Total views : 5504812
Total views : 5504812
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਾਹਿਤ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦ ਥਾਣਾਂ ਸਦਰ ਤੇ ਸਿਵਲ ਲਾਈਨ ਵਿਖੇ ਖੋਹ ਦੇ ਦਰਜ ਵੱਖ ਵੱਖ ਮਕੁੱਦਮਿਆਂ ਵਿੱਚ ਲੋੜੀਦੇ ਵਿਆਕਤੀਆਂ ਨੂੰ ਕਾਬੂ ਕਰਕੇ ਉਨਾਂ ਪਾਸੋ ਚੌਰੀ ਕੀਤਾ ਤੇ ਖੋਹ ਸ਼ੁਦਾ ਮਾਲ ਬ੍ਰਾਮਦ ਕੀਤਾ ਗਿਆ ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਇੱਕ ਪੱਤਰਕਾਰ ਸੰਮੇਲਨ ਦੌਰਾਨ ਏ.ਡੀ.ਸੀ.ਪੀ-2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਵਿਸ਼ਾਲ ਪੁੱਤਰ ਵਾਸੀ ਗਲੀ ਸੁਰੈਨ ਸਿੰਘ ਵਾਲੀ, ਮੁਹੱਲਾ ਗੁਰੂ ਕਾ ਖੂਹ, ਜਿਲਾ ਤਰਨ ਤਾਰਨ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਆਪਣੇ ਸਾਥੀ ਪ੍ਰਿੰਸ ਨਾਲ ਮੈਸਟਰੋ ਸਕੂਟਰ ਤੇ ਸਵਾਰ ਹੋ ਕੇ ਲਿਬਰਟੀ ਮਾਰਕੀਟ ਸਾਹਮਣੇ ਰੇਲਵੇ ਸਟੇਸ਼ਨ, ਅੰਮ੍ਰਿਤਸਰ ਦੀ ਮੋਬਾਈਲ ਮਾਰਕੀਟ ਵਿੱਚੋ ਮੋਬਾਈਲਾ ਦੇ ਗਾਰਡ, ਕਵਰ ਅਤੇ ਹੋਰ ਸਮਾਨ ਲੈਣ ਲਈ ਆਇਆ ਸੀ ਅਤੇ ਜਦੋਂ ਉਹ, ਸਮਾਨ ਲੈ ਕੇ ਮੈਸਟਰੋ ਸਕੂਟਰ ਤੇ ਵਾਪਸ ਤਰਨ-ਤਾਰਨ ਨੂੰ ਜਾਣ ਲੱਗੇ ਤਾਂ ਉਹ ਦੂਜੇ ਪਾਸੇ ਨਜਦੀਕ ਲੋਹੇ ਦੀਆਂ ਪੋੜੀਆ ਵਾਲਾ ਪੁੱਲ ਕੋਲ ਫੁੱਟਪਾਥ ਤੇ ਬਾਥਰੂਮ ਕਰਨ ਲੱਗ ਪਿਆ ਤੇ ਉਸਦੇ ਪਿੱਛਲੇ ਪਾਸੇ ਤੋ ਇੱਕ ਮੋਨਾ ਨੋਜਵਾਨ ਲੜਕਾ ਆਇਆ ਤੇ ਮੋਬਾਈਲ ਫੋਨ ਮਾਰਕਾ ਆਈ ਫੋਨ-7 ਰੰਗ ਗੋਲਡਨ ਖੋਹ ਕੇ ਲੈ ਗਿਆ।
ਜਿਸਤੇ ਥਾਣਾ ਸਿਵਲ ਲਾਈਨ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਮੋਬਾਇਲ ਫੋਨ ਖੋਹ ਕਰਨ ਵਾਲੇ ਲੜਕੇ ਸੁਖਰਾਜ ਸਿੰਘ ਉਰਫ ਲੂਸਨ ਪੁੱਤਰ ਗੁਰਮੇਜ ਸਿੰਘ ਵਾਸੀ 21 ਕਵਾਟਰ ਕ੍ਰਿਸਨਾ ਮੰਦਰ ਵਾਲੀ ਗਲੀ, ਨਰਾਇਣਗੜ ਛੇਹਰਟਾ, ਅੰਮ੍ਰਿਤਸਰ ਨੂੰ ਨਰਾਇਣਗੜ ਚੋਕ ਛੇਹਰਟਾ ਦੇ ਖੇਤਰ ਤੋਂ ਕਾਬੂ ਕਰਕੇ ਇਸ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਮਾਰਕਾ ਆਈ ਫੋਨ- 7 ਰੰਗ ਗੋਲਡਨ ਵੀ ਬ੍ਰਾਮਦ ਕੀਤਾ ਗਿਆ।
ਇਸਦਾ ਦੂਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤਰਾਂ ਹੀ ਸ੍ਰੀਮਤੀ ਰੇਖਾ ਸ਼ਰਮਾ ਵਾਸੀ ਪੁਲਿਸ ਲਾਈਨ, ਲਾਰੰਸ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਜਿਲ੍ਹਾ ਪਠਾਨਕੋਟ ਤੋਂ ਅੰਮ੍ਰਿਤਸਰ ਟਰੇਨ ਰਾਂਹੀ ਆ ਰਹੀ ਸੀ। ਵੇਰਕਾ ਸਟੇਸ਼ਨ ਤੇ ਉਤਰਨ ਕੇ ਮੁਦਈ ਮੁਕਦਮਾ ਸਮੇਤ ਆਪਣੀ ਲੜਕੀ ਨਾਲ ਈ ਰਿਕਸ਼ਾ ਤੇ ਸਵਾਰ ਹੋ ਕੇ ਪੁਲਿਸ ਲਾਈਨ ਰੋਡ ਨੂੰ ਜਾ ਰਹੇ ਸਨ ਤੇ ਜਦ ਈ ਰਿਕਸ਼ਾ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਸਾਹਮਣੇ ਪੁੱਜਾ ਤਾਂ ਪਿਛੋ ਦੋ ਮੋਨੇ ਨੋਜਵਾਨ ਲੜਕੇ ਮੋਟਰਸਾਇਕਲ ਪਰ ਆਏ। ਮੋਟਰਸਾਇਕਲ ਚਲਾਉਣ ਵਾਲੇ ਦੇ ਪਿਛੇ ਬੈਠੇ ਮੋਨੇ ਨੋਜਵਾਨ ਨੇ ਆਪਣੇ ਹੱਥ ਹੱਥ ਵਿੱਚ ਫੜੇ ਦਾਤਰ ਦੀ ਨੋਕ ਕੇ ਮੁਦਈਆਂ ਮੁਕੱਦਮਾ ਪਾਸੋ ਉਸਦਾ ਲੇਡੀਸ ਪਰਸ ਜਿਸ ਵਿੱਚ ਇਕ ਮੋਬਾਇਲ ਫੋਨ ਖੋਹ ਕੇ ਨਿਕਲ ਗਏ।
ਜਿਸਤੇ ਥਾਣਾ ਸਿਵਲ ਲਾਈਨ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਹਰਸਿਮਰਨ ਸਿੰਘ ਉਰਫ ਸੈਮ ਵਾਸੀ ਪਿੰਡ ਨੇਸਟਾ, ਥਾਣਾ ਘਰਿੰਡਾ, ਅਟਾਰੀ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਹਰਪ੍ਰੀਤ ਸਿੰਘ ਉਰਫ ਮਾਉ ਵਾਸੀ ਨਵੀ ਅਬਾਦੀ ਚਰਚ ਵਾਲੀ ਗਲੀ, ਅਟਾਰੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 02-04-2024 ਨੂੰ ਗੁਰੁ ਨਾਨਕ ਹਸਪਤਾਲ ਮੈਡੀਕਲ ਕਾਲਜ ਮਜੀਠਾ ਰੋਡ ਦੇ ਖੇਤਰ ਤੋ ਕਾਬੂ ਕਰਕੇ ਇਹਨਾਂ ਪਾਸੋਂ ਮੁਦੱਈ ਪਾਸੋਂ ਖੋਹ ਕੀਤਾ ਗਿਆ ਲੇਡੀਸ ਪਰਸ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਵੀ ਬ੍ਰਾਮਦ ਕੀਤਾ ਗਿਆ ।
ਜਦੋ ਕਿ ਇਕ ਹੋਰ ਮਾਮਲੇ ‘ਚ ਏ.ਐਸ.ਆਈ ਨਰਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਨਾਲ ਪੈਦਲ ਗਸ਼ਤ ਦੇ ਸਬੰਧ ਵਿੱਚ ਨਾਲਵਟੀ ਚੋਕ ਵਿੱਖੇ ਮੌਜੂਦ ਸਨ ਤਾਂ ਸੂਚਨਾਂ ਦੇ ਅਧਾਰ ਤੇ ਸ਼ਹਿਰ ਵਿੱਚੋ ਵੱਖ ਵੱਖ ਥਾਵਾਂ ਤੋਂ ਚੌਰੀਆਂ ਕਰਨ ਵਾਲੇ ਇੱਕ ਵਿਅਕਤੀ ਰਾਜਾ ਪੁੱਤਰ ਧੀਰਨ ਵਾਸੀ ਭਗਤ ਸਿੰਘ ਕਲੋਨੀ, ਅੰਮ੍ਰਿਤਸਰ ਨੂੰ ਨਹਿਰ ਸ਼ਾਪਿੰਗ ਕੰਪਲੈਕਸ ਖੇਤਰ ਤੋਂ ਕਾਬੂ ਕਰਕੇ ਇਸ ਪਾਸੋਂ ਚੋਰੀ ਸ਼ੁਦਾ ਲੈਪਟਾਪ HP ਰੰਗ ਸਿਲਵਰ ਅਤੇ 2 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਇਸਤਰਾਂ ਹੀ ਸ੍ਰੀਮਤੀ ਸ਼ੈਲੀ ਮਲਹੋਤਰਾ ਵਾਸੀ ਚਾਂਦ ਐਵੀਨਿਊ, ਫਤਿਹਗੜ੍ਹ ਚੂੜੀਆਂ ਰੋਡ, ਅੰਮ੍ਰਿਤਸਰ ਵੱਲੋ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਸਮਾਂ ਕ੍ਰੀਬ 04:00 ਵਜੇ ਸ਼ਾਮ ਆਪਣੀ ਗਲੀ ਵਿੱਚ ਪੈਦਲ ਜਾ ਰਹੀ ਸੀ ਅਤੇ ਉਸ ਗਲੀ ਵਿੱਚ ਐਕਟਿਵਾ ਨੰਬਰੀ PB02-DB-1857 ਤੇ 02 ਲੜਕੇ ਆਏ ਅਤੇ ਉਸਦੇ ਹੱਥ ਵਿੱਚ ਫੜਿਆ ਮੋਬਾਇਲ ਸੈਮਸੰਗ M-14-5G ਰੰਗ ਨੀਲਾ ਝਪਟਮਾਰ ਕੇ ਖੋਹ ਕੇ ਲੈ ਗਏ। ਜਿਸਤੇ ਥਾਣਾ ਸਦਰ, ਅੰਮ੍ਰਿਤਸਰ ਵੱਲੋਂ ਮੁਕੱਦਮਾਂ ਦਰਜ ਰਜਿਸਟਰ ਕੀਤਾ ਗਿਆ।
ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਸਬ-ਇੰਸਪੈਕਟਰ ਪਲਵਿੰਦਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਦਵਿੰਦਰਜੀਤ ਸਿੰਘ ਸਮੇਤ ਸਾਥੀ ਕਮਚਾਰੀਆਂ ਵੱਲੋਂ ਮੁਕੱਦਮਾ ਦੀ ਤਫਤੀਸ ਹਰ ਪਹਿਲੂ ਤੋ ਕਰਨ ਤੇ ਵਾਰਦਾਤ ਕਰਨ ਵਾਲੇ ਵਿਅਕਤੀ ਸੂਰਜ ਵਾਸੀ ਬਾਰਸੋਈ ਥਾਣਾ ਆਜਮ ਨਗਰ ਜਿਲ੍ਹਾ ਕਟਿਆਰ ਬਿਹਾਰ ਹਾਲ ਵਾਸੀ ਨੰਬਰ 01 ਨੇੜੇ ਬਾਬਾ ਮੀਰ ਸ਼ਾਹ ਨਿਊ ਨਹਿਰੂ ਕਲੋਨੀ, 88 ਫੁੱਟ ਰੋਡ ਮਜੀਠਾ ਰੋਡ, ਅੰਮ੍ਰਿਤਸਰ ਅਤੇ ਆਯੂਸ਼ ਵਾਸੀ ਪਿੰਡ ਗਾਗਰ ਵਾਲਾ ਥਾਣਾ ਸਦਰ ਹਾਲ ਵਾਸੀ ਗਲੀ ਨੰ. 07 ਨੇੜੇ ਖਾਲਸਾ ਡੇਅਰੀ, ਨਿਊ ਗ੍ਰੀਨ ਫੀਲਡ ਮਜੀਠਾ ਰੋਡ, ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ। ਜਿਸ ਜੂਪੀਟਰ ਸਕੂਟਰੀ ਨੰਬਰੀ PB02-DB-1857 ਰੰਗ ਗ੍ਰੇਅ ਤੇ ਝਪਟਮਾਰ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ, ਵੀ ਬ੍ਰਾਮਦ ਕੀਤੀ ਗਈ ਹੈ। ਇਹਨਾਂ ਨੇ ਖੋਹਸੁਦਾ ਮੋਬਾਇਲ ਜਿਸ ਵਿਕਅਤੀ ਨੂੰ ਦਿੱਤਾ ਸੀ, ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਸਮੇ ਉਨਾਂ ਨਾਲ ਸ਼੍ਰੀ ਵਰਿੰਦਰ ਸਿੰਘ ਖੋਸਾ PPS, ਏ.ਸੀ.ਪੀ ਨੋਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਅਤੇ ਸਬ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-