





Total views : 5596575








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਥਾਣਾਂ ਇਸਲਾਮਾਬਾਦ ਵਿਖੇ ਦਰਜ ਦੋ ਵੱਖ ਵੱਖ ਮਾਮਲਿਆ ‘ਚ ਲੋੜੀਦੇ ਦੋਸ਼ੀਆਂ ਨੂੰ ਕਾਬੂ ਕਰਨ ਸਬੰਧੀ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਏ.ਡੀ.ਸੀ.ਪੀ ਸਿਟੀ (1) ਡਾ: ਦਰਪਣ ਆਹਲੂਵਾਲੀਆਂ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਨਵਪ੍ਰੀਤ ਸਿੰਘ ਉਰਫ ਲਵ ਪੁੱਤਰ ਸਵਿੰਦਰ ਸਿੰਘ ਵਾਸੀ ਗਲੀ ਨੰਬਰ 03, ਕੋਟ ਖਾਲਸਾ, ਅੰਮ੍ਰਿਤਸਰ ਨੂੰ ਮਿਤੀ 09.04.2024 ਨੂੰ ਕਬੀਰ ਪਾਰਕ ਚੌਕ ਦੇ ਖੇਤਰ ਤੋਂ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਉਨਾਂ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਗਗਨਪ੍ਰੀਤ ਸਿੰਘ ਵਾਸੀ ਇਸਲਾਮਾਬਾਦ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਜਿਸਦੀ ਸ਼ਾਦੀ ਸਤੰਬਰ-2023 ਨੂੰ ਹੋਈ ਸੀ। ਉਸਦੀ ਸ਼ਾਦੀ ਤੋਂ ਪਹਿਲਾਂ ਗ੍ਰਿਫ਼ਤਾਰ ਦੋਸ਼ੀ ਨਵਪ੍ਰੀਤ ਸਿੰਘ ਉਰਫ ਲਵ ਦੇ ਉਸਦੀ ਪਤਨੀ ਦੇ ਨਾਲ ਰਿਲੇਸ਼ਨ ਰਹੇ ਸਨ। ਸ਼ਾਦੀ ਤੋਂ ਬਾਅਦ ਵੀ ਦੋਸ਼ੀ ਨਵਪ੍ਰੀਤ ਸਿੰਘ ਆਉਦੇ-ਜਾਂਦੇ ਉਸਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਅਪਣੇ ਨਾਲ ਫਿਰ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ।

ਮਿਤੀ 29-02-2024 ਨੂੰ ਵਕਤ ਕਰੀਬ 10:30 AM ਮੁਦੱਈ ਗਗਨਪ੍ਰੀਤ ਸਿੰਘ ਅਤੇ ਉਸਦੀ ਪਤਨੀ ਅਪਣੇ ਰਿਸ਼ਤੇਦਾਰ ਜੋ ਕਿ ਟੀ.ਬੀ ਹਸਪਤਾਲ,ਅੰਮ੍ਰਿਤਸਰ ਵਿੱਖੇ ਦਾਖਲ ਸੀ ਨੂੰ ਖਾਣਾ ਦੇਣ ਲਈ ਘਰੋਂ ਨਿਕਲੇ ਤੇ ਜਦੋ ਉਹ ਘਰ ਦੇ ਬਾਹਰ ਗਲੀ ਵਿੱਚ ਪੁੱਜੇ ਤਾਂ ਦੋਸ਼ੀ ਨਵਪ੍ਰੀਤ ਸਿੰਘ ਉਰਫ਼ ਲਵ ਜੋ ਅਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਅਤੇ ਆਉਂਦੇ ਹੀ ਮੁਦੱਈ ਗਗਨਪ੍ਰੀਤ ਸਿੰਘ ਨਾਲ ਬਹਿਸ-ਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਇੰਨੇ ਵਿੱਚ ਦੋਸ਼ੀ ਨਵਪ੍ਰੀਤ ਸਿੰਘ ਉਰਫ਼ ਲਵ ਨੇ ਅਪਣੇ ਡੱਬ ਵਿੱਚੋ ਪਿਸਟਲ ਕੱਡ ਕੇ ਜਾਨੋ ਮਾਰਨ ਦੀ ਨੀਅਤ ਨਾਲ ਮੁਦੱਈ ਗਗਨਪ੍ਰੀਤ ਸਿੰਘ ਉਪਰ ਗੋਲੀਆ ਚਲਾ ਦਿੱਤੀਆ ਅਤੇ ਜਾਨੋ ਮਾਰਨ ਦੀਆਂ ਧਮਕੀਆ ਦਿੰਦਾ ਹੋਇਆ, ਅਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਮੋਕੇ ਤੋ ਭੱਜ ਗਿਆ।ਦੋਸ਼ੀ ਨਵਪ੍ਰੀਤ ਸਿੰਘ ਉਰਫ਼ ਲਵ ਪਾਸੋ ਵਾਰਦਾਤ ਵਿੱਚ ਵਰਤਿਆ, ਇਸਦਾ ਲਾਇਸੈਸੀ ਪਿਸਟਲ .32 ਬੋਰ ਅਤੇ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਦੌਰਾਨ ਉਨਾਂ ਨੇ ਦੱਸਿਆ ਕਿ ਹਨੀਟਰੈਪ ਦੇ ਇਕ ਹੋਰ ਮਾਮਲੇ ‘ਚ ਲੋੜੀਦੇ ਨੂੰ ਪੁਲਿਸ ਪਾਰਟੀ ਵਲੋ ਲੋੜੀਂਦੇ ਦੋਸ਼ੀ ਜੁਗਰਾਜ ਸਿੰਘ ਉਰਫ ਸ਼ੁਟਰ ਪੁੱਤਰ ਬੱਬੀ ਸਿੰਘ ਨੂੰ ਪੁਲਿਸ ਪਾਰਟੀ ਵਲੋ 07.04.2024 ਨੂੰ ਕਾਬੂ ਕੀਤਾ ਗਿਆ ਹੈ।
ਮੁਕੱਦਮਾਂ ਵਿੱਚ ਗ੍ਰਿਫ਼ਤਾਰ ਦੋਸ਼ੀਆਂ ਨੇ ਅਪਣੇ ਸਾਥੀਆ ਸਾਜਨ ਪੱਟੀ, ਗੁਰਦਾਸ ਵਲਟੋਹਾ ਅਤੇ ਕਰਨਦੀਪ ਸਿੰਘ ਅਲਗੋ ਖੁਰਦ ਨਾਲ ਮਿਲ ਕੇ ਮੁਦੱਈ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੱਤੀ ਬਾਬਾ ਜੀਵਨ ਸਿੰਘ, ਪਿੰਡ ਸਾਘਣਾ, ਥਾਣਾ ਚਾਟ ਵੰਡ, ਜਿਲਾ ਅਮ੍ਰਿਤਸਰ ਜੋ ਕਿ ਆਪਣੇ ਪਿੰਡ ਦਾ ਸ਼ੋਸ਼ਲ ਵਰਕਰ ਹੈ ਅਤੇ ਉਸਦਾ ਸ਼ੋਸ਼ਲ ਸਾਈਟ ਇੰਸਟਾਗ੍ਰਾਮ ਪਰ ਤਾਜਪ੍ਰੀਤ ਕੌਰ ਨਾਲ ਸੰਪਰਕ ਹੋਇਆ। ਜਿਸਨੇ, ਉਸਨੂੰ, ਉਸਦੀ ਇੰਸਟਾਗ੍ਰਾਮ ਤੇ ਫਰੈਂਡ ਰਿਕਵੈਸਟ ਭੇਜੀ ਤੇ ਇਹਨਾਂ ਦੀ ਦੋਸਤੀ ਹੋ ਗਈ।
ਮਿਤੀ 14.03.2024 ਨੂੰ ਤਾਜਪ੍ਰੀਤ ਕੌਰ ਨੇ ਇੰਸਟਾਗ੍ਰਾਮ ਤੇ ਸੰਪਰਕ ਕਰਕੇ ਮੁਦੱਈ ਗੁਰਜੰਟ ਸਿੰਘ ਨੂੰ ਕਿਹਾ ਕਿ ਉਹ, ਮਿਤੀ 15.03.2024 ਨੂੰ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਰਾਮਗੜੀਆ ਗੇਟ, ਅੰਮ੍ਰਿਤਸਰ ਵਿਖੇ ਮਿਲੇ। ਜਿਸਤੇ ਮਿਤੀ 15.03.2024 ਨੂੰ ਮੁਦੱਈ ਮੁਕੱਦਮਾਂ ਗੁਰਜੰਟ ਸਿੰਘ ਆਪਣੇ ਇੱਕ ਦੋਸਤ ਪਲਿਵੰਦਰ ਸਿੰਘ ਪੁੱਤਰ ਗੁਰਿਦਆਲ ਸਿੰਘ ਵਾਸੀ ਪਿੰਡ ਸਾਘਣਾ ਦਾ ਬੁੱਲਟ ਮੋਟਰਸਾਈਕਲ ਉਧਾਰ ਮੰਗ ਕੇ ਵਕਤ ਕਰੀਬ 01.30 PM, ਰਾਮਗੜੀਆ ਗੇਟ ਪੁੱਜਾ।
ਜਿੱਥੇ ਉਸਨੂੰ ਤਾਜਪ੍ਰੀਤ ਕੌਰ ਮਿਲੀ ਤੇ ਤਾਜਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ, ਝਬਾਲ ਰੋਡ, ਅੰਮ੍ਰਿਤਸਰ ਤੋ ਆਪਣਾ ਸਰਟੀਫਕੇਟ ਲੈ ਕੇ ਆਉਣਾ ਹੈ, ਤੁਸੀ ਮੇਰੇ ਨਾਲ ਚੱਲੋ। ਜਿਸ ਤੇ ਮੁਦੱਈ ਮੁਕੱਦਮਾਂ ਗੁਰਜੰਟ ਸਿੰਘ ਅਤੇ ਤਾਜਪ੍ਰੀਤ ਕੌਰ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਪ੍ਰਧਾਨ ਮੰਤਰੀ ਕੋਸ਼ਲ ਕੇਂਦਰ ਦੇ ਬਾਹਰ ਪੁਜੇ ਤਾਂ ਉਸ ਵਕਤ ਸੈਂਟਰ ਦੇ ਬਾਹਰ ਪਹਿਲਾਂ ਤੋਂ ਹੀ 03 ਲੜਕੇ ਮੋਟਰ ਸਾਈਕਲ ਸਪਲੈਡਰ ਤੇ ਖੜੇ ਸਨ। ਤਾਜਪ੍ਰੀਤ ਕੌਰ ਬਹਾਨੇ ਨਾਲ ਸੈਂਟਰ ਦੇ ਅੰਦਰ ਚਲੀ ਗਈ ਤਾਂ ਉੱਥੇ ਖੜੇ ਲੜਕਿਆ ਨੇ ਮੁਦੱਈ ਮੁਕੱਦਮਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਾਨੋ ਮਾਰ ਦੇਣ ਦੀ ਨੀਅਤ ਨਾਲ ਆਪਣੇ ਦਸਤੀ ਪਿਸਟਲ ਦੇ ਫਾਇਰ ਕੀਤੇ। ਜੋ ਉਸਦੀ ਸੱਜੀ ਲੱਤ ਦੇ ਗਿੱਟੇ ਤੇ ਲੱਗੇ। ਉਹ ਮੁਦੱਈ ਦਾ ਬੁੱਲਟ ਮੋਟਰਸਾਈਕਲ, ਮੋਬਇਲ ਫੋਨ ਮਾਰਕਾ ਸੈਮਸੰਗ ਅਤੇ ਕ੍ਰੀਬ 7-8 ਹਜਾਰ ਰੁਪਏ ਜਬਰਦਬਤੀ ਖੋਹ ਕੇ ਮੋਟਰਸਾਈਕਲਾਂ ਸਮੇਤ ਨਿਕਲ ਗਏ।
ਵਜਾ ਰੰਜਿਸ਼ ਇਹ ਹੈ ਕਿ ਤਾਜਪ੍ਰੀਤ ਕੌਰ ਅਤੇ ਇਸਦੇ ਜੇਲ ਅੰਦਰ ਬੰਦ ਸਾਥੀ ਰਸ਼ਪਾਲ ਸਿੰਘ ਉਰਫ ਰਿਸ਼ੀ ਨੇ ਸੋਚੀ ਸਮਝੀ ਸਜਿਸ਼ ਤਹਿਤ ਮੁਕੱਦਮਾ ਮੁਦੱਈ ਉਪਰ ਹਨੀ ਟਰੈਪ ਲਗਵਾਕੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਤੇ ਉਸ ਨਾਲ ਲੁੱਟ ਖੋਹ ਵੀ ਕੀਤੀ। ਮੁਕੱਦਮਾ ਦੋਸ਼ੀ ਪਾਸੋ ਖੋਹਸੁਦਾ ਬੁਲਟ ਮੋਟਰਸਾਇਕਲ ਬ੍ਰਾਮਦ ਕੀਤਾ ਜਾ ਚੁੱਕਾ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਤ ਕੀਤੀ ਜਾਵੇਗੀ।ਇਸ ਸਮੇ ਉਨਾਂ ਨਾਲ ਸ੍ਰੀ ਸੁਰਿੰਦਰ ਸਿੰਘ ਏ.ਸੀ.ਪੀ. ਸੈਂਟਰਲ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਿੰਦਰ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-