‘ਆਪ’ ਦੇ ਵਧਾਇਕ ਟੌਗ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰੋ! ਐਸ.ਐਚ.ਓ ਬਿਆਸ ਨੂੰ ਹੋਏ ਅਦਾਲਤੀ ਹੁਕਮ

4674729
Total views : 5506017

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬੀ.ਐਨ.ਈ ਬਿਊਰੋ

ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਦੀ ਅਦਾਲਤ ਨੇ ਹਲਕਾ ਵਿਧਾਇਕ ਨੂੰ ਵਾਰ-ਵਾਰ ਵਾਰੰਟ ਭੇਜਣ ਦੇ ਬਾਵਜੂਦ ਪੇਸ਼ ਨਾ ਹੋਣ ‘ਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤੀ ਹੁਕਮਾਂ ਦੀ ਕਾਪੀ ਅਨੁਸਾਰ ਜੁਡੀਸ਼ੀਅਲ ਮੈਜਿਸਟਰੇਟ ਪਹਿਲਾ ਦਰਜਾ ਬਾਬਾ ਬਕਾਲਾ ਬਿਕਰਮ ਦੀਪ ਸਿੰਘ ਦੀ ਅਦਾਲਤ ‘ਚ ਸੰਪੂਰਨ ਸਿੰਘ ਮੱਕੜ ਬਨਾਮ ਦਲਬੀਰ ਸਿੰਘ ਟੌਗ ਦਾ ਕੇਸ ਚੱਲ ਰਿਹਾ ਸੀ।

ਬਾਬਾ ਬਕਾਲਾ ਅਦਾਲਤ ਵੱਲੋਂ 'ਆਪ' ਵਿਧਾਇਕ ਦਲਬੀਰ ਸਿੰਘ ਟੌਂਗ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀਇਸ ਸਬੰਧੀ ਅਦਾਲਤ ਵੱਲੋਂ ਪੰਜ ਵਾਰ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਵਾਰੰਟ ਭੇਜੇ ਗਏ ਸਨ ਪਰ ਪੁਲਿਸ ਵੱਲੋਂ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਨੇ ਆਪਣੇ ਹੁਕਮਾਂ ਵਿਚ ਲਿਖਿਆ ਹੈ ਕਿ ਉਕਤ ਵਿਧਾਇਕ 26 ਜਨਵਰੀ ਗਣਤੰਤਰ ਦਿਹਾੜੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਾਕੀ ਸਟੇਡੀਅਮ ਬਾਬਾ ਬਕਾਲਾ ਪੁੱਜੇ ਸਨ ਜਿਸ ਲਈ ਪੁਲੀਸ ਜ਼ਿੰਮੇਵਾਰ ਹੈ। ਅਦਾਲਤ ਨੇ ਪੁਲਿਸ ਥਾਣਾ ਬਿਆਸ ਦੇ ਐੱਸ.ਐੱਚ.ਓ ਨੂੰ ਹੁਕਮ ਜਾਰੀ ਕਰ ਦੀਆਂ ਕਿਹਾ ਕੇ ਉਹ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਤਾਰੀਖ਼ 17 ਫਰਵਰੀ 2024 ਨੂੰ ਪੇਸ਼ ਕਰੇ, ਜਿਸ ਦੀ ਜ਼ਿੰਮੇਵਾਰੀ ਥਾਣਾ ਮੁਖੀ ਦੀ ਹੋਵੇਗੀ।

Share this News