ਖਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਤਿੰਨ ਰੋਜਾ ਇੰਟਰ ਸਕੂਲ ਅਥਲੈਟਿਕਸ ਮੀਟ ਸਮਾਪਿਤ

4674384
Total views : 5505500

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਖਾਲਸਾ ਕਾਲਜ ਚਵਿੰਡਾ ਦੇਵੀ ਵੱਲੋਂ ਤਿੰਨ ਰੋਜਾ ਇੰਟਰ ਸਕੂਲ ਅਥਲੈਟਿਕਸ ਮੀਟ 2023-24 ਦੇ ਅੱਜ ਫਾਈਨਲ ਮੁਕਾਬਲਿਆਂ ਦੌਰਾਨ ਕਾਲਜ ਵਿਦਿਆਰਥੀਆਂ(ਲੜਕੇ ਅਤੇ ਲੜਕੀਆਂ )ਦੇ 100ਮੀਟਰ, 200 ਮੀਟਰ ਅਤੇ 400 ਮੀਟਰ ਦੌੜ, ਲੌਂਗ ਜੰਪ, ਛਾੱਟ ਜੰਪ, ਰੱਸਾ ਖਿੱਚਣ,ਖੋ-ਖੋ, ਥਰੀ ਲੈੱਗ ਰੇਸ, ਮਾਰਬਲ ਸਪੂਨ ਰੇਸ ਆਦਿ ਖੇਡ ਮੁਕਾਬਲੇ ਕਰਵਾਏ ਗਏ। ਇਸ ਤੋਂ ਪਹਿਲਾਂ ਇਲਾਕੇ ਦੇ 20 ਤੋਂ 25 ਦੇ ਕਰੀਬ ਸਕੂਲਾਂ ਦੇ ਮੁਕਾਬਲੇ ਵੀ ਕਰਵਾਏ ਗਏ ਸਨ। ਇਹਨਾਂ ਮੁਕਾਬਲਿਆਂ ਵਿੱਚੋਂ ਓਵਰਆਲ ਚੈਂਪਅਨ ਟਰਾਫ਼ੀ ਸੈਂਟ ਸੋਲਜਰ ਇਲਾਇਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਨਾ ਰਹੀ।

ਕਾਲਜ ਵਿੱਚੋਂ ਓਵਰਆਲ ਚੈਂਪਅਨ ਮਹਿਕ ਪ੍ਰੀਤ ਕੌਰ +2 ਸਾਇੰਸ ਅਤੇ ਸੁਧੀਰ ਬਾਵਾ +1 ਸਾਇੰਸ ਨੇ ਹਾਸਿਲ ਕੀਤੀ ਕਾਲਜ ਅਤੇ ਇਲਾਕੇ ਦੇ ਵੱਖ ਵੱਖ ਸਕੂਲਾਂ ਤੋਂ ਭਾਗ ਲੈਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ . ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅਮ੍ਰਿਤਸਰ ਵੱਲੋਂ ਇਨਾਮ ਦਿੱਤੇ ਗਏ। ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਬੁਕੇ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਦਿਆਂ ਜੀ ਆਇਆਂ ਕਿਹਾ। ਉਨ੍ਹਾਂ ਇਲਾਕੇ ਦੇ ਸਕੂਲਾਂ ਤੋਂ ਆਏ ਅਧਿਆਪਕਾਂ, ਵਿਦਿਆਰਥੀਆਂ ਅਤੇ ਵੱਖ ਵੱਖ ਅਖਬਾਰਾਂ ਨਾਲ ਸੰਬੰਧਿਤ ਪੱਤਰਕਾਰਾਂ ਦਾ ਕਾਲਜ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਵਧੀਆ ਖੇਡ ਭਾਵਨਾ ਤਹਿਤ ਖੇਡਣ ਦੀ ਤਕੀਦ ਕੀਤੀ।

ਡਾ.ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਵੱਖ ਵੱਖ ਮੁਕਾਬਲਿਆਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਹਮੇਸ਼ਾ ਵਧੀਆ ਖੇਡ ਭਾਵਨਾ ਤਹਿਤ ਬਿਨਾ ਕਿਸੇ ਭੇਦ ਭਾਵ ਦੇ ਖੇਡਣ ਦੀ ਪ੍ਰੇਰਣਾ ਦਿੰਦਿਆਂ ਖੇਡ ਦੇ ਮੈਦਾਨ ਵਿੱਚ ਆਪਸੀ ਸਹਿਯੋਗ ਅਤੇ ਸਦਭਾਵਨਾ ਬਣਾਏ ਰੱਖਣ ਲਈ ਕਿਹਾ। ਕਾਲਜ ਦੇ ਸਪੋਰਟਸ ਵਿਭਾਗ ਦੇ ਇੰਚਾਰਜ ਪ੍ਰੋ ਮਨਪ੍ਰੀਤ ਕੌਰ ਨੇ ਨਤੀਜਿਆਂ ਦੀ ਘੋਸ਼ਣਾ ਕਰਦਿਆਂ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੇ ਇਸ ਸਮਾਗਮ ਦੌਰਾਨ ਵੱਖ ਵੱਖ ਥਾਵਾਂ ਤੇ ਲੱਗੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਦੀ ਸਲਾਘਾ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ ਰਣਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ।

Share this News