Total views : 5507391
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸਥਾਨਿਕ ਗਵਾਲਮੰਡੀ ਇਲਾਕੇ ਵਿੱਚ ਕਾਰ ਵਾਸ਼ਿੰਗ ਦਾ ਕੰਮ ਕਰਦੇ ਸਾਜਨ ਨਾਮ ਦੇ ਨੌਜਵਾਨ ਉੋਪਰ ਉਸਦੇ ਇੰਦਰਜੀਤ ਸਿੰਘ ਨਾਮੀ ਵਿਆਕਤੀ ਵਲੋ ਗੋਲੀਆਂ ਚਲਾਕੇ ਜਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਿਲਹਾਲ ਜ਼ਖ਼ਮੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦਾ ਪਤਾ ਲਗਦਿਆ ਹੀ ਏ.ਸੀ.ਪੀ ਪੱਛਮੀ ਸ: ਸੁਖਪਾਲ ਸਿੰਘ ਤੇ ਥਾਣਾਂ ਛਾਉਣੀ ਦੇ ਮੁੱਖੀ ਇੰਸ: ਗੁਰਚਰਨ ਸਿੰਘ ਨੇ ਪੁਲਿਸ ਪਾਰਟੀ ਨਾਲ ਪਾਹੁੰਚ ਕੇ ਜਾਇਜਾ ਲਿਆ . ਜਿਥੇ ਗੱਲ ਕਰਦਿਆ ਸ: ਸੁਖਪਾਲ ਸਿੰਘ ਨੇ ਦੱਸਿਆ ਕਿ ਜਖਮੀ ਨੌਜਵਾਨ ਦੇ ਬਾਪ ਦੇ ਬਿਆਨ ਲਿਖਕੇ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਏਗਾ।
ਜਿਸ ਸਬੰਧੀ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਗਵਾਲਮੰਡੀ ਦਾ ਰਹਿਣ ਵਾਲਾ ਸਾਜਨ (27) ਇਲਾਕੇ ‘ਚ ਕਾਰ ਵਾਸ਼ਿੰਗ ਦੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦੀ ਦੁਕਾਨ ਨੇੜੇ ਹੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਇੰਦਰਜੀਤ ਸਿੰਘ ਜੋ ਆਪਣੇ ਆਪ ਨੂੰ ਹਲਕਾ ਵਧਾਇਕ ਦਾ ਰਿਸ਼ਤੇਦਾਰ ਤੇ ਵਾਰਡ ਦਾ ਇੰਚਾਰਜ ਦੱਸਦਾ ਹੈ, ਨੇ ਪਾਰਟੀ ਦਫ਼ਤਰ ਖੋਲ੍ਹਿਆ ਹੋਇਆ ਹੈ । ਇਸ ਦਫ਼ਤਰ ‘ਚ ਰੋਜ਼ਾਨਾ ਸੈਂਕੜੇ ਲੋਕ ਆਉਂਦੇ ਰਹਿੰਦੇ ਹਨ। ਕਾਰ ਵਾਸ਼ਿੰਗ ਦੀ ਦੁਕਾਨ ਹੋਣ ਕਾਰਨ ਅਕਸਰ ਦੋਵਾਂ ਦੁਕਾਨਾਂ ਦੇ ਬਾਹਰ ਵਾਹਨਾਂ ਦੀ ਲੰਬੀ ਕਤਾਰ ਲੱਗ ਜਾਂਦੀ ਹੈ।
ਕਈ ਵਾਰ ਕਾਰ ਵਾਸ਼ਿੰਗ ਸਮੇਂ ਪਾਰਟੀ ਦਫਤਰ ਆਉਣ ਵਾਲੇ ਲੋਕਾਂ ‘ਤੇ ਪਾਣੀ ਦੇ ਛਿੱਟੇ ਵੀ ਪੈ ਜਾਂਦੇ ਹਨ। ਸਾਜਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਵੀ ਲੜਾਈ ਕਾਫੀ ਵੱਧ ਗਈ ਸੀ। ਪਰ ਬਾਅਦ ‘ਚ ਆਂਢ-ਗੁਆਂਢ ਦੇ ਲੋਕਾਂ ਨੇ ਦਖਲ ਦੇ ਕੇ ਦੋਵਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇੰਦਰਜੀਤ ਸਿੰਘ ਝਗੜੇ ਦੌਰਾਨ ਵਿਧਾਇਕ ਰਿਸ਼ਤੇਦਾਰ ਦੀ ਧੌਂਸ ਦਿੰਦਾ ਸੀ ਤੇ ਸਬਕ ਸਿਖਾਉਣ ਦੀਆਂ ਵੀ ਧਮਕੀਆਂ ਦੇ ਰਿਹਾ ਸੀ।