Total views : 5506910
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਕੇਡਰ ਦੇ 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਅਪਰੈਲ 1990 ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਵੱਲੋਂ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਵਜੋਂ ਚੁਣੇ ਗਏ ਜਤਿੰਦਰ ਸਿੰਘ ਔਲਖ ਆਖਰਕਾਰ ਚੇਅਰਮੈਨ ਵਜੋਂ ਕਮਿਸ਼ਨ ਦੀ ਅਗਵਾਈ ਕਰਨ ਜਾ ਰਹੇ ਹਨ। ਪੀਪੀਐਸਸੀ ਦੇ ਇਤਿਹਾਸ ਵਿੱਚ ਇਸ ਪਹਿਲਾਂ ਮੌਕਾ ਹੈ ਕਿ ਸ੍ਰੀ ਔਲਖ ਪੀਪੀਐਸਸੀ ਦੇ ਪਹਿਲੇ ਪੁਲਿਸ ਅਫਸਰ ਹੋਣਗੇ ਜੋ ਚੇਅਰਮੈਨ ਵਜੋਂ ਸੇਵਾ ਸੰਭਾਲ ਰਹੇ ਹਨ।
ਪੰਜਾਬ ਪੁਲਿਸ ਵਿੱਚ ਆਪਣੇ 33 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ, ਉਹ ਡੀਐਸਪੀ ਦੇ ਤੌਰ ‘ਤੇ ਸ਼ੁਰੂ ਹੋ ਕੇ ਅੰਤ ਵਿੱਚ ‘ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ’ (ਏਡੀਜੀਪੀ) ਖੁਫੀਆ ਮੁਖੀ ਦੇ ਰੈਂਕ ‘ਤੇ ਸੇਵਾਮੁਕਤ ਹੋਏ ਹਨ। ‘ਇੰਟੈਲੀਜੈਂਸ ਚੀਫ’ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ, ਸ਼੍ਰੀ ਔਲਖ ਨੇ ਆਪਣੇ ਸਮਾਜਿਕ ਕੰਮਾਂ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ, ਅੰਮ੍ਰਿਤਸਰ ਦੀ ਚੰਡੀਗੜ੍ਹ ਸਥਿਤ ਪਲਸੌਰਾ ਬ੍ਰਾਂਚ ਵਿਖੇ ਵਲੰਟੀਅਰ ਵਜੋਂ ਸੇਵਾ ਵਿੱਚ ਕਾਫ਼ੀ ਸਮਾਂ ਲਗਾਇਆ।
ਪਿੰਡ ਬਰਗਾੜੀ, ਜ਼ਿਲ੍ਹਾ ਫ਼ਰੀਦਕੋਟ ਦੇ ਰਹਿਣ ਵਾਲੇ ਸ੍ਰੀ ਔਲਖ ਖੇਤੀਬਾੜੀ ਦੇ ਪਿਛੋਕੜ ਨਾਲ ਸਬੰਧਤ ਹਨ।
ਉਹ ਮੁੱਖ ਤੌਰ ‘ਤੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਸਵਰਗੀ ਸ਼. ਜਗਵਿੰਦਰ ਸਿੰਘ ਔਲਖ ਨੂੰ ਦਿੰਦੇ ਹਨ ਜੋ ਪਿੰਡ ਬਰਗਾੜੀ ਦੇ ਲਗਾਤਾਰ 35 ਸਾਲ ਸਰਪੰਚ ਰਹੇ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸ੍ਰੀ ਔਲਖ ਨੇ ਆਪਣੀ ਸਕੂਲੀ ਸਿੱਖਿਆ ਪੰਜਾਬ ਪਬਲਿਕ ਸਕੂਲ (ਪੀਪੀਐਸ) ਨਾਭਾ ਤੋਂ ਸ਼ੁਰੂ ਕੀਤੀ ਅਤੇ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਡੀਏਵੀ ਕਾਲਜ, ਚੰਡੀਗੜ੍ਹ ਤੋਂ ਬੀਏ (ਆਨਰਜ਼) ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨਾਂ ਐਲ.ਐਲ.ਬੀ. ਨਾਲ ਹੀ ਪੰਜਾਬ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਐਮ.ਏ. ਕੀਤੀ।
ਸੁਭਾਅ ਦੇ ਨਰਮ ਪਰ ਪੱਕੇ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਜਤਿੰਦਰ ਸਿੰਘ ਔਲਖ ਨੂੰ ਸਵਰਗੀ ਸਰਦਾਰ ਬੇਅੰਤ ਸਿੰਘ ਦੀ ਹੱਤਿਆ ਦੇ ਬਾਅਦ ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਦੀ ਸੁਰੱਖਿਆ ਵਿੱਚ ਇੱਕ ਨਵੀਂ ਤਬਦੀਲੀ ਲਈ ਤਾਇਨਾਤ ਕੀਤਾ ਗਿਆ। ਆਪਣੇ 33 ਸਾਲਾਂ ਦੇ ਲੰਮੇ ਅਰਸੇ ਦੌਰਾਨ, ਸ੍ਰੀ ਔਲਖ ਨੇ ਪੰਜਾਬ ਪੁਲਿਸ ਵਿਭਾਗ ਵਿੱਚ ਅਹਿਮ ਅਹੁਦਿਆਂ ਉੱਪਰ ਰਹੇ।
ਪਿਛਲੀਆਂ ਸਰਕਾਰਾਂ ਦੌਰਾਨ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਵਜੋਂ ਵੱਖ-ਵੱਖ ਜ਼ਿਲ੍ਹਿਆਂ ਐਸ.ਏ.ਐਸ. ਨਗਰ, ਸੰਗਰੂਰ, ਰੂਪਨਗਰ, ਜਗਰਾਉਂ, ਐਸ.ਬੀ.ਐਸ. ਨਗਰ ਅਤੇ ਖੰਨਾ ਵਿਖੇ ਸ਼ਾਨਦਾਰ ਸੇਵਾਵਾਂ ਨਿਭਾਈਆਂ। ਵੱਖ-ਵੱਖ ਫੀਲਡ ਪੋਸਟਿੰਗਾਂ ਦਾ ਭਰਪੂਰ ਤਜਰਬਾ ਰੱਖਣ ਵਾਲੇ, ਸ੍ਰੀ ਔਲਖ ਨੂੰ ‘ਡੀਆਈਜੀ’ ਦਾ ਰੈਂਕ ਹਾਸਲ ਕਰਨ ਦੇ ਨਾਲ-ਨਾਲ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਅਤੇ ਵਜੋਂ ਸੇਵਾ ਕਰਨ ਦਾ ਮੌਕਾ ਵੀ ਮਿਲਿਆ।
ਇਸ ਤੋਂ ਬਾਅਦ ਉਹ ਬਤੌਰ ਇੰਸਪੈਕਟਰ ਜਨਰਲ ਆਫ (ਆਈਜੀਪੀ) ਪਟਿਆਲਾ ਰੇਂਜ ਅਤੇ ਫਿਰੋਜ਼ਪੁਰ ਰੇਂਜ ਵਜੋਂ ਵੀ ਤਾਇਨਾਤ ਰਹੇ। ਆਪਣੇ ਵਿਆਪਕ ਖੇਤਰ ਦੇ ਤਜ਼ਰਬੇ ਤੋਂ ਇਲਾਵਾ, ਸ਼੍ਰੀ ਔਲਖ ਨੇ ‘ਆਈਜੀਪੀ ਹੈੱਡਕੁਆਰਟਰ ਅਤੇ ਇੰਟੈਲੀਜੈਂਸ ਵਰਗੇ ਪ੍ਰਸ਼ਾਸਨਿਕ ਪੱਖ ਤੋਂ ਮਹੱਤਵਪੂਰਨ ਅਹੁਦਿਆਂ ‘ਤੇ ਵੀ ਕੰਮ ਕੀਤਾ ਹੈ। ਸਾਲ 2022 ਵਿੱਚ ਸ੍ਰੀ ਔਲਖ ਨੂੰ ਏਡੀਜੀਪੀ ਦੇ ਰੈਂਕ ਵਿੱਚ ਖੁਫੀਆ ਵਿੰਗ ਦਾ ਮੁਖੀ ਤਾਇਨਾਤ ਕੀਤਾ ਗਿਆ ਅਤੇ ਉਹ ਲੰਮੇ ਪੁਲਿਸ ਤਜਰਬੇ ਤੇ ਸ਼ਾਨਦਾਰ ਸੇਵਾ ਉਪਰੰਤ ਇਸ ਸਾਲ 31 ਜਨਵਰੀ 2023 ਨੂੰ ਸੇਵਾਮੁਕਤ ਹੋ ਗਏ।
ਆਪਣੇ 33 ਸਾਲਾਂ ਤੋਂ ਵੱਧ ਦੇ ਸ਼ਾਨਦਾਰ ਕੈਰੀਅਰ ਦੌਰਾਨ, ਸ੍ਰੀ ਔਲਖ ਨੇ ਕੇਂਦਰ ਅਤੇ ਰਾਜ ਸਰਕਾਰ ਦੋਵਾਂ ਤੋਂ ਬਹੁਤ ਸਾਰੀ ਪ੍ਰਸ਼ੰਸਾ ਪ੍ਰਾਪਤ ਕੀਤੀ। ਸਾਲ 2000 ਵਿੱਚ ਐਸਐਸਪੀ ਸੰਗਰੂਰ ਵਜੋਂ ਸ੍ਰੀ ਔਲਖ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਵਿਆਪਕ ਤੌਰ ‘ਤੇ ਕਵਰ ਕੀਤੇ ਗਏ ‘ਜੱਸੀ ਕਤਲ ਕੇਸ’ ਨੂੰ ਸੁਲਝਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸ੍ਰੀ ਔਲਖ ਦੀ ਨਿਰੀਖਣ ਦੀ ਡੂੰਘੀ ਸੂਝ ਅਤੇ ਤਫ਼ਤੀਸ਼ੀ ਹੁਨਰ ਨੇ ਉਹਨਾਂ ਨੂੰ ਤਤਕਾਲੀ ਡੀਜੀਪੀ, ਪੰਜਾਬ ਦੁਆਰਾ ‘ਬੈਸਟ ਇਨਵੈਸਟੀਗੇਟਿਡ ਕੇਸ’ ਸਰਟੀਫਿਕੇਟ ਹਾਸਲ ਕਰਨ ਵਿੱਚ ਮੱਦਦ ਕੀਤੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ, ਪੰਜਾਬ ਦੁਆਰਾ ਉਹਨਾਂ ਨੂੰ ਇੱਕ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਬਤੌਰ ਪੁਲਿਸ ਕਮਿਸ਼ਨਰ, ਲੁਧਿਆਣਾ ਸ਼੍ਰੀ ਔਲਖ ਨੇ ‘ਸੁਰੱਖਿਆ ਨੈੱਟ’ ਨਾਮਕ ਇੱਕ ਵੈੱਬ ਪੋਰਟਲ-ਕਮ-ਐਪਲੀਕੇਸ਼ਨ ਵਿਕਸਤ ਕੀਤੀ ਜਿਸ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਭਾਰਤ ਦੇ ਚੋਣ ਕਮਿਸ਼ਨ ਦੀ ਸਿਫਾਰਸ਼ ‘ਤੇ ਰਾਜ ਵਿਧਾਨ ਸਭਾ ਚੋਣਾਂ ਦੌਰਾਨ ਅਪਣਾਇਆ ਸੀ। ਇਸ ਪਹਿਲਕਦਮੀ ਲਈ, ਸ਼੍ਰੀ ਔਲਖ ਨੇ ‘ਰਾਸ਼ਟਰੀ ਪੁਰਸਕਾਰ (ਵਿਸ਼ੇਸ਼), 2018’ ਜਿੱਤਿਆ ਜੋ ਭਾਰਤ ਦੇ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸ੍ਰੀ ਔਲਖ ਨੂੰ ਸਾਲ 2022 ਵਿੱਚ ‘ਪੁਲਿਸ ਮੈਡਲ ਫਾਰ ਡਿਸਟਿੰਗੂਸ਼ਡ ਸਰਵਿਸਿਜ਼’, ਸਾਲ 2011 ਵਿੱਚ ‘ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼’, ਸਾਲ 2012 ਵਿੱਚ ‘ਮੁੱਖ ਮੰਤਰੀ ਮੈਡਲ ਫਾਰ ਸਟੈਂਡਿੰਗ ਡਿਵੋਸ਼ਨ ਫਾਰ ਡਿਉਟੀ’ ਅਤੇ ਸਾਲ 2012 ਵਿੱਚ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਾਲ 2018, 2017 ਅਤੇ 2010 ਵਿੱਚ ਕ੍ਰਮਵਾਰ ਤਿੰਨ ਵਾਰ ਡਾਇਰੈਕਟਰ ਜਨਰਲ ਦੀ ਸ਼ਲਾਘਾ ਡਿਸਕ ਹਾਸਲ ਕੀਤੀ।
ਬੇਦਾਗ ਕੈਰੀਅਰ ਤੋਂ ਇਲਾਵਾ, ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਡੂੰਘੀ ਸਮਝ ਦੇ ਨਾਲ-ਨਾਲ ਉਨ੍ਹਾਂ ਦੀ ਮੁਹਾਰਤ ਅਤੇ ਲੀਡਰਸ਼ਿਪ ਦੀ ਦੌਲਤ, ਉਨ੍ਹਾਂ ਦੀ ਮਾਣਮੱਤੀ ‘ਚੇਅਰਮੈਨਸ਼ਿਪ’ ਅਧੀਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਲਈ ਅਸਲ ਸੰਪੱਤੀ ਬਣਨ ਦੀ ਸੰਭਾਵਨਾ ਹੈ।