ਅਡਵਾਨੀ ਨੂੰ ”ਭਾਰਤ ਰਤਨ” ਐਵਾਰਡ ਦੇਣ ਦੇ ਐਲਾਨ ਦਾ ਪ੍ਰੋ. ਮੰਮਣਕੇ ਵੱਲੋਂ ਸਵਾਗਤ

4674274
Total views : 5505353

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਭਾਜਪਾ ਪੰਜਾਬ ਬੁਲਾਰਾ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਤੋਂ ਜਨ-ਨਾਇਕ ਕਰਪੁਰੀ ਠਾਕੁਰ ਤੋਂ ਬਾਅਦ ਦੇਸ਼ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਸਭ ਤੋਂ ਵੱਡੇ ਵਕਾਰੀ ਨਾਗਰਿਕ ਐਵਾਰਡ ”ਭਾਰਤ ਰਤਨ” ਨਾਲ ਸਨਮਾਨਿਤ ਕਰਨ ਦਾ ਸਵਾਗਤ ਕੀਤਾ ਹੈ । ਪਿਛਲੇ 10 ਸਾਲਾਂ ਦੇ ਕਾਰਜਕਾਲ ‘ਚ ਦੇਸ਼ ਨੂੰ ਰਾਜਸੀ, ਸਮਾਜਿਕ, ਆਰਥਿਕ ਤੇ ਧਾਰਮਿਕ ਤੌਰ ‘ਤੇ ਮਜਬੂਤ ਨੀਹਾਂ ‘ਤੇ ਖੜੇ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਪ੍ਰੋਫ਼ੈਸਰ ਮੰਮਣਕੇ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਦੇ ਹੱਕ ‘ਚ ਸੁਨਾਮੀ ਵਹਿ ਰਹੀ ਹੈ ।

ਇੰਡੀਆ ਗਠਜੋੜ ਮੋਦੀ ਦੀ ਸਰਵ-ਪ੍ਰਵਾਨਿਤ ਸਖਸ਼ੀਅਤ ਦੀ ਸੁਨਾਮੀ ਅੱਗੇ ਟਿਕ ਨਹੀਂ ਸਕੇਗਾ : ਪ੍ਰੋਫ਼ੈਸਰ ਮੰਮਣਕੇ

ਜਿਸ ਦੇ ਅੱਗੇ ਕੁਝ ਮੌਕਾਪ੍ਰਸਤ ਰਾਜਸੀ ਸੰਗਠਨਾ ਵੱਲੋਂ ਸੱਤਾ ਦੀ ਲਾਲਸਾ ਪੂਰੀ ਕਰਨ ਲਈ ਬਣਾਏ ਗਏ ਇੰਡੀ (ਇੰਡੀਆ) ਗਠਜੋੜ ਅਗਾਮੀ ਲੋਕ ਸਭਾ ਚੋਣਾਂ ‘ਚ ਟਿਕ ਨਹੀਂ ਸਕੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਭਾਜਪਾ ਇਨ੍ਹਾਂ ਚੋਣਾਂ ‘ਚ 400 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਿਲ ਕਰਕੇ ਤੀਸਰੀ ਵਾਰ ਐਨਡੀਏ ਗਠਜੋੜ ਦੀ ਸਰਕਾਰ ਬਣਾਏਗੀ ਅਤੇ ਇੰਡੀ (ਇੰਡੀਆ) ਗਠਜੋੜ ਆਪਣੇ ਭਾਰ ਹੇਠਾਂ ਆਪੇ ਹੀ ਖੇਰੂੰ-ਖੇਰੂੰ ਹੋਣ ਨਾਲ ਹੁਣ ਫਿਰ ਕਾਂਗਰਸ ਦੀ ਅਗਵਾਈ ‘ਚ ਯੂਪੀਏ ਗਠਜੋੜ ਤੱਕ ਸਿਮਟ ਕੇ ਰਹਿ ਗਿਆ ਹੈ। ਪ੍ਰੋ. ਮੰਮਣਕੇ ਨੇ ਕੇਂਦਰੀ ਬਜਟ ਦਾ ਵੀ ਪੰਜਾਬ ਭਾਜਪਾ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਇਸ ਬਜਟ ਨੂੰ ਅੰਤ੍ਰਿਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਬਜਟ ‘ਚ ਰੁਜਗਾਰ ਵਧਾਉਣ, ਕਿਸਾਨਾ ਨੂੰ ਸਹੂਲਤਾਂ ਦੇਣ, ਮਨਰੇਗਾ ਦਾ ਬਜਟ 60 ਹਜਾਰ ਕਰੋੜ ਵਧਾ ਕੇ 86 ਹਜਾਰ ਕਰੋੜ ਕਰਨ, 5 ਲੱਖ ਰੁਪਏ ਤੱਕ ਮੁਫਤ ਬੀਮਾ ਸਿਹਤ ਯੋਜਨਾ ਆਯੁਸ਼ਮਾਨ ਦਾ ਬਜਟ ਵਧਾ ਕੇ 7500 ਕਰੋੜ ਕਰਨ, ਮੱਧ ਵਰਗੀ ਲੋਕਾਂ ਦਾ ਘਰਾਂ ਦਾ ਸੁਪਨਾ ਪੂਰਾ ਕਰਨ ਲਈ 2 ਕਰੋੜ ਘਰ ਬਣਾ ਕੇ ਦੇਣ ਅਤੇ ਔਰਤਾਂ ਦੇ ਸਸ਼ਕਤੀਕਰਣ ਲਈ ਅਨੇਕਾਂ ਸਕੀਮਾਂ ਲਾਗੂ ਕਰਨ ਆਦਿ ਸਹੂਲਤਾਂ ਦੇ ਗੱਫੇ ਜਾਰੀ ਕਰਨ ਦੇ ਨਤੀਜੇ ਵਜੋਂ ਇਹ ਬਜਟ ਪੂਰਨ ਰੂਪ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਵਿਕਸਿਤ ਆਤਮ ਨਿਰਭਰ, ਵਿਸ਼ਵ ਗੁਰੂ ਤੇ ਵਿਸ਼ਵ ਦੀ ਤੀਸਰੀ ਅਰਥ-ਵਿਵਸਥਾ ਬਣਨ ਦੇ ਟੀਚੇ ਦੀ ਗਤੀਸ਼ੀਲਤਾ ਨੂੰ ਅੱਗੇ ਵਧਾਉਂਦਾ ਹੈ।

Share this News