾਰ ਸਿੰਘ, ਵਰਿੰਦਰ ਸਿੰਘ ਅਤੇ ਸਾਮਲ ਹੋਣ ਵਾਲੇ ਨੰਬੜਦਾਰ ਬਲਜੀਤ ਸਿੰਘ ਕੁੰਨਣ ਸਿੰਘ ਹਰਪ੍ਰੀਤ ਕੌਰ, ਹਰਜੀਤ ਕੌਰ ,ਨਿਰਮਲ ਕੌਰ ,ਬਲਵਿੰਦਰ ਕੌਰ ਮੈਬਰ ਰਣਜੀਤ ਕੌਰ,ਗੁਰਪ੍ਰੀਤ  ਕੌਰ, ਜਜ ਸਿੰਘ, ਗੁਰਦੇਵ ਸਿੰਘ ਫ਼ਤਿਹ ਸ਼ਿੰਘ,ਨਿੰਮੋ, ਅਬੋ ਬੀਬੀ ਰਾਜ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ ਰਾਣੀ,ਹਰਜੀਤ ਕੌਰ,ਬਿੰਦਰ ਕੌਰ,ਸਿੰਦਰ ਕੌਰ,ਮਨਪ੍ਰੀਤ ਕੌਰ ,ਬੀਬੀ ਸੰਤੋਖੀ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News