‘ਰੰਗਲਾ ਪੰਜਾਬ’ ਮੇਲੇ ਤਹਿਤ ਕਰਵਾਈ ਗਈ ਪੰਜ ਕਿਲੋਮੀਟਰ ਮੈਰਾਥਾਨ ਨੂੰ ਹਲਕਾ ਵਿਧਾਇਕ ਸ੍ਰੀ ਕੁੰਵਰ ਵਿਜੈ ਪ੍ਰਤਾਪ ਨੇ ਝੰਡੀ ਵਿਖਾ ਕੇ ਕੀਤਾ ਰਵਾਨਾ

4675615
Total views : 5507407

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ 

ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਮੇਲੇ ਤਹਿਤ ਤੰਦਰੁਸਤੀ ਦਾ ਸੰਦੇਸ਼ ਦੇਣ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਕਰਵਾਈ ਗਈ ਪੰਜ ਕਿਲੋਮੀਟਰ ਦੌੜ ਜਿਸ ਨੂੰ ਗਰੀਨਥਨ ਦਾ ਨਾਮ ਦਿੱਤਾ ਗਿਆ ਸੀ, ਵਿੱਚ ਜਸਬੀਰ ਕੌਰ ਅਤੇ ਲੜਕਿਆਂ ਦੇ ਵਰਗ ਵਿੱਚ ਤਰੁਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ਉੱਤੇ ਰਹੇ ਜੇਤੂਆਂ ਨੂੰ ਪੰਜੀ ਪੰਜੀ ਹਜਾਰ ਰੁਪਏ ਦੇ ਇਨਾਮ ਦਿੱਤੇ ਗਏ। ਦੂਸਰੇ ਸਥਾਨ ਉੱਤੇ ਸੁਖਮਨਦੀਪ ਕੌਰ, ਤੀਸਰੇ ਉੱਤੇ ਕੰਚਨ, ਚੌਥੇ ਉੱਤੇ ਹਰਪ੍ਰੀਤ ਕੌਰ ਅਤੇ ਪੰਜਵੇਂ ਉੱਤੇ ਲਕਸ਼ ਪ੍ਰੀਤ ਕੌਰ ਰਹੀ।

ਰੰਗਲਾ ਪੰਜਾਬ ਮੇਲੇ ਤਹਿਤ ਕਰਵਾਈ ਗਈ ਪੰਜ ਕਿਲੋਮੀਟਰ ਮੈਰਾਥਾਨ ਜਸਵੀਰ ਕੌਰ ਅਤੇ ਤਰੁਣ ਨੇ ਜਿੱਤੀ

ਇਸੇ ਤਰ੍ਹਾਂ ਲੜਕਿਆਂ ਦੇ ਵਰਗ ਵਿੱਚ ਤਰੁਨ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਨੇ ਦੂਸਰਾ, ਗੁਰਦੀਪ ਸਿੰਘ ਨੇ ਤੀਸਰਾ, ਬਲਬੀਰ ਕੁਮਾਰ ਨੇ ਚੌਥਾ ਤੇ ਸ਼ਿਵਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ਤੇ ਜੇਤੂਆਂ ਨੂੰ 25000 ਰੁਪਏ , ਦੂਸਰੇ ਸਥਾਨ ਦੇ ਜੇਤੂ ਨੂੰ 20 ਹਜ਼ਾਰ ਰੁਪਏ, ਤੀਸਰੇ ਸਥਾਨ ਲਈ 15 ਹਜ਼ਾਰ ਰੁਪਏ, ਚੌਥੇ ਲਈ 10 ਹਜ਼ਾਰ ਰੁਪਏ ਅਤੇ ਪੰਜਵੇਂ ਸਥਾਨ ਲਈ 5000 ਰੁਪਏ ਦਾ ਨਾਮ ਦਿੱਤਾ ਗਿਆ।
ਦੌੜ ਸਵੇਰੇ ਅੰਮ੍ਰਿਤ ਆਨੰਦ ਪਾਰਕ ਤੋਂ ਸ਼ੁਰੂ ਹੋਈ , ਜਿਸ ਨੂੰ ਹਲਕਾ ਵਿਧਾਇਕ ਸ੍ਰੀ ਕੁੰਵਰ ਵਿਜੈ ਪ੍ਰਤਾਪ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਉਹਨਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸੈਕਟਰੀ ਆਰ ਟੀ ਏ ਸ ਅਰਸ਼ਦੀਪ ਸਿੰਘ , ਸ ਅਰਵਿੰਦਰ ਸਿੰਘ ਭੱਟੀ, ਜਿਲਾ ਖੇਡ ਅਫਸਰ ਸੁਖਚੈਨ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News