Total views : 5506767
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੁਲਸ ਥਾਣਾ ਕੱਥੂਨੰਗਲ ਦੇ ਅਧੀਨ ਆਉਂਦੇ ਪਿੰਡ ਅਜਾਇਬਵਾਲੀ ਦੇ ਨਿਵਾਸੀ ਨੌਜਵਾਨ ਜਗਰੂਪ ਸਿੰਘ ਜਿਸਦਾ ਕਿ ਅਜੇ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਵਲੋਂ ਅੱਜ ਆਪਣੀ ਪਤਨੀ ਤੇ ਸਾਲ਼ੇ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਗਰੂਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਅਜਾਇਬਵਾਲੀ ਦਾ ਚਾਰ ਮਹੀਨੇ ਪਹਿਲਾ ਵਿਆਹ ਲਵਲੀਨ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਬਾਬੋਵਾਲ ਥਾਣਾ ਕੱਥੂਨੰਗਲ ਨਾਲ ਹੋਇਆ ਸੀ।
ਥਾਣਾ ਕੱਥੂਨੰਗਲ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਤੇ ਸਾਲ਼ੇ ਖਿਲਾਫ ਕੀਤਾ ਮੁਕਦਮਾ ਦਰਜ
ਇਸੇ ਦੌਰਾਨ ਦੋਵਾਂ ਪਤੀ ਪਤਨੀ ਦੇ ਵਿਚਕਾਰ ਤਕਰਾਰ ਰਹਿਣਾ ਸ਼ੁਰੂ ਹੋ ਗਿਆ ਤੇ ਲਵਲੀਨ ਕੌਰ ਆਪਣੇ ਪੇ ਕੇ ਘਰ ਚਲੀ ਗਈ ਜਿਸ ਵਲੋਂ ਆਪਣੇ ਭਰਾ ਲਵਕਰਨ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਨੌਜਵਾਨ ਜਗਰੂਪ ਸਿੰਘ ਵਲੋਂ ਆਪਣੀ ਪਤਨੀ ਤੇ ਸਾਲ਼ੇ ਤੋਂ ਤੰਗ ਆ ਕੇ ਅੱਜ ਲਾਈਵ ਹੋਣ ਉਪਰੰਤ ਫਾਹਾ ਲੈਂ ਕੇ ਖੁਦਖੁਸ਼ੀ ਕਰ ਲਈ ਗਈ। ਇਸ ਸੰਬੰਧੀ ਪੁਲਸ ਥਾਣਾ ਕੱਥੂਨੰਗਲ ਦੇ ਐਸ ਐਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕੇ ਪੁਲਸ ਵਲੋਂ ਖੁਦਖੁਸ਼ੀ ਲਈ ਮਜ਼ਬੂਰ ਕਰਨ ਵਾਲੇ ਕਥਤ ਦੋਸ਼ੀ ਲਵਲੀਨ ਕੌਰ ਅਤੇ ਉਸਦੇ ਭਰਾ ਲਵਕਰਨ ਸਿੰਘ ਖਿਲਾਫਆਈ ਪੀ ਸੀ ਦੀ ਧਾਰਾ 306, 34 ਤਹਿਤ ਮੁਕੱਦਮਾ ਦਰਜ਼ ਕਰਕੇ ਦੋਵੇਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-