ਪੰਜਾਬ ਬਚਾਓ ਯਾਤਰਾ ਦਾ ਚਵਿੰਡਾ ਦੇਵੀ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ

4673904
Total views : 5504742

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਦਾ ਅੱਜ ਮਜੀਠਾ ਹਲਕੇ ਦੇ ਕਸਬਾ ਚਵਿੰਡਾ ਦੇਵੀ ਵਿਖੇ ਪਹੁੰਚਣ ਤੇ ਅਕਾਲੀ ਦਲ ਦੇ ਹਜ਼ਾਰਾਂ ਸਮਰਥਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਦਲਾਵ ਦੇ ਨਾਮ ਤੇ ਵੋਟਾਂ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਣਾ ਲਈ ਪਰ ਲੋਕਾਂ ਨੂੰ ਅੱਜ ਤੱਕ ਕੋਈ ਵੀ ਸਮਾਜ ਭਲਾਈ ਦੀ ਸਹੂਲਤ ਨਹੀਂ ਦਿੱਤੀ ਉਹਨਾਂ ਕਿਹਾ ਕਿ ਭਗਵੰਤ ਮਾਨ ਪੂਰੀ ਤਰ੍ਹਾਂ ਦਿੱਲੀ ਵਾਲਿਆਂ ਦੀ ਕੱਠਪੁਤਲੀ ਬਣ ਕੇ ਕੰਮ ਕਰ ਰਹੇ ਹਨ ਅਤੇ ਪੰਜਾਬ ਦੇ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਬੰਦ ਕਰ ਰਹੇ ਹਨ। ਬਾਦਲ ਨੇ ਅੱਗੇ ਕਿਹਾ ਕਿ ਅਗਰ ਤੁਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਦਿਓ। ਉਹਨਾਂ ਕਿਹਾ ਕਿ ਅੱਜ ਜਿੰਨੀਆਂ ਵੀ ਲੋਕ ਭਲਾਈ ਸਕੀਮਾਂ ਹਨ ਜਿਨਾਂ ਵਿੱਚ ਸਗਨ ਸਕੀਮ ਕਿਸਾਨਾਂ ਨੂੰ ਮੁਕਤ ਬਿਜਲੀ ਐਸੀ ਭਾਈਚਾਰੇ ਲਈ ਆਟਾ ਦਾਲ ਸਕੀਮ ਐਸੀ ਭਾਈਚਾਰੇ ਲਈ ਬਿਜਲੀ ਫ੍ਰੀ ਆਦਿ ਸਮਾਜ ਭਲਾਈ ਦੀਆਂ ਸਕੀਮਾਂ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹਨ।

ਮਾਤਾ ਚਵਿੰਡਾ ਦੇਵੀ ਦੇ ਮੰਦਰ ਨਤਮਸਤਕ ਹੋਏ ਸੁਖਬੀਰ ਬਾਦਲ

ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਭਗਵੰਤ ਸਿੰਘ ਮਾਨ ਦੀ ਸਰਕਾਰ ਬਦਲਾਖ਼ੋਰੀ ਦੀ ਨੀਤੀ ਨਾਲ ਕੰਮ ਕਰ ਰਹੀ ਹੈ ਅਤੇ ਆਪਣੇ ਸਿਆਸੀ ਵਿਰੋਧੀਆਂ ਤੇ ਝੂਠੇ ਪਰਚੇ ਦਰਜ ਕਰਵਾ ਕੇ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇੱਕ ਵਾਰ ਤਾਂ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆ ਵਿੱਚ ਆ ਗਏ ਹਨ ਪਰ ਅੱਜ ਪੰਜਾਬ ਦੇ ਲੋਕ ਸੁਚੇਤ ਹੋ ਚੁੱਕੇ ਹਨ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਅਨਿਲ ਜੋਸ਼ੀ, ਯੋਧ ਸਿੰਘ ਸਮਰਾ, ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਸੁਖਬੀਰ ਸਿੰਘ ਗਿੱਲ, ਸਿਕੰਦਰ ਸਿੰਘ ਖਿਦੋਵਾਲੀ, ਮੈਨੇਜਰ ਸਰੂਪ ਸਿੰਘ ਢੱਡੇ, ਭਗਵੰਤ ਸਿੰਘ ਸਿਆਲਕਾ, ਭੁਪਿੰਦਰ ਸਿੰਘ ਬਿੱਟੂ, ਡਾਕਟਰ ਹਜ਼ਾਰਾਂ ਸਿੰਘ, ਸਵਰਨ ਸਿੰਘ ਮੁਨੀਮ, ਕੁਲਵੰਤ ਸਿੰਘ ਵੇਹਗਲ, ਅਜੇ ਕੁਮਾਰ ਗੋਲਡੀ, ਵਿੱਕੀ ਭੰਡਾਰੀ, ਹਰਪਾਲ ਸਿੰਘ ਲਾਡੀ, ਸੁਨੀਲ ਭੰਡਾਰੀ, ਵਿਜੇ ਭੰਡਾਰੀ, ਤਜਿੰਦਰ ਕਲਸੀ, ਪ੍ਰੇਮ ਵੇਹਗਲ, ਦੀਪੂ ਕਲਸੀ, ਉਪਕਾਰ ਸਿੰਘ ਕਾਰੀ, ਨਰਿੰਦਰਜੀਤ ਸਿੰਘ ਥਿੰਦ, ਜਸਬੀਰ ਸਿੰਘ ਹਦਾਇਤਪੁਰਾਂ, ਰਾਜੂ ਭੰਡਾਰੀ, ਬਿੱਕਾ ਵੇਹਗਲ, ਹੀਰੋ ਕਲਸੀ, ਬਿੱਲਾ ਭੰਡਾਰੀ, ਮੁਨੀਸ਼ ਕੁਮਾਰ ਗੋਰਖਾ ਚੋਹਾਨ, ਰਾਜੂ ਹਾਰਡਵੇਅਰ, ਸੇਠੀ ਵੇਹਗਲ, ਧੀਰਜ ਭੰਡਾਰੀ, ਜਸਵੰਤ ਸਿੰਘ ਬਿੱਟੂ, ਦਲਬੀਰ ਸਿੰਘ ਧੰਜਲ, ਲੱਕੀ ਧੰਜਲ, ਕੰਵਲਜੀਤ ਸਿੰਘ ਕੰਵਲ, ਅਨੁਜ ਭੰਡਾਰੀ, ਸਰਪੰਚ ਜਸਪਾਲ ਸਿੰਘ ਭੋਆ ਗੁਰਭੇਜ ਸਿੰਘ ਸੋਨਾ ਭੋਆ ਆਦਿ ਸੈਂਕੜੇ ਅਕਾਲੀ ਵਰਕਰ ਹਾਜਰ ਸਨ।

Share this News