ਨਿੱਜੀ ਸਕੂਲਾਂ ਵਿਰੁੱਧ ਝੂਠੀਆ ਸ਼ਕਾਇਤਾ ਕਰਕੇ ਬਲੈਕਮੇਲ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਏਗਾ-ਹਰਪਾਲ ਯੂ.ਕੇ

4675229
Total views : 5506738

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਪ੍ਰਾਈਵੇਟ ਨਿੱਜੀ ਸੰਸਥਾਵਾਂ ਬੱਚਿਆਂ ਨੂੰ ਵਿੱਦਿਅਕ ਦਾ ਦਾਨ ਦੇਣ ਦੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਨਿਯਮਾਂ ਅਧੀਨ ਇਹ ਸੰਸਥਾਵਾਂ ਚਲਦੀਆਂ ਹਨ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਇਹ ਮਾਨਤਾ ਦਿੰਦੇ ਹਨ ਅਤੇ ਉਹਨਾਂ ਦੇ ਨਿਯਮਾਂ ਦੇ ਆਧਾਰ ਤੇ ਇਹ ਸਕੂਲ ਚਲਦੇ ਹਨ। ਪਰ ਸਮਾਜ ਵਿਚ ਕੁਝ ਇਹੋ ਜਿਹੇ ਸ਼ਰਾਰਤੀ ਅਨਸਰ ਹਨ ਜੋ ਇਹਨਾਂ ਸਕੂਲਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਝੂਠੀਆ ਸ਼ਿਕਾਇਤਾਂ ਕਰਦੇ ਹਨ। ਜਿਨਾਂ ਦਾ ਇਹਨਾਂ ਪ੍ਰਾਈਵੇਟ ਸਕੂਲਾਂ ਨਾਲ ਕੋਈ ਵਾਸਤਾ ਨਹੀ ਹੈ

ਇਹਨਾਂ ਲੋਕਾਂ ਦਾ ਮਕਸਦ ਸਿਰਫ ਤੇ ਸਿਰਫ ਸਕੂਲਾਂ ਨੂੰ ਬਲੈਕਮੇਲ ਕਰਨਾ ਅਤੇ ਬੱਚਿਆਂ ਦੇ ਮਾਪਿਆਂ ਦੇ ਦਿਲਾਂ ਵਿਚ ਸਕੂਲਾਂ ਪ੍ਰਤੀ ਨਫਰਤ ਪੈਦਾ ਕਰਨਾ ਹੈ। ਇਹ ਹਰ ਸਾਲ ਕੋਈ ਨਾ ਕੋਈ ਬਲੈਕਮੇਲਰ ਅਖਬਾਰਾਂ ਵਿਚ ਆਪਣੀਆ ਟੀ.ਆਰ.ਪੀ. ਬਣਾਉਣ ਵਾਸਤੇ ਆਪਣਾ ਨਾਮ ਕਮਾਉਣ ਵਾਸਤੇ ਇਹੋ ਜਿਹੀਆ ਕੋਝੀਆ ਹਰਕਤਾਂ ਕਰਦੇ ਹਨ ਜਦੋਂਕਿ ਪਿਛਲੀ ਦਿਨੀਂ ਅਖਬਾਰਾਂ ਵਿਚ ਖਬਰ ਛਪੀ ਸੀ ਕਿ ਮੈਂ ਕੁਝ ਰਈਆ ਬਲਾਕ ਦੇ ਸਕੂਲਾਂ ਦੀ ਸ਼ਿਕਾਇਤ ਕੀਤੀ ਹੈ ਕਿ ਆਰ.ਟੀ.ਈ. ਐਕਟ ਦੇ ਅਧੀਨ ਇਹ ਬਚਿਆਂ ਨੂੰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਨਹੀ ਦਿੰਦੇ। ਜਦੋਂਕਿ ਪ੍ਰਾਈਵੇਟ ਸਕੂਲਾਂ ਦੀ ਸੰਸਥਾ ਰਾਸਾ ਯੂ.ਕੇ. ਨੇ ਬਹੁਤ ਵਾਰੀ ਸਰਕਾਰ ਨੂੰ ਚਿਠੀਆ ਲਿਖੀਆ ਹਨ ਕਿ ਸਾਨੂੰ ਆਰ.ਟੀ.ਈ.ਐਕਟ ਦੇ ਅਧੀਨ ਬਚਿਆਂ ਦੀ ਜੋ ਰਾਸ਼ੀ ਬਣਦੀ ਹੈ ਉਹ ਸਾਨੂੰ ਮੁਹਈਆ ਕਰਵਾਈ ਜਾਵੇ। 

ਪਰ ਜੋ ਭਾਰਤ ਸਰਕਾਰ ਦੀਆਂ ਹਦਾਇਤਾਂ ਹਨ ਕਿ ਉਹਨਾਂ ਬਚਿਆ ਦੀਆਂ ਫੀਸਾਂ ਸਕੂਲਾਂ ਨੂੰ ਦਿਤੀਆ ਜਾਣ ਅਤੇ ਉਹਨਾਂ ਬਚਿਆਂ ਦੀ ਪੰਜਾਬ ਸਿੱਖਿਆ ਵਿਭਾਗ ਮਾਨਯੋਗ ਡੀ.ਈ.ਓ. ਸਾਹਿਬਾਨ ਨੇ ਲਿਸਟ ਭੇਜਣੀ ਹੁੰਦੀ ਹੈ ਅਤੇ ਅਸੀਂ ਉਹ ਬਚੇ ਦਾਖਲ ਕਰਨੇ ਹੁੰਦੇ ਹਨ। ਫਿਰ ਬਾਰ-ਬਾਰ ਸਕੂਲਾਂ ਦੀਆ ਝੂਠੀਆਂ ਸ਼ਿਕਾਇਤਾਂ ਕਿਉਂ ਕੀਤੀਆ ਜਾ ਰਹੀਆ ਹਨ ਅਤੇ ਬਲੈਕਮੇਲ ਕਿਉਂ ਕੀਤਾ ਜਾਂਦਾ ਹੈ। ਅਗਰ ਇਹ ਸੰਸਥਾ ਜੋ ਅਖਬਾਰਾਂ ਵਿਚ ਝੂਠੀਆ ਸ਼ਿਕਾਇਤਾਂ ਕਰਦੀ ਹੈ ਜੇਕਰ ਇਹ ਬਾਜ ਨਾ ਆਈ ਤਾਂ ਇਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਨ ਤੇ ਮਜਬੂਰ ਹੋਵਾਂਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News