





Total views : 5596681








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬਾਰਡਰ ਨਿਊਜ ਸਰਵਿਸ
ਪੰਜਾਬ ਦੇ ਬਠਿੰਡਾ ’ਚ ਇਕ ਲੜਕੀ ਨੇ ਹੋਟਲ ਦੇ ਕਮਰੇ ’ਚ ਨੌਜਵਾਨ ਦਾ ਗਲਾ ਵੱਢ ਦਿੱਤਾ। ਉਸ ਨੇ ਬਲੇਡ ਨਾਲ ਗਰਦਨ ’ਤੇ ਵਾਰ ਕੀਤਾ ਸੀ, ਜਿਸ ਕਾਰਨ ਪੂਰੇ ਕਮਰੇ ’ਚ ਖੂਨ ਹੀ ਖੂਨ ਸੀ। ਹਾਲਾਂਕਿ ਨੌਜਵਾਨ ਵਾਲ-ਵਾਲ ਬਚ ਗਿਆ ਹੈ ਅਤੇ ਉਸ ਦਾ ਬਠਿੰਡਾ ਏਮਜ਼ ’ਚ ਇਲਾਜ ਚੱਲ ਰਿਹਾ ਹੈ। ਸਿਵਲ ਲਾਈਨ ਥਾਣੇ ਦੇ ਐਸ.ਐਚ.ਓ ਹਰਜੋਤ ਸਿੰਘ ਅਨੁਸਾਰ ਲੜਕੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਹੋਟਲ ‘ਚ ਠਹਿਰੇ ਦੋਹਾਂ ‘ਚ ਹੋਈ ਲੜਾਈ ਦੌਰਾਨ ਪ੍ਰੇਮਿਕਾ ਨੇ ਕੀਤੀ ਬੇਵਫਾਈ! ਖੂਨ ਨਾਲ ਲੱਥ ਪੱਥ ਪ੍ਰੁੇਮੀ ਨੂੰ ਛੱਡ ਕੇ ਦੌੜੀ ਪ੍ਰੇਮਿਕਾ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ
ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅਨੁਸਾਰ ਮੰਗਲਵਾਰ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਹਨੂੰਮਾਨ ਚੌਕ ਨੇੜੇ ਮੂਨ ਸਟਾਰ ਹੋਟਲ ਵਿਚ ਇੱਕ ਲੜਕੀ ਨੇ ਇੱਕ ਨੌਜਵਾਨ ’ਤੇ ਬਲੇਡ ਨਾਲ ਹਮਲਾ ਕਰ ਦਿੱਤਾ ਹੈ। ਇਹ ਜਾਣਕਾਰੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਸੰਦੀਪ ਗੋਇਲ ਨੇ ਦਿੱਤੀ।
ਸੰਦੀਪ ਨੇ ਪੁਲਿਸ ਨੂੰ ਦੱਸਿਆ ਕਿ ਮਾਨਸਾ ਨਿਵਾਸੀ ਨੌਜਵਾਨ ਹਰਦੀਪ ਸਿੰਘ ਸੋਮਵਾਰ ਨੂੰ ਮਾਨਸਾ ਤੋਂ ਆਪਣੀ ਪ੍ਰੇਮਿਕਾ ਨਾਲ ਇਸ ਹੋਟਲ ’ਚ ਆਇਆ ਸੀ। ਸਾਰਾ ਦਿਨ ਦੋਵੇਂ ਕਮਰੇ ਵਿਚ ਹੀ ਰਹੇ। ਇਸ ਤੋਂ ਬਾਅਦ ਰਾਤ ਨੂੰ ਉਸ ਦੇ ਕਮਰੇ ’ਚੋਂ ਆਵਾਜ਼ ਆਈ। ਹੋਟਲ ’ਚ ਮੌਜੂਦ ਲੜਕੇ ਨੇ ਉਸ ਨੂੰ ਇਸ ਦੀ ਸੂਚਨਾ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-